ਫ਼ਤਹਿਗੜ੍ਹ ਸਾਹਿਬ 23 ਮਾਰਚ (ਰਾਜ਼ਨ ਜੈਨ) : ਸਿਵਲ ਸਰਜਨ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਰਮਿੰਦਰ ਕੌਰ ਦੀ ਅਗਵਾਈ ਵਿਚ ਸੀਐੱਚਸੀ ਚਨਾਰਥਲ ਕਲਾਂ ਅਧੀਨ ਪਿੰਡ ਬਧੌਛੀ ਕਲਾਂ, ਪੰਡਰਾਲੀ, ਅਤਾਪੁਰ ਤੇ ਬਧੌਛੀ ਖੁਰਦ ਵਿਚ ਸਿਹਤ ਸਿੱਖਿਆਂ ਵਿਸ਼ੇ ‘ਤੇ ਜਾਰਗੂਕਤਾ ਪੋ੍ਗਰਾਮ ਕਰਵਾਏ ਗਏ। ਇਸ ਮੌਕੇ ਮਹਿਤਾਬ ਆਰਟ ਸੁਸਾਇਟੀ ਵੱਲੋਂ ਹਰਪ੍ਰਰੀਤ ਸਿੰਘ ਵਿਰਕ, ਕੁਲਵੀਰ ਕੌਰ ਵਿਰਕ ਤੇ ਹਰਦੀਪ ਸਿੰਘ ਟਿੱਬੀ ਵੱਲੋਂ ਨੁਕੜ ਨਾਟਕ ਪੇਸ਼ ਕੀਤਾ ਗਿਆ। ਜਿਸ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਸਕੀਮਾਂ ਤੇ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਆਈਸੀਟੀਸੀ ਸੈਂਟਰ ਗੋਬਿੰਦਗੜ੍ਹ ਵੱਲੋਂ ਮਨੀਸ਼ ਕੁਮਾਰ ਕੌਂਸਲਰ ਅਤੇ ਨਵਨੀਤ ਕੌਰ ਲੈਬ ਟੈਕਨੀਸ਼ੀਅਨ ਵੱਲੋਂ ਐੱਚਆਈਵੀ/ਏਡਜ਼ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਟੈਸਟ ਕੀਤੇ ਗਏ। ਬਲਾਕ ਐਕਸਟੇਸ਼ਨ ਐਜੂਕੇਟਰ ਮਹਾਵੀਰ ਸਿੰਘ ਨੇ ਸਿਹਤ ਵਿਭਾਗ ਦੀਆਂ ਸਕੀਮਾਂ ਅਤੇ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ.ਅਰਸ਼ਦੀਪ ਕੌਰ, ਮਹਾਵੀਰ ਸਿੰਘ, ਇੰਦਰਜੀਤ ਸਿੰਘ, ਨੀਲਮਜੀਤ ਕੌਰ ਤੇ ਪਿੰਡ ਵਾਸੀ ਮੌਜੂਦ ਸਨ।