ਜਲੰਧਰ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਡੀਜੀਪੀ ਗੌਰਵ ਯਾਦਵ ਆਈਪੀਐੱਸ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਆਈਪੀਐੱਸ ਦੀਆਂ ਹਦਾਇਤਾਂ ਮੁਤਾਬਕ ਆਮ ਪਬਲਿਕ ਨੂੰ ਵਧੀਆ ਪੁਲਿਸਿੰਗ ਦੇਣ ਵਾਸਤੇ ਸਮੇਂ-ਸਮੇਂ ਸਿਰ ਉਲੀਕੇ ਹੋਏ ਪਲਾਨ ਮੁਤਾਬਕ ਡੀਸੀਪੀ ਅੰਕੁਰ ਗੁਪਤਾ ਆਈਪੀਐੱਸ ਵੱਲੋਂ ਕਮਿਸ਼ਨਰੇਟ ਦੇ ਅਧੀਨ ਆਉਂਦੇ ਥਾਣਾ ਸਦਰ ਦੀ ਅਚਾਨਕ ਚੈਕਿੰਗ ਕੀਤੀ ਗਈ। ਥਾਣਾ ਸਦਰ ‘ਚ ਤਾਇਨਾਤ ਥਾਣਾ ਮੁਖੀ ਤੇ ਮੁਲਾਜ਼ਮਾਂ ਨਾਲ ਵੈੱਲਫੇਅਰ ਮੀਟਿੰਗ, ਥਾਣਾ ‘ਚ ਸਾਫ ਸਫਾਈ ਦਾ ਜਾਇਜ਼ਾ, ਥਾਣੇ ‘ਚ ਚੱਲ ਰਹੀ ਮੈੱਸ ਦੇ ਖਾਣ-ਪੀਣ ਦੇ ਇੰਤਜ਼ਾਮਾਂ ਦਾ ਜਾਇਜ਼ਾ, ਵਧੀਆ ਖਾਣਾ, ਸਾਫ ਪਾਣੀ ਤੇ ਸਾਫ਼-ਸਫਾਈ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਭਗੌੜੇ ਵਿਅਕਤੀਆਂ ਨੂੰ ਜਲਦੀ ਗਿ੍ਫ਼ਤਾਰ ਕਰਨ ਦੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ। ਥਾਣਾ ਮੁਖੀ ਨੂੰ ਹਰ ਹਾਲਤ ‘ਚ ਲਾਅ ਐਂਡ ਆਰਡਰ ਦੀ ਸਥਿਤੀ ਮੇਨਟੇਨ ਕਰਨ ਦੀਆਂ ਹਦਾਇਤਾਂ ਦਿੱਤੀਆਂ ਉਸ ਤੋਂ ਬਾਅਦ ਥਾਣਾ ਖੇਤਰ ‘ਚ ਪੈਂਦੇ ਜਨਤਕ ਥਾਵਾਂ ‘ਤੇ ਆਰਐੱਸਐੱਸ ਸ਼ਾਖਾਵਾਂ ਵਾਲੇ ਸਥਾਨਾਂ ‘ਤੇ ਚੈਕਿੰਗ ਕੀਤੀ ਗਈ। ਧਾਰਮਿਕ ਸਥਾਨਾਂ ‘ਤੇ ਜਾ ਕੇ ਉੱਥੇ ਦੇ ਸੀਟੀਵੀ ਕੈਮਰੇ ਤੇ ਸਕਿਓਰਿਟੀ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਵੱਲੋਂ ਥਾਣਾ ਮੁਖੀ ਨੂੰ ਆਮ ਜਨ ਪਬਲਿਕ ਨੂੰ ਵਧੀਆ ਪੁਲਿਸਿੰਗ ਦੇਣ ਤੇ ਸਕਿਉਰਟੀ ਸਬੰਧੀ ਹਰ ਸਹੂਲਤ ਮੁਹੱਈਆ ਕਰਾਉਣ ਲਈ ਆਖਿਆ ਗਿਆ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੁਰਪਸ਼ਨ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੀ ਨੀਤੀ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ।