Home Protest ਮੰਡੀਆਂ ਵਿਚ ਹੋ ਰਹੀ ਲਿਫਟਿੰਗ ਨੂੰ ਲੈ ਕੇ ਟੈਂਪੂ ਯੂਨੀਅਨ ਨੇ ਫਿਰ...

ਮੰਡੀਆਂ ਵਿਚ ਹੋ ਰਹੀ ਲਿਫਟਿੰਗ ਨੂੰ ਲੈ ਕੇ ਟੈਂਪੂ ਯੂਨੀਅਨ ਨੇ ਫਿਰ ਕੀਤਾ ਧਰਨਾ ਪ੍ਰਦਰਸ਼ਨ

51
0


ਆਰ ਟੀ ਏ ਨੂੰ ਦਿਤੇ ਮੰਗ ਪੱਤਰ ਵਿਚ ਮੌਜੂਦਾ ਠੇਕੇਦਾਰ ਖਿਲਾਫ ਗੋਸ਼ ਲਗਾ ਕੇ ਕੀਤੀ ਜਾਂਚ ਦੀ ਮੰਗ
ਜਗਰਾਓਂ, 2 ਮਈ ( ਭਗਵਾਨ ਭੰਗੂ, ਮੋਹਿਤ ਜੈਨ )-ਪਿਛਲੇ ਸਮੇ ਤੋਂ ਜਗਰਾਓਂ ਦੀਆਂ ਅਨਾਜ ਮੰਡੀਆਂ ਤੋਂ ਕਣਕ ਦੀ ਫਸਲ ਦੀ ਲੋਡਿੰਗ ਨੂੰ ਲੈ ਕੇ ਠੇਕੇਦਾਰਾਂ ਵਿਚਕਾਰ ਚੱਲ ਰਿਹਾ ਆਪਸੀ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਜਿਸਦੇ ਚੱਲਦਿਆਂ ਮੰਗਲਵਾਰ ਨੂੰ ਫਿਰ ਟੈਂਪੂ ਯੂਨੀਅਨ ਵਲੋਂ ਪ੍ਰਧਾਨ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਤਹਿਸੀਲ ਚੌਂਕ ਵਿਚ ਸਥਾਨਕ ਪ੍ਰਸਾਸ਼ਨ ਅਤੇ ਵਿਧਾਇਕ ਮਾਣੂਕੇ ਦੇ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਆਰ ਟੀ ਏ ਨੂੰ ਮੰਗ ਪੱਤਰ ਦੇ ਕੇ ਜਾਂਚ ਦੀ ਮੰਗ ਕੀਤੀ ਗਈ। ਇਸ ਮੌਕੇ ਟੈਂਪੂ ਯੂਨੀਅਨ ਵਲੋਂ ਉਨ੍ਹਾਂ ਦੀ ਸੁਣਵਾਈ ਨਾ ਹੋਣ ਦੀ ਸੂਰਤ ਵਿਚ ਵਿਧਾਇਕ ਮਾਣੂਕੇ ਦੇ ਘਰ ਦਾ ਘੇਰਾਓ ਕਰਨ ਦਾ ਵੀ ਐਲਾਣ ਕੀਤਾ ਗਿਆ। ਆਰ ਟੀ ਏ ਨੂੰ ਦਿਤੇ ਗਏ ਮੰਗ ਪੱਤਰ ਵਿਚ ਦੋਸ਼ ਲਗਾਇਆ ਗਿਆ ਕਿ ਦੂਸਰੀ ਵਾਰ ਪਲਾਨਿੰਗ ਤਹਿਤ ਠੇਕੇਦਾਰ ਵੱਲੋਂ ਲਏ ਸਰਕਾਰੀ ਟੈਂਡਰ ਵਿੱਚ ਗੈਰ ਕਾਨੂੰਨੀ ਵਾਹਨਾ ਰਾਹੀ ਉਵਰਲੋਡ ਢੋਆ ਢੋਆਈ ਕਰਨ ਅਤੇ ਬਿੰਨ੍ਹਾਂ ਪਾਸਿੰਗ ਗੱਡੀਆਂ ਦੀ ਵਰਤੋਂ ਕਰਕੇ ਸਰਕਾਰੀ ਖਜਾਨੇਂ ਨੂੰ ਨੁਕਸਾਨ ਪੁਹੰਚਾਇਆ ਜਾ ਰਿਹਾ ਹੈ। ਅਸ਼ੋਕ ਕੁਮਾਰ ਵਲੋਂ ਦੋਸ਼ ਲਗਾਇਆ ਗਿਆ ਕਿ ਜਗਰਾਉਂ ਕਲੋਸਟਰ ਦਾ ਸਰਕਾਰੀ ਮਾਲ ( ਕਣਕ ) ਦੀ ਢੋਆ ਢੁਆਈ ਟੈਂਡਰ ਜਿਸ ਠੇਕੇਦਾਰ ਨੂੰ ਹੁਣ ਦਿਤਾ ਗਿਆ ਹੈ ਉਸ ਵਲੋਂ ਮਾਰਕਫੈਡ, ਵੇਅਰ ਹਾਊਸ, ਪਨਸਪ, ਪਨਗਰੇਨ ਅਤੇ ਐਫ ਸੀ ਆਈ ਦੇ ਮਹਿਕਮਿਆਂ ਦੀ ਕਣਕ ਲੋਕਲ ਮੰਡੀਆਂ ਅਤੇ ਜਗਰਾਉਂ ਮੰਡੀ ਵਿੱਚੋਂ ਲੋਡ ਕਰਕੇ ਇਹ ਮਹਿਕਮਿਆਂ ਦੇ ਗੁਦਾਮਾ ਵਿੱਚ ਅਪਲੋਡ ਕੀਤੀ ਗਈ ਹੈ। ਠੇਕੇਦਾਰ ਵੱਲੋਂ ਜੋ ਟਰੱਕ ਮਾਲ ਦੀ ਢੋਆ ਢੁਆਈ ਲਈ ਵਰਤੇ ਗਏ ਹਨ ਇੰਨ੍ਹਾਂ ਟਰੱਕਾਂ ਕੋਲ ਪਾਸਿੰਗ, ਰੋਡ ਟੈਕਸ ਅਤੇ ਇੰਨਸ਼ੋਰੈਸ਼ ਮਾਲ ਦੀ ਢੁਆ ਢੁਆਈ ਦਾ ਕੋਈ ਪਰਮਿਟ ਨਹੀਂ ਹੈ। ਇੰਨ੍ਹਾਂ ਟਰੱਕਾਂ ਦੀ ਆਰ ਸੀ ਪਾਸਿੰਗ ਤੋਂ ਜਿਆਦਾ ੳਵਰਲੋਡ ਪਾ ਕੇ ਢੋਆ ਢੁਆਈ ਕੀਤੀ ਗਈ ਹੈ। ਬਿੰਨ੍ਹਾਂ ਪਾਸਿੰਗ ਟੈਕਸ ਪਰਮਿਟ ਦੀ ਚੋਰੀ ਕਰਕੇ ਸਰਕਾਰੀ ਖਜਾਨੇਂ ਨੂੰ ਭਾਰੀ ਚੂਨਾ ਲਗਾਇਆ ਜਾ ਰਿਹਾ ਹੈ। ਕਿਰਪਾ ਕਰਕੇ ਠੇਕੇਦਾਰ ਵੱਲੋਂ ਵਾਹਨਾ ਦੀ ਪਨਸਪ, ਪਨਗਰੇਨ,, ਵੇਅਰ ਹਾਊਸ, ਮਾਰਕਫੈਡ, ਐਫ ਸੀ ਆਈ ਦੇ ਕੰਡੇ ਅਤੇ ਮਾਰਕੀਟ ਕਮੇਟੀ ਜਗਰਾਉਂ ਦੇ ਕੰਡੇ ਤੋਂ ਅਤੇ 5 ਮਹਿਕਮੇਂ ਤੋਂ ਰਿਕਾਰਡ ਹਾਸਲ ਕਰਕੇ ਵਰਤੇ ਗਏ ਟਰੱਕਾਂ ਦੀ ਆਰ ਸੀ ਦੀ ਜਾਂਚ ਕਰਕੇ ਅਤੇ ਪਰਮਿਟ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਸੰਬੰਧਤ ਠੇਕੇਦਾਰ ਨਾਲ ਗੱਲ ਕੀਤੀ ਗਈ ਤਾਂ ਉਸ਼ਨੇ ਕਿਹਾ ਕਿ ਉਹ ਟੈਂਡਰ ਅਨੁਸਾਰ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਦੇ ਹੋਏ ਆਪਣਾ ਕੰਮ ਕਰ ਰਿਹਾ ਹੈ। ਇਹ ਲੋਕ ਬਿਨ੍ਹਾਂ ਵਜਹ ਦੋਸ਼ ਲਗਾ ਰਹੇ ਹਨ। ਜਿੰਨਾਂ ਵਿਚ ਕੋਈ ਸੱਚਾਈ ਨਹੀਂ ਹ।

LEAVE A REPLY

Please enter your comment!
Please enter your name here