ਜਗਰਾਉਂ 20 ਅਪ੍ਰੈਲ (ਲਿਕੇਸ਼ ਸ਼ਰਮਾ – ਅਸ਼ਵਨੀ) : ਪਿੰਡ ਬੋਦਲਵਾਲਾ ਦੀ ਗ੍ਰਾਮ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਵੱਲੋ ਦੂਜਾ ਸਭਿਆਚਾਰ ਮੇਲਾ ਕਰਵਾਈਆ ਗਿਆ।ਜਿਸ ਵਿੱਚ ਕੌਮੀ ਸ਼ਖ਼ਸੀਅਤਾਂ ਅਤੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਪਹੁੰਚੇ।ਪ੍ਰਧਾਨ ਸੰਦੀਪ ਕਮਲ ਅਤੇ ਨਗਰ ਪੰਚਾਇਤ ਨਗਰ ਨਿਵਾਸੀਆਂ ਨੇ ਆਏ ਹੋਏ ਹਰੇਕ ਵਿਅਕਤੀ ਦਾ ਬੜੇ ਪਿਆਰ ਸਤਿਕਾਰ ਨਾਲ ਸਨਮਾਨ ਕੀਤਾ।ਪੰਥ ਦੇ ਪ੍ਰਸਿੱਧ ਇੰਟਰਨੈਸ਼ਨਲ ਬੁਲਾਰੇ ਬਾਬਾ ਬੋਹੜ ਢਾਡੀ ਬਲਦੇਵ ਸਿੰਘ ਬਿਲੂ ਜਾਂਗਪੁਰ,ਸਰਪੰਚ ਜਸਵੰਤ ਸਿੰਘ ਦੀਵਾਨਾ,ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਉ ਵਾਲਿਆ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ।ਇਸ ਮੋਕੇ ਸਾਬਕਾ ਵਿਧਾਇਕ ਐਸ ਆਰ ਕਲੇਰ ਵਿਸ਼ੇਸ਼ ਤੋਰ ਤੇ ਪਹੁੰਚੇ।ਇਸ ਦੋਰਾਨ ਪ੍ਰਸਿੱਧ ਗਾਇਕ ਗਿੱਲ ਅਖਾੜੇ ਵਾਲਾ, ਜੱਸੀ ਹਰਦੀਪ,ਬੀਬਾ ਰਮਨਦੀਪ ਕੋਰ ਬਾਵਾ, ਸੁੱਖਾ ਗਿੱਲ,ਰਵਨੀਤ ਖਾਨ,ਪ੍ਰੀਤ ਅਰਮਾਨ,ਬਲਵੀਰ ਮਹਿਣਾ, ਭਜਨ ਸਿੰਘ ਤੇਜੀ,ਪਰਜੀਤ ਕੌਰ ਧੰਜਲ,ਮਨਪ੍ਰੀਤ ਗਿੱਲ,ਤਾਰਾ ਗੱਪੀ, ਧੰਨੋ ਆਦਿ ਕਲਾਕਾਰਾ ਨੇ ਮੇਲੇ ਦੀ ਰੋਣਕ ਨੂੰ ਚਾਰ ਚੰਨ ਲਾਏ।ਵੱਡੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਨੇ ਮੇਲੇ ਦਾ ਖ਼ੂਬ ਆਨੰਦ ਮਾਣਿਆ।ਮੇਲਾ ਪ੍ਰਧਾਨ ਸੰਦੀਪ ਕਮਲ ਨੇ ਸਹਿਯੋਗੀ ਸੱਜਣਾਂ, ਕਲਾਕਾਰਾਂ, ਨਗਰ ਨਿਵਾਸੀਆਂ ਅਤੇ ਮੇਲੇ ਵਿੱਚ ਪੁਹੰਚੀ ਹਰ ਸਖਸੀਅਤ ਦਾ ਧੰਨਵਾਦ ਕੀਤਾ।ਇਸ ਮੋਕੇ ਰਾਜਪ੍ਰੀਤ ਸਿੰਘ ਢਿਲੋਂ,ਠੇਕੇਦਾਰ ਬਸੰਤ ਸਿੰਘ,ਸੂਬੇਦਾਰ ਸਾਧੂ ਸਿੰਘ,ਸੁਖਵੀਰ ਸਿੰੰਘ,ਗੁਰਮਖ ਸਿੰਘ,ਰਾਜਵਿੰਦਰ ਸਿੰਘ,ਗੁਰਪ੍ਰੀਤ ਸਿੰਘ, ਲਛਮਣ ਸਿੰਘ,ਬਲਦੇਵ ਸਿੰਘ ਭੱਟੀ,ਡਾ ਹਰਸਿੰਦਰ ਕੌਰ,ਪਰਮਜੀਤ ਸਿੰਘ,ਨਗਰ ਪੰਚਾਇਤ,ਐਨ ਆਰ ਆਈਜ ,ਅਤੇ ਨਗਰ ਨਿਵਾਸੀ ਆਦਿ ਹਾਜ਼ਰ ਸਨ।