ਜਗਰਾਓ, 16 ਅਪ੍ਰੈਲ (ਭਗਵਾਨ ਭੰਗੂ, ਮੋਹਿਤ ਜੈਨ )-ਜੈਨ ਭਾਈਚਾਰੇ ਦੀ ਇੱਕ ਅਹਿਮ ਮੀਟਿੰਗ ਕਮਲ ਚੌਕ ਨੇੜੇ ਸਥਿਤ ਸ਼੍ਰੀ ਰੂਪ ਸ਼ੁਭ ਜੈਨ ਸਾਧਨਾ ਸਥਲ ਵਿਖੇ ਹੋਈ। ਜਿਸ ਵਿੱਚ ਸ਼੍ਰੀ ਰੂਪ ਚੰਦ ਜੈਨ ਸੇਵਾ ਸੁਸਾਇਟੀ ਰਜਿਸਟਰਡ ਜਗਰਾਉਂ ਅਤੇ ਸਵਾਮੀ ਸ਼੍ਰੀ ਰੂਪ ਸੇਵਾ ਸੁਸਾਇਟੀ ਦੀਆਂ ਚੋਣਾਂ ਸੰਪੰਨ ਹੋਈਆਂ। ਜਿਸ ਵਿੱਚ ਸ਼੍ਰੀ ਰੂਪ ਸ਼ੁਭ ਜੈਨ ਸਾਧਨਾ ਸਥਲ ਦੇ ਨਰੇਸ਼ ਜੈਨ ਸ਼ਾਰੂ ਅਤੇ ਪ੍ਰਦੀਪ ਜੈਨ ਨੂੰ ਸਰਪ੍ਰਸਤ ਚੁਣਿਆ ਗਿਆ। ਇਸੇ ਤਰ੍ਹਾਂ ਸਵਾਮੀ ਸ਼੍ਰੀ ਰੂਪ ਸੁਸਾਇਟੀ ਦੀ ਚੋਣ ਵਿਚ ਸਰਬਸੰਮਤੀ ਨਾਲ ਰਾਕੇਸ਼ ਜੈਨ ਨੂੰ ਚੇਅਰਮੈਨ, ਰਾਜੇਸ਼ ਜੈਨ ਨੂੰ ਪ੍ਰਧਾਨ, ਰਾਜਨ ਜੈਨ ਨੂੰ ਸਕੱਤਰ, ਸ਼ਸ਼ੀ ਭੂਸ਼ਣ ਜੈਨ ਨੂੰ ਕੈਸ਼ੀਅਰ, ਮਹਾਂਵੀਰ ਜੈਨ ਨੂੰ ਸੀਨੀਅਰ ਮੀਤ ਪ੍ਰਧਾਨ, ਬਸੰਤ ਜੈਨ ਨੂੰ ਮੀਤ ਪ੍ਰਧਾਨ, ਅਭਿਨੰਦਨ ਜੈਨ ਨੂੰ ਸਹਿ- ਸਕੱਤਰ, ਸੋਨੂੰ ਜੈਨ ਨੂੰ ਖੁਰਾਕ ਮੰਤਰੀ, ਤਰਸੇਮ ਜੈਨ ਮੁੱਖ ਸਲਾਹਕਾਰ, ਸੰਜੀਵ ਜੈਨ ਸਲਾਹਕਾਰ, ਮੋਨੂੰ ਜੈਨ ਪ੍ਰਚਾਰ ਸਕੱਤਰ, ਮੋਹਿਤ ਜੈਨ ਮੀਡੀਆ ਸਲਾਹਕਾਰ, ਵਿਦਿਆਸਾਗਰ ਜੈਨ, ਮਯੰਕ ਜੈਨ, ਮਨੀਸ਼ ਜੈਨ ਨੂੰ ਮੈਂਬਰ ਕਾਰਜਕਾਰਨੀ ਨਿਯੁਕਤ ਕੀਤਾ ਗਿਆ। ਅੰਤ ’ਚ ਸਕੱਤਰ ਮਹਾਵੀਰ ਜੈਨ ਨੇ ਆਪਣੇ ਕਾਰਜਕਾਲ ਦੌਰਾਨ ਹੋਈ ਕਿਸੇ ਵੀ ਤਰ੍ਹਾਂ ਦੀ ਗਲਤੀ ਲਈ ਸਮੂਹ ਮੈਂਬਰਾਂ ਤੋਂ ਮੁਆਫੀ ਮੰਗੀ ਅਤੇ ਨਵੀਂ ਟੀਮ ਨੂੰ ਵਧਾਈ ਦਿੰਦੇ ਹੋਏ ਭਵਿੱਖ ’ਚ ਵੀ ਇਸ ਕਾਰਜ ਨੂੰ ਜਾਰੀ ਰੱਖਣ ਲਈ ਸ਼ੁਭਕਾਮਨਾਵਾਂ ਦਿੱਤੀਆਂ।