ਸਿੱਧਵਾਂਬੇਟ, 24 ਮਾਰਚ ( ਬੌਬੀ ਸਹਿਜਲ, ਮੋਹਿਤ ਜੈਨ )-ਥਾਣਾ ਸਿੱਧਵਾਂਬੇਟ ਅਧੀਨ ਪੈਂਦੇ ਪਿੰਡ ਤਲਵੰਡੀ ਖੁਰਦ ਵਿਖੇ ਇਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਅਤੇ ਮਾਰਨ ਦੀ ਨੀਅਤ ਨਾਲ ਗੱਡੀ ਹੇਠਾਂ ਕੁਚਲਣ ਦੇ ਦੋਸ਼ ਹੇਠ ਸੁਰਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਖੁਰਦ ਖਿਲਾਫ ਥਾਣਾ ਸਿਧਵਾਂਬੇਟ ਵਿਖੇ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਹੈ। ਏ.ਐਸ.ਆਈ.ਦਲਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਿਸ਼ਾਖਾ ਸਿੰਘ ਵਾਸੀ ਪਿੰਡ ਤਲਵੰਡੀ ਖੁਰਦ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਉਸਦੀ ਸਵੱਦੀ ਕਲਾਂ ਵਿੱਚ ਕੱਪੜੇ ਦੀ ਦੁਕਾਨ ਹੈ ਅਤੇ ਉਸਦੀ ਦੁਕਾਨ ਦੇ ਸਾਹਮਣੇ ਸੁਰਿੰਦਰ ਸਿੰਘ ਦੀ ਨਿਊ ਸੁਪਰ ਸਿਲਕ ਸਟੋਰ ਨਾਮ ਦੀ ਦੁਕਾਨ ਹੈ। ਜਦੋਂ 18 ਮਾਰਚ ਦੀ ਸ਼ਾਮ ਨੂੰ ਉਹ ਆਪਣੀ ਦਵਾਈ ਲੈਣ ਲਈ ਸੁਰਿੰਦਰ ਸਿੰਘ ਦੀ ਦੁਕਾਨ ਦੇ ਅੱਗੋਂ ਲੰਘ ਕੇ ਮੈਡੀਕਲ ਸਟੋਰ ’ਤੇ ਗਿਆ। ਜਦੋਂ ਉਹ ਦਵਾਈ ਲੈ ਕੇ ਵਾਪਸ ਆਇਆ ਅਤੇ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਸੀ ਤਾਂ ਸਾਹਮਣੇ ਦੁਕਾਨ ’ਤੇ ਮੌਜੂਦ ਸੁਰਿੰਦਰ ਸਿੰਘ ਨੇ ਮੈਨੂੰ ਦੇਖ ਕੇ ਉੱਚੀ ਆਵਾਜ਼ ’ਚ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਉਸ ਕੋਲ ਗਿਆ ਅਤੇ ਕਿਹਾ ਕਿ ਤੁਸੀਂ ਮੈਨੂੰ ਗਾਲ੍ਹਾਂ ਕਿਉਂ ਕੱਢ ਰਹੇ ਹੋ ਤਾਂ ਉਸ ਨੇ ਕਿਹਾ ਕਿ ਤੂੰ ਮੇਰੀ ਦੁਕਾਨ ਦੇ ਅੱਗੇ ਕਿਉਂ ਲੰਘਦਾ ਹੈਂ। ਇਸ ’ਤੇ ਮੈਂ ਕਿਹਾ ਕਿ ਇਹ ਇਕ ਸੜਕ ਹੈ, ਜਿਸ ’ਤੇ ਮੈਂ ਅੱਜ ਆ ਸਕਦਾ ਹਾਂ। ਇਸ ਤੇ ਸੁਰਿੰਦਰ ਸਿੰਘ ਨੇ ਆਪਣੀ ਕਾਰ ਟਾਟਾ ਸੂਮੋ ’ਚ ਰੱਖੀ ਕਿਰਚ ਕੱਢ ਲਈ ਅਤੇ ਉਸ ਨਾਲ ਮੇਰੇ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਹੇਠਾਂ ਡਿੱਗਿਆ ਤਾਂ ਉਹ ਤੁਰੰਤ ਆਪਣੀ ਕਾਰ ਵਿੱਚ ਬੈਠ ਗਿਆ ਅਤੇ ਮੈਨੂੰ ਮਾਰਨ ਦੀ ਨੀਅਤ ਨਾਲ ਕਾਰ ਮੇਰੇ ਉੱਪਰ ਚੜ੍ਹਾ ਦਿੱਤੀ। ਮੇਰਾ ਹੱਥ ਕਾਰ ਦੇ ਬੰਪਰ ’ਤੇ ਪੈ ਗਿਆ ਤਾਂ ਸੁਰਿੰਦਰ ਸਿੰਘ ਮੈਨੂੰ ਆਪਣੀ ਕਾਰ ਦੇ Çੱਪਛੇ ਕਾਫੀ ਦੂਰ ਤੱਕ ਘੜੀਸ ਕੇ ਲੈ ਗਿਆ। ਜਦੋਂ ਮੇਰੇ ਹੱਥ ਬੰਪਰ ਤੋਂ ਛੁੱਟ ਗਏ ਤਾਂ ਮੈਂ ਹੋਠਾਂ ਡਿੱਗ ਗਿਆ। ਉਸ ਮੌਕੇ ਸੁਰਿੰਦਰ ਸਿੰਘ ਨੇ ਕਾਰ ਮੇਰੇ ਉਪਰ ਚੜ੍ਹਾ ਦਿੱਤੀ ਅਤੇ ਉਥੋਂ ਫ਼ਰਾਰ ਹੋ ਗਿਆ। ਕਾਰ ਦੇ ਹੇਠਾਂ ਆਉਣ ਕਾਰਨ ਮੇਰੀ ਸੱਜੀ ਲੱਤ ਦਾ ਚੂਲਾ ਟੱੁਟ ਗਿਆ ਅਤੇ ਗੰਭੀਰ ਸੱਟਾਂ ਲੱਗੀਆਂ ਹਨ। ਵਿਸਾਖਾ ਸਿੰਘ ਦੀ ਸ਼ਿਕਾਇਤ ’ਤੇ ਸੁਰਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।