Home Protest ਚੌਥਾ ਦਰਜ਼ਾ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਤੀ ਭਗਵੰਤ ਸਰਕਾਰ ਦੀ ਬੇਰੁਖੀ ਵਿਰੁੱਧ...

ਚੌਥਾ ਦਰਜ਼ਾ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਤੀ ਭਗਵੰਤ ਸਰਕਾਰ ਦੀ ਬੇਰੁਖੀ ਵਿਰੁੱਧ “ਕਾਲੇ ਚੋਲੇ ਪਾ ਕੇ ਰੋਸ ਮਾਰਚ” 26 ਅਪ੍ਰੈਲ ਨੂੰ ਜਲੰਧਰ ਚ :-ਰਾਣਵਾਂ

170
0


ਲੁਧਿਆਣਾ, 5 ਅਪ੍ਰੈਲ ( ਬਲਦੇਵ ਸਿੰਘ )- ਈਸੜੂ ਭਵਨ ਵਿਖੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਪ੍ਰਧਾਨਗੀ ਹੈ,ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਨੇ ਦੱਸਿਆ ਕਿ ਭਗਵੰਤ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ,ਅਤੇ ਵਾਹਦੇ ਖਿਲਾਫੀਆਂ ਵਿਰੁੱਧ ਦਰਜਾਚਾਰ ਮੁਲਾਜ਼ਮ 26 ਅਪ੍ਰੈਲ ਨੂੰ ਕਾਲੇ ਚੋਲੇ ਪਾ ਕੇ ਜਲੰਧਰ ਵਿਖੇ ਕਾਲੇ ਚੋਲੇ ਪਾ ਕੇ ਜੋਨਲ ਪੱਧਰ ਦਾ ਨੁਮਾਇੰਦਾ ਰੋਸ ਮਾਰਚ ਕਰਨੇ ਕਿਓਂਕਿ ਸਮੂਹ ਵਿਭਾਗਾਂ,ਬੋਰਡਾਂ,ਕਾਰਪੋਰੇਸ਼ਨਾਂ ਅੰਦਰ ਪਿਛਲੀਆਂ ਸਰਕਾਰਾਂ ਦੀ ਤਰਜ਼ ਤੇ ਠੇਕਾ ਅਤੇ ਆਊਟ ਸੋਰਸ਼ ਪ੍ਰਣਾਲੀ ਨੂੰ ਵਢਾਵਾ ਦਿੱਤਾ ਜਾ ਰਿਹਾ, ਕੱਚੇ,ਠੇਕਾ ਅਤੇ ਆਊਟ ਸੋਰਸ਼ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੋਈ ਪਾਲੀਸੀ ਜਾਰੀ ਨਹੀਂ ਕੀਤੀ ਜਾ ਰਹੀ,ਪੁਨਰਗਠਨ ਦੇ ਨਾਮ ਤੇ ਲੱਖਾਂ ਅਸਾਮੀਆਂ ਜਿਸ ਵਿੱਚ ਗਰੁੱਪ-ਡੀ ਦੀਆਂ ਅਸਾਮੀਆਂ ਵੱਡੀ ਪੱਧਰ ਤੇ ਸਾਮਲ ਹਨ,ਖਤਮ ਕਰ ਦਿੱਤੀਆਂ ਹਨ,ਸੂਬਾ ਚੇਅਰਮੈਨ ਸੁਖਦੇਵ ਸਿੰਘ ਸੁਰਤਾਪੁਰੀ,ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਲੰਬੀ ਜਦੋ ਜਹਿਦ ਤੋਂ ਬਾਅਦ ਚੰਨੀ ਸਰਕਾਰ ਵੱਲੋਂ ਮਿਤੀ:18/10/21ਨੂੰ ਅਪਣੀ ਕੈਬਨਿਟ ਮੀਟਿੰਗ ਵਿੱਚ ਪਾਸ ਕਰਨ ਉਪਰੰਤ ਇੱਕ ਪੱਤਰ ਜਾਰੀ ਕੀਤਾ ਸੀ ਕਿ ਭਵਿੱਖ ਵਿੱਚ ਗਰੁੱਪ-ਡੀ ਮੁਲਾਜ਼ਮਾਂ ਦੀ ਭਰਤੀ, ਠੇਕਾ/ਆਊਟ ਸੋਰਸ਼ ਦੀ ਵਿਜਾਏ ਰੈਗੂਲਰ ਕੀਤੀ ਜਾਵੇਗੀ,ਇਸ ਫੈਂਸਲੇ ਭਗਵੰਤ ਮਾਨ ਸਰਕਾਰ ਵੱਲੋਂ ਲਾਗੂ ਤਾਂ ਕੀ ਕਰਨਾ ਸੀ ,ਛੂਹਿਆ ਤੱਕ ਨਹੀਂ,ਤੀਜੇ ਦਰਜੇ ਵਿੱਚ ਤਰੱਕੀ ਲਈ ਰਸਤੇ ਬੰਦ ਕਰ ਦਿੱਤੇ ਹਨ,ਵਰਦੀਆਂ ਦੇ ਰੇਟਾਂ ਵਿੱਚ ਵਾਧਾ ਕਰਕੇ ਬਜਟ ਜਾਰੀ ਨਹੀਂ ਕੀਤਾ ਜਾ ਰਿਹਾ,ਮੁਲਾਜਮ ਵਿਰੋਧੀ ਪੱਤਰ 15-1-15 ਮਾਨਯੋਗ ਉੱਚ ਅਦਾਲਤਾਂ ਦੇ ਹੁਕਮਾਂ ਦੇ ਬਾਵਜੂਦ ਵਾਪਸ ਨਹੀਂ ਲਿਆ ਜਾ ਰਿਹਾ,ਕੇਂਦਰੀ ਤਨਖਾਹ ਸਕੇਲਾਂ ਵਿੱਚ ਭਰਤੀ ਕਰਨ ਦਾ ਪੱਤਰ 17 ਜੁਲਾਈ 2020 ਲਾਗੂ ਰੱਖਣ ਲਈ ਵਿੱਤ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਐਲਾਨ ਕਰ ਦਿੱਤਾ ਹੈ,ਜੁਲਾਈ 2015 ਤੋਂ 119%ਡੀ ਏ ਲਾਗੂ ਕਰਨ ਲਈ ਉੱਚ ਅਦਾਲਤਾਂ ਦੇ ਹੁਕਮਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ,ਸਰਕਾਰੀ ਵਿਭਾਗਾਂ ਨੂੰ ਤੋੜਕੇ ਨਿੱਜੀ ਕਰਨ ਵੱਲ ਤੇਜੀ ਨਾਲ ਵਧਿਆ ਜਾ ਰਿਹਾ ਜਿਸ ਕਾਰਨ ਪੰਜਾਬ ਦਰਜਾਚਾਰ ਅਤੇ ਠੇਕਾ ਮੁਲਾਜ਼ਮਾਂ ਵਿੱਚ ਭਾਰੀ ਗੁੱਸਾ ਹੈ ਇਸ ਲਈ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਸਾਂਝੇ ਫਰੰਟ ਵੱਲੋਂ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਉਲੀਕੇ ਝੰਡਾ ਮਾਰਚਾਂ ਵਿੱਚ ਵੀ ਲੱਗੇ ਕੋਟੇ ਮੁਤਾਬਕ ਸਮੂਲੀਅਤ ਕੀਤੀ ਜਾਵੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਬੈਨਰ ਹੇਠ ਹੱਕੀ ਮੰਗਾਂ ਪ੍ਰਤੀ ਮਾਨ ਸਰਕਾਰ ਦੀ ਬੇਰੁਖੀ ਵਿਰੁੱਧ 26 ਅਪ੍ਰੈਲ ਨੂੰ ਰੋਸ ਮਾਰਚ ਕੀਤਾ ਜਾਵੇਗਾ। ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ,ਪੈਨਸ਼ਨਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਮੈਲਡੇ,ਜਸਵਿੰਦਰ ਉੱਘੀ ਕਪੂਰਥਲਾ,ਹਰਭਗਵਾਨ ਮੁਕਤਸਰ,ਮੇਲਾ ਸਿੰਘ ਪੁੰਨਾਂਵਾਲ,ਸੁਰਿੰਦਰ ਬੈਂਸ ਲੁਧਿਆਣਾ,ਮਹਿੰਦਰ ਸਿੰਘ ਮੱਤੇਵਾੜਾ,ਸੀਤਾ ਰਾਮ ਸਰਮਾਂ,ਰਾਮ ਪ੍ਰਸਾਦ ਫਿਰੋਜ਼ਪੁਰ,ਨਛੱਤਰ ਭਾਣਾ ਫਰੀਦਕੋਟ,ਤਰਲੋਕ ਸਿੰਘ ਅਮ੍ਰਿਤਸਰ,ਸੰਜੀਵ ਕੁਮਾਰ ਬਠਿੰਡਾ,ਸੁਭਾਸ ਮੱਟੂ ਜਲੰਧਰ,ਜਸਵਿੰਦਰ ਸਿੰਘ ਫਤਿਹਗੜ੍ਹ ਸਾਹਿਬ, ਦਰਸ਼ਨ ਘੱਗਾ ਪਨਸਪ,ਸੰਦੀਪ ਕੁਮਾਰ(ਸਕਿਉਰਟੀ ਗਾਰਡ)ਫਿਜ਼ੀਕਲ ਹੈਂਡੀਕੈਪਟ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਬਲਜਿੰਦਰ ਕੁਮਾਰ ਮੁਕਤਸਰ ਵੀ ਵਿਸ਼ੇਸ਼ ਤੌਰ ‘ਤੇ ਸਾਮਲ ਹੋਏ।

LEAVE A REPLY

Please enter your comment!
Please enter your name here