Home Protest ਮਰਹੂਮ ਇਨਕਲਾਬੀ ਸਾਥੀਆਂ ਦੀ ਯਾਦ ਚ ਸ਼ਰਧਾਂਜਲੀ ਸਮਾਗਮਉਘੇ ਤਰਕਸ਼ੀਲ ਆਗੂ ਨੇ ਅਪਣੇ...

ਮਰਹੂਮ ਇਨਕਲਾਬੀ ਸਾਥੀਆਂ ਦੀ ਯਾਦ ਚ ਸ਼ਰਧਾਂਜਲੀ ਸਮਾਗਮ
ਉਘੇ ਤਰਕਸ਼ੀਲ ਆਗੂ ਨੇ ਅਪਣੇ ਵਿਚਾਰਾਂ ਨਾਲ ਸਰੋਤਿਆਂ ਨੂੰ ਕੀਲਿਆ

41
0

ਜਗਰਾਉਂ, 17 ਅਪ੍ਰੈਲ ( ਬੌਬੀ ਸਹਿਜਲ, ਧਰਮਿੰਦਰ)-ਪਿਛਲੇ ਅਰਸੇ ਦੋਰਾਨ ਲੋਕਮੁਕਤੀ ਲਈ ਲੁਟੇਰੇ ਪ੍ਰਬੰਧ ਖਿਲਾਫ ਜੂਝਦਿਆਂ ਵੱਖ ਵੱਖ ਕਾਰਨਾਂ ਕਰਕੇ ਵੱਖ ਵੱਖ ਜਮਾਤੀ ਤਬਕਾਤੀ ਫਰੰਟਾਂ ਤੇ ਕੰਮ ਕਰਦੇ ਰਹੇ ਮਰਹੂਮ ਸਾਥੀਆਂ ਦੀ ਯਾਦ ਚ ਇਨਕਲਾਬੀ ਕੇਂਦਰ ਪੰਜਾਬ ਅਤੇ ਪੇੰਡੂ ਮਜਦੂਰ ਯੂਨੀਅਨ ਵਲੋਂ ਸਾਂਝੇ ਤੋਰ ਤੇ ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਵਿਖੇ ਰਚਾਏ ਗਏ ਇਸ ਸਮਾਗਮ ਵਿੱਚ ਇਲਾਕੇ ਭਰ ਦੇ ਦੋ ਦਰਜਨ ਦੇ ਕਰੀਬ ਮਰਹੂਮ ਇਨਕਲਾਬੀ, ਤਰਕਸ਼ੀਲ, ਕਿਸਾਨ, ਮਜਦੂਰ, ਮੁਲਾਜਮ ਸਾਥੀਆਂ ਦੇ ਪਰਿਵਾਰ ਸ਼ਾਮਿਲ ਹੋਏ। ਵਿਛੜੇ ਸਾਥੀਆਂ ਦੀ ਯਾਦ ਚ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦੇਣ ਉਪਰੰਤ ਪਰਿਵਾਰਕ ਮੈਂਬਰਾਂ ਅਤੇ ਸੰਸਥਾਵਾਂ ਦੇ ਆਗੂਆਂ ਵਲੋਂ ਉਨਾਂ ਦੀਆਂ ਤਸਵੀਰਾਂ ਨੂੰ ਫੁੱਲ ਪੱਤੀਆਂ ਭੇਂਟ ਕਰਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ ।ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਅਤੇ ਪੇੰਡੂ ਮਜਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਵਿਛੜੇ ਸਾਥੀਆਂ ਸ਼ਹੀਦ ਮਲਕੀਤ ਮੱਲਾ,ਕਿਸਾਨ ਆਗੂ ਹਰਦੀਪ ਗਾਲਬ, ਪ੍ਰਤੀਬੱਧ ਚਿੰਤਕ ਅਮ੍ਰਿਤ ਪਾਲ,ਇਨਕਲਾਬੀ ਆਗੂ ਮਾਸਟਰ ਗੁਰਚਰਨ ਸਿੰਘ ਹਠੂਰ, ਅਧਿਆਪਕ ਆਗੂ ਨਾਇਬ ਸਿੰਘ ਰਸੂਲਪੁਰ, ਸਾਹਿਤਕਾਰ ਤੇ ਟਰੇਡ ਯੂਨੀਅਨ ਆਗੂ ਹਾਕਮ ਗਾਲਬ, ਮਜਦੂਰ ਆਗੂ ਗੁਰਮੀਤ ਸਿੰਘ ਬੁੱਧੂ, ਸੁਖਦੇਵ ਭਮਾਲ, ਗੁਰਬਖਸ਼ ਸਿੰਘ ਹਠੂਰ,ਕਿਸਾਨ ਆਗੂ ਜਗਜੀਤ ਸਿੰਘ ਹਠੂਰ, ਵਰਿਆਮ ਸਿੰਘ ਭੂੰਦੜੀ,ਗੁਰਮੇਲ ਸਿੰਘ ਗਾਲਬ , ਭੰਤ ਸਿੰਘ ਭਮਾਲ, ਮੇਜਰ ਸਿੰਘ ਫੋਜੀ, ਮਾਸਟਰ ਸੁਖਦੇਵ ਸਿੰਘ ਲੱਖਾ ਦੇ ਜੀਵਨ ਇਤਿਹਾਸ, ਦੇਣ, ਉਭਰਵੇਂ ਜੀਵਨ ਪੱਖਾਂ ਬਾਰੇ ਖੁਲ੍ਹ ਕੇ ਚਾਨਣਾ ਪਾਇਆ।ਇਸ ਸਮੇਂ ਪ੍ਰਸਿੱਧ ਤਰਕਸ਼ੀਲ ਚਿੰਤਕ ਮਾਸਟਰ ਸੁਰਜੀਤ ਦੋਧਰ ਨੇ ਅਪਣੇ ਬੇਹੱਦ ਵਿਦਵਤਾ ਤੇ ਸਰਲਤਾ ਭਰਪੂਰ ਭਾਸ਼ਣ ਰਾਹੀਂ ਜੀਵਨ ਦੇ ਵਰਤਾਰਿਆਂ ਨੂੰ ਸਮਝਣ ਦਾ ਸਹੀ ਤਰੀਕਾ ਕੀ ਹੋਵੇ ਬਾਰੇ ਵਿਆਖਿਆ ਸਹਿਤ ਚਰਚਾ ਕੀਤੀ। ਉਨਾਂ ਬੋਲਦਿਆਂ ਕਿਹਾ ਕਿ ਜੀਵਨ ਨੂੰ ਜਾਨਣ ਦਾ ਇਕ ਨਜਰੀਆ ਵਿਚਾਰਵਾਦੀ ਹੈ ਤੇ ਦੂਜਾ ਪਦਾਰਥਵਾਦੀ ਹੈ। ਉਨਾਂ ਸਾਦੇ ਢੰਗ ਨਾਲ ਸਮਝਾਉਂਦਿਆਂ ਕਿਹਾ ਕਿ ਰੱਬ ਇਕ ਵਿਚਾਰ ਹੈ ਇਸਦੀ ਪਦਾਰਥਕ ਹੋਂਦ ਕੋਈ ਨਹੀਂ। ਪ੍ਰਵਚਨ, ਵਾਦ-ਵਿਵਾਦ ਅਤੇ ਸੰਵਾਦ ਚੋਂ ਸਾਨੂੰ ‘ਕਿਛੁ ਕਹੀਏ ਕਿਛੁ ਸੁਣਿਐ “ਦੀ ਚੋਣ ਕਰਨੀ ਪਵੇਗੀ। ਨਵੀਂ ਜੰਮੀ ਪੀੜੀ ਨੂੰ ਸਾਨੂੰ ਭੇਡਾਂ ਜਾਂ ਅਪਣੇ ਵਾਂਗ ਲਾਈਲਗ ਬਨਾਉਣ ਦੀ ਥਾਂ ਸਵਾਲ ਕਰਨ ਦੇ ਰਾਹ ਉਂਗਲ ਫੜ ਕੇ ਤੋਰਨਾ ਹੋਵੇਗਾ। ਹਰ ਸਥਾਪਤੀ ਨੂੰ ਸਵਾਲਾਂ ਤੋਂ ਚਿੜ ਹੈ ਇਸੇ ਲਈ ਉਹ ਫਾਸ਼ੀਵਾਦ ਦਾ ਸਹਾਰਾ ਲੈਂਦੀ ਹੈ। ਘੰਟਾ ਭਰ ਸਰੋਤਿਆਂ ਨੇ ਧਿਆਨ ਮਗਨ ਹੋ ਕੇ ਤਰਕਸ਼ੀਲ ਆਗੂ ਦੇ ਵਿਚਾਰਾਂ ਦੀ ਖੁਲੇ ਮਨ ਨਾਲ ਪ੍ਰੋੜਤਾ ਕੀਤੀ।ਇਸ ਸਮੇਂ ਕਸਤੂਰੀ ਲਾਲ, ਸੰਦੀਪ ਗਾਲਬ, ਹਰਮੀਤ ਭਮਾਲ ਤੇ ਸਾਥੀ ਤੋਂ ਬਿਨਾਂ ਲਖਵੀਰ ਸਿੱਧੂ ਤੇ ਸਤਪਾਲ ਨੇ ਗੀਤ ਸੰਗੀਤ ਦੀ ਲੜੀ ਪੇਸ਼ ਕੀਤੀ। ਇਸ ਸਮੇਂ
ਸਿਖਿਆ ਸ਼ਾਸਤਰੀ ਬਲਦੇਵ ਸਿੰਘ, ਸਾਹਿਤਕਾਰ ਹਰਬੰਸ ਸਿੰਘ ਅਖਾੜਾ, ਗੁਰਜੀਤ ਸਹੋਤਾ, ਸੁਖਵਿੰਦਰ ਸਿੰਘ ਹੰਬੜਾਂ, ਤਾਰਾ ਸਿੰਘ ਅੱਚਰਵਾਲ, ਗੁਰਮੇਲ ਸਿੰਘ ਭਰੋਵਾਲ , ਕੁਲਵਿੰਦਰ ਸਿੰਘ ਬਸੂਵਾਲ, ਡੀ ਟੀ ਐਫ ਆਗੂ ਰਮਨਜੀਤ ਸੰਧੂ, ਰੁਪਿੰਦਰ ਸਿੰਘ ਗਿੱਲ, ਸੁਖਵਿੰਦਰ ਲੀਲ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਰਜਿੰਦਰਸਿੰਘ ਲੁਧਿਆਣਾ, ਪੇੰਡੂ ਮਜਦੂਰ ਆਗੂ ਸੁਖਦੇਵ ਸਿੰਘ ਮਾਣੂਕੇ,ਜਸਵਿੰਦਰ ਸਿੰਘ ਭਮਾਲ, ਮਦਨ ਸਿੰਘ , ਔਰਤ ਕਿਸਾਨ ਆਗੂ
ਹਰਜਿੰਦਰ ਕੌਰ, ਮੀਨਾਕਸ਼ੀ, ਹਰਬੰਸ ਲਾਲ, ਅਸ਼ੋਕ ਭੰਡਾਰੀ ,ਕਰਤਾਰ ਸਿੰਘ ਵੀਰਾਨ, ਸੰਦੀਪ ਗਾਲਬ ਆਦਿ ਹਾਜਰ ਸਨ

LEAVE A REPLY

Please enter your comment!
Please enter your name here