ਲੁਧਿਆਣਾ (ਲਿਕੇਸ ਸ਼ਰਮਾ ) ਸੋਲਰ ਪਾਵਰ ਇਲੈਕਟਸਿਟੀ ਪ੍ਰੋਜੈਕਟ ਦੇ ਤਹਿਤ ਸ਼ਹਿਰ ਦੇ 13 ਥਾਣਿਆਂ ਵਿਚ ਸੋਲਰ ਸਿਸਟਮ ਦੀ ਸ਼ੁਰੂਆਤ ਕੀਤੀ ਗਈ। ਸ਼ੁੱਕਰਵਾਰ ਨੂੰ ਸੋਲਰ ਸਿਸਟਮ ਦਾ ਉਦਘਾਟਨ ਕਰਨ ਲਈ ਡੀਜੀਪੀ ਪੰਜਾਬ ਗੌਰਵ ਯਾਦਵ ਲੁਧਿਆਣਾ ਪਹੁੰਚੇ।
ਪੁਲਿਸ ਕਮੀਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਮੋਤੀ ਨਗਰ, ਜਮਾਲਪੁਰ, ਪੀਏਯੂ, ਡਵੀਜ਼ਨ ਨੰਬਰ 2, ਡਵੀਜ਼ਨ ਨੰਬਰ 6, ਡਵੀਜ਼ਨ ਨੰਬਰ 5, ਦੁੱਗਰੀ, ਸਾਹਨੇਵਾਲ, ਸ਼ਿਮਲਾਪੁਰੀ,ਸਦਰ, ਕੋਤਵਾਲੀ,ਮਾਡਲ ਟਾਊਨ ਅਤੇ ਡਵੀਜ਼ਨ ਨੰਬਰ 8 ਤੋਂ ਸੋਲਰ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਸਮਾਂ ਬਦਲ ਰਿਹਾ ਹੈ ਅਤੇ ਸਮੇਂ ਦੇ ਨਾਲ-ਨਾਲ ਹੀ ਸਭ ਨੂੰ ਅਪਡੇਟ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੋਲਰ ਸਿਸਟਮ ਦੇ ਨਾਲ ਜਿਥੇ ਬਿਜਲੀ ਬਚਾਉਣ ਵਿੱਚ ਮਦਦ ਮਿਲੇਗੀ ਉਥੇ ਇਨਵਾਇਰਮੈਂਟ ਵੀ ਸੁਰੱਖਿਆ ਵੀ ਕੀਤੀ ਜਾਵੇਗੀ।