ਆਧਾਰ ਕਾਰਡ ਦੀ ਦੁਰਵਰਤੋਂ ਕਰ ਨਜਾਇਜ ਕੁਨੈਕਸ਼ਨ ਦੇਣ ਦਾ ਠੇਕੇਦਾਰ ਤੇ ਇਲਜਾਮ
ਗੁਰੂਸਰ ਸੁਧਾਰ,28 ਮਾਰਚ ( ਜਸਵੀਰ ਸਿੰਘ ਹੇਰਾਂ ) ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਘਰ-ਘਰ ਸਾਫ ਪਾਣੀ ਪਹੁੰਚਾਉਣ ਦੇ ਲਈ ਜਿੱਥੇ ਯਤਨ ਕੀਤੇ ਜਾ ਰਹੇ ਹਨ ਉੱਥੇ ਹੀ ਇਹ ਪਿੰਡ ਵਾਸੀ ਠੇਕੇਦਾਰ ਦੀਆਂ ਮਨਮਾਨਿਆਂ ਅਤੇ ਅਧਿਕਾਰੀਆਂ ਦੀ ਅਨਦੇਖੀ ਤੋਂ ਕਾਫੀ ਪਰੇਸ਼ਾਨ ਹਨ।ਪਿੰਡ ਸਹੌਲੀ ਵਿਖੇ ਘਰ-ਘਰ ਸਾਫ ਪਾਣੀ ਪਹੁੰਚਾਉਣ ਦੇ ਲਈ 6 ਮਹੀਨੇ ਪਹਿਲਾਂ ਇੱਕ ਠੇਕੇਦਾਰ ਵਲੋਂ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ਰੁਆਤ ਕੀਤੀ ਗਈ ਤੇ ਪਿੰਡ ਵਿੱਚ ਨਵੀਆਂ ਬਣਿਆਂ ਇੰਟਰਲਾੱਕ ਟਾਇਲਾਂ ਵਾਲੀਆਂ ਗਲੀਆਂ ਪੁੱਟ ਸੁਟਿਆਂ, ਜਿਸ ਕਾਰਣ ਅੱਜ ਪਿੰਡ ਦੀਆਂ ਗਲੀਆਂ ਵਿੱਚੋਂ ਲੋਕਾਂ ਅਤੇ ਵਾਹਨਾਂ ਦਾ ਗੁਜਰਨਾ ਦੁਸ਼ਵਾਰ ਹੋਇਆ ਪਿਆ ਹੈ ਤੇ ਪਿੰਡ ਦੇ ਬਜੁਰਗ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।ਥਾਂ-ਥਾਂ ਵੱਡੇ-ਵੱਡੇ ਟੋਏ ਬਣ ਚੁਕੇ ਹਨ ਗਲਆਂਿ ਧੱਸ ਗਈਆਂ ਹਨ।ਮੀਂਹ ਪੈਣ ਤੋਂ ਬਾਅਦ ਤਾਂ ਇਹ ਗਲੀਆਂ ਨਰਕ ਦਾ ਰੂਪ ਧਾਰ ਲੈਂਦੀਆਂ ਹਨ।ਢਿੱਲ ਮੱਠ ਨਾਲ ਚਲ ਰਹੇ ਉਕਤ ਕੰਮ ਨੂੰ ਲੈਕੇ ਪਿੰਡ ਵਾਸੀਆ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸ਼ਨ ਅਤੇ ਸਰਕਾਰ ਦੇ ਖਿਲਾਫ ਅਪਣੀ ਭੜਾਸ ਕੱਢੀ।ਇਸ ਸਬੰਧੀ ਪਿੰਡ ਦੇ ਜਸਪਾਲ ਸਿੰਘ ਧਾਲੀਵਾਲ,ਸੰਜੀਵ ਕੁਮਾਰ ਬੱਬੂ,ਬਰਿੰਦਰ ਸਿੰਘ ਸਘੇੜਾ ਪ੍ਰਧਾਨ ਬਲਾਕ ਪੱਖੋਵਾਲ ਭਾਕਿਯੂ ਦੋਆਬਾ,ਨਰਿੰਦਰ ਸਿੰਘ ਲਾਡੀ ਭਾਕਿਯੂ ਦੋਆਬਾ ਜਿਲਾ ਮੁੱਖ ਬੁਲਾਰਾ ਨੇ ਦੱਸਿਆ ਕਿ ਠੇਕੇਦਾਰ ਵਲੋਂ ਪਿੰਡ ਅਪਣੀ ਮਨਮਰਜੀ ਨਾਲ ਕੰਮ ਕੀਤਾ ਜਾ ਰਿਹਾ ਹੈ।ਜੱਦ ਇਸ ਨੂੰ ਲੋਕ ਕੁੱਝ ਪੁੱਛਦੇ ਹਨ ਤਾਂ ਇਹ ਪੁੱਠਾ ਹੀ ਜਬਾਬ ਦਿੰਦਾ ਹੈ।ਪਿੰਡ ਵਾਸੀਆਂ ਨੇ ਪਿੰਡ ਵਿੱਚ ਗਲੀ ਜਿਸ ਵਿੱਚ ਨਾਲੀਆ ਦਾ ਗੰਦਾ ਪਾਣੀ ਅਤੇ ਵੱਡਾ ਘਾਅ ਬੂਟੀ ਉਗੀ ਪਈ ਸੀ ਦਿਖਾਉਦੇ ਹੋਏ ਦੱਸਿਆ ਕਿ ਇਹ ਇੱਥੇ ਰਹਿੰਦੇ ਲੋਕਾਂ ਲਈ ਬਿਮਾਰੀ ਨੂੰ ਸੱਦਾ ਦੇ ਰਿਹਾ ਹੈ।ਇਸ ਨਾਲ ਹੀ ਪਿੰਡ ਦੀ ਪੰਚਾਇਤ ਤੇ ਨਾਲ ਪ੍ਰਸ਼ਾਸ਼ਨ ਧਿਆਨ ਦੇ ਰਿਹਾ ਹੈ।ਨਾਲ ਹੀ ਪਿੰਡ ਵਾਸੀਆਂ ਦੱਸਿਆ ਕਿ ਠੇਕੇਦਾਰ ਵਲੋਂ ਬਿਨਾਂ ਜਾਂਚ ਪੜਤਾਲ ਕੀਤੀਆਂ ਵਿਦੇਸ਼ ਗਏ ਲੋਕਾਂ,ਹੋਰਨਾਂ ਦੇ ਘਰਾਂ ਜਾਂ ਪਲਾਟਾਂ ਵਿੱਚ ਰਹਿ ਰਹੇ ਲੋਕਾਂ ਦੇ ਅਧਾਰ ਕਾਰਡ ਲੈਕੇ ਨਜਾਇਜ ਟੁਟੀਆਂ ਦੇ ਕੁਨੈਕਸ਼ਨ ਦਿੱਤੇ ਜਾ ਰਹੇ ਹਨ ਜੋ ਆਉਣ ਵਾਲੇ ਸਮੇਂ ਲਈ ਮੁਸੀਬਤ ਦੇ ਬੀਜ ਬੀਜੇ ਰਹੇ ਹਨ।ਪਿੰਡ ਵਿੱਚ ਚਲ ਰਹੇ ਜਲ ਸਪਲਾਈ ਪਾਈਪਾਂ ਪਾਉਣ ਦੇ ਕਾਰਜ ਸਬੰਧੀ ਵਿਭਾਗ ਦੇ ਜੇਈ ਸਿਮਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਉਹ ਮੌਕਾਂ ਦੇਖਣ ਆਉਣਗੇ ਤੇ ਜੱਦ ਐਸਡੀਉ ਦਵਿੰਦਰਪਾਲ ਗਰਗ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਉਹ ਬਾਹਰ ਗਏ ਹਨ।ਵਿਭਾਗ ਦੇ ਐਕਸੀਅਨ ਨੇ ਕਿਹਾ ਕਿ ਉਹ ਜੇਈ ਅਤੇ ਐਸਡੀੳ ਨੂੰ ਭੇਜ ਰਹੇ ਹਨ।ਠੇਕੇਦਾਰ ਦਵਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਫੋਨ ਨਹੀਂ ਚੱੁਕਿਆ। ਇਸ ਮੌਕੇ ਤੇਜਪਾਲ ਸਿੰਘ ਭਾਕਿਯੂ ਦੋਆਬਾ ਸੀ.ਮੀਤ ਪ੍ਰਧਾਨ,ਸੁਖਬੀਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਲਿੱਟ,ਬਲਜਿੰਦਰ ਸਿੰਘ ਧਾਲੀਵਾਲ,ਸਵਰਨਜੀਤ ਸਿੰਘ, ਅਮਨਦੀਪ ਸਿੰਘ, ਗੀਤੂ,ਹਰਵਿੰਦਰ ਸਿੰਘ ਨੰਬਰਦਾਰ,ਬਲਵੀਰ ਸਿੰਘ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ।