Home crime ਖੰਨਾ ਵਿਖੇ ਭਿਆਨਕ ਸੜਕੀ ਹਾਦਸੇ ਚ 3ਵਿਅਕਤੀਆਂ ਦੀ ਹੋਈ ਮੌਤ

ਖੰਨਾ ਵਿਖੇ ਭਿਆਨਕ ਸੜਕੀ ਹਾਦਸੇ ਚ 3ਵਿਅਕਤੀਆਂ ਦੀ ਹੋਈ ਮੌਤ

48
0

ਖੰਨਾ(ਲਿਕੇਸ ਸ਼ਰਮਾ )ਖੰਨਾ ਵਿਖੇ ਭਿਆਨਕ ਸੜਕੀ ਹਾਦਸੇ ਚ 3ਵਿਅਕਤੀਆਂ ਦੀ ਹੋਈ ਮੌਤ। ਸਮਰਾਲਾ ਰੋਡ ਉਪਰ ਸਲੌਦੀ ਪਿੰਡ ਕੋਲ ਟਿੱਪਰ ਅਤੇ ਟਰੱਕ ਦੀ ਸਿੱਧੀ ਟੱਕਰ ਹੋਈ। ਇਸ ਹਾਦਸੇ ਚ ਟਰੱਕ ਡਰਾਈਵਰ, ਕੰਡਕਟਰ ਅਤੇ ਇੱਕ ਰਾਹਗੀਰ ਬਜੁਰਗ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਪਛਾਣ ਜਗਤਾਰ ਸਿੰਘ ਬਿੱਲਾ ਵਾਸੀ ਪਿੰਡ ਸਲਾਣਾ, ਹਰਿੰਦਰ ਯਾਦਵ ਵਾਸੀ ਬਿਹਾਰ ਅਤੇ ਸਤਨਾਮ ਸਿੰਘ ਵਾਸੀ ਲਲੌੜੀ ਵਜੋਂ ਹੋਈ। ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। 

ਖੰਨਾ ਸਿਵਲ ਹਸਪਤਾਲ ਵਿੱਚ ਮੌਜੂਦ ਮ੍ਰਿਤਕਾਂ ਦੇ ਜਾਣਕਾਰਾਂ ਨੇ ਦੱਸਿਆ ਕਿ ਫਕ ਨਾਲ ਭਰਿਆ ਟਰੱਕ ਸਮਰਾਲਾ ਤੋਂ ਖੰਨਾ ਵੱਲ ਜਾ ਰਿਹਾ ਸੀ ਅਤੇ ਟਿੱਪਰ ਖੰਨਾ ਤੋਂ ਆ ਰਿਹਾ ਸੀ। ਸਮਰਾਲਾ ਰੋਡ ਉਪਰ ਸਲੌਦੀ ਪਿੰਡ ਕੋਲ ਸਿੱਧੀ ਟੱਕਰ ਹੋ ਗਈ। ਇਸ ਦੌਰਾਨ ਇੱਕ ਰਾਹਗੀਰ ਸਤਨਾਮ ਸਿੰਘ ਜੋਕਿ ਸਾਇਕਲ ਉਪਰ ਸਵਾਰ ਸੀ ਨੂੰ ਵੀ ਲਪੇਟ ਚ ਲਿਆ ਗਿਆ। ਟੱਕਰ ਇੰਨੀ ਖਤਰਨਾਕ ਸੀ ਕਿ ਜੇਸੀਬੀ ਦੀ ਮਦਦ ਨਾਲ ਜਖਮੀਆਂ ਨੂੰ ਬਾਹਰ ਕੱਢਣਾ ਪਿਆ। 

 ਸਰਕਾਰੀ ਹਸਪਤਾਲ ਦੇ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਓਹਨਾਂ ਕੋਲ ਚਾਰ ਜਖ਼ਮੀ ਆਏ ਸੀ ਇਹਨਾਂ ਚੋਂ ਜਗਤਾਰ ਸਿੰਘ ਦੀ ਮੌਤ ਹੋ ਚੁੱਕੀ ਸੀ। ਦੌਰਾਨ ਇਲਾਜ ਹਰਿੰਦਰ ਯਾਦਵ ਦੀ ਮੌਤ ਹੋਈ।

LEAVE A REPLY

Please enter your comment!
Please enter your name here