Home Protest ਅਨੇਕਾ ਸਮੱਸਿਆਵਾ ਨਾਲ ਘਿਰਿਆ ਹੈ ਪਿੰਡ ਬੁਰਜ ਕੁਲਾਰਾ

ਅਨੇਕਾ ਸਮੱਸਿਆਵਾ ਨਾਲ ਘਿਰਿਆ ਹੈ ਪਿੰਡ ਬੁਰਜ ਕੁਲਾਰਾ

57
0


ਹਠੂਰ,10,ਮਈ-(ਕੌਸ਼ਲ ਮੱਲ੍ਹਾ)-ਪੰਜਾਬ ਦੇ ਮਹਾਨਗਰ ਜਿਲ੍ਹਾ ਲੁਧਿਆਣਾ ਦਾ ਸਰਹੱਦੀ ਪਿੰਡ ਬੁਰਜ ਕੁਲਾਰਾ ਦੇ ਲੋਕ ਅਨੇਕਾ ਸਮੱਸਿਆਵਾ ਨਾਲ ਜੂਝ ਰਹੇ ਹਨ।ਪਿੰਡ ਦੀਆ ਵੱਖ-ਵੱਖ ਸਮੱਸਿਆਵਾ ਨੂੰ ਪੰਜਾਬ ਸਰਕਾਰ ਅਤੇ ਪ੍ਰਸਾਸਨ ਤੱਕ ਪਹੁੰਚਾਉਣ ਲਈ ਅੱਜ ਸਰਪੰਚ ਸੁਖਪਾਲ ਕੌਰ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਬੁਰਜ ਕੁਲਾਰਾ ਅਤੇ ਪਿੰਡ ਵਾਸੀਆ ਦਾ ਭਾਰੀ ਇਕੱਠ ਕੀਤਾ ਗਿਆ।ਇਸ ਇਕੱਠ ਨੂੰ ਸੰਬੋਧਨ ਕਰਦਿਆ ਮਹਿਲਾ ਸਰਪੰਚ ਸੁਖਪਾਲ ਕੌਰ ਦੇ ਪਤੀ ਸੀਨੀਅਰ ਆਗੂ ਨਿਰਮਲ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ਦੀਆ ਸਰਕਾਰਾ ਨੇ ਸਾਡੇ ਪਿੰਡ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਹੈ।ਜਿਸ ਕਰਕੇ ਇਹ ਪਿੰਡ ਦਿਨੋ ਦਿਨ ਨਿਮਾਣਾ ਵੱਲ ਨੂੰ ਵੱਧਦਾ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਗ੍ਰਾਮ ਪੰਚਾਇਤ ਵੱਲੋ ਦੋ ਸਾਲ ਪਹਿਲਾ ਪਿੰਡ ਦੀ ਮੁੱਖ ਗਲੀ ਨੂੰ ਪੁੱਟ ਕੇ ਇੰਟਰਲੌਕ ਲਾਉਣਾ ਸੀ,ਗ੍ਰਾਮ ਪੰਚਾਇਤ ਵੱਲੋ ਸੀਵਰੇਜ ਦਾ ਪਾਇਪ ਵੀ ਪਾਇਆ ਗਿਆ ਹੈ ਪਰ ਹੁਣ ਇੰਟਰਲੌਕ ਲਾਉਣ ਦੀ ਪ੍ਰਸਾਸਨ ਵੱਲੋ ਮਨਜੂਰੀ ਨਹੀ ਦਿੱਤੀ ਜਾ ਰਹੀ।ਇਸੇ ਤਰ੍ਹਾ ਪਿੰਡ ਦੀ ਸੰਘਣੀ ਅਬਾਦੀ ਵਿਚ ਬਣਿਆ ਛੱਪੜ ਪਿਛਲੇ ਤਿੰਨ ਸਾਲਾ ਤੋ ਆਪਣੀ ਸਫਾਈ ਨੂੰ ਉਡੀਕ ਰਿਹਾ ਹੈ।ਇਸ ਛੱਪੜ ਦਾ ਗੰਦਾ ਪਾਣੀ ਓਵਰ ਫਲੋਅ ਹੋ ਕੇ ਘਰਾ ਵਿਚ ਆ ਜਾਦਾ ਹੈ ਅਤੇ ਹਰ ਸਮੇਂ ਗੰਦਗੀ ਦੀ ਬਦਬੂ ਮਾਰਦੀ ਰਹਿੰਦੀ ਹੈ।ਉਨ੍ਹਾ ਕਿਹਾ ਕਿ ਸਾਡੀ ਪੰਚਾਇਤ ਬਣੀ ਨੂੰ ਚਾਰ ਸਾਲ ਤੋ ਵੱਧ ਸਮਾਂ ਹੋ ਚੁੱਕਾ ਹੈ ਇਨ੍ਹਾ ਚਾਰ ਸਾਲਾ ਵਿਚ ਪੰਜਾਬ ਸਰਕਾਰ ਵੱਲੋ ਕੋਈ ਗ੍ਰਾਟ ਜਾਰੀ ਨਹੀ ਹੋਈ ਸਿਰਫ 14 ਵੇਂ ਵਿਤ ਕਮਿਸਨ ਅਤੇ 15 ਵੇਂ ਵਿਤ ਕਮਿਸਨ ਵੱਲੋ ਹੀ ਗ੍ਰਾਟ ਜਾਰੀ ਕੀਤੀ ਗਈ ਹੈ।ਉਨ੍ਹਾ ਕਿਹਾ ਕਿ ਗ੍ਰਾਮ ਪੰਚਾਇਤ ਬੁਰਜ ਕੁਲਾਰਾ ਕੋਲ 22 ਏਕੜ ਪੰਚਾਇਤੀ ਜਮੀਨ ਹੈ ਜਿਸ ਦਾ ਜਮੀਨੀ ਠੇਕਾ ਬੀ ਡੀ ਪੀ ਓ ਜਗਰਾਉ ਦਫਤਰ ਨੂੰ ਜਮ੍ਹਾ ਕਰਵਾ ਦਿੱਤਾ ਜਾਦਾ ਹੈ ਪਰ ਜਦੋ ਪਿੰਡ ਦੇ ਵਿਕਾਸ ਕਾਰਜਾ ਲਈ ਬੀ ਡੀ ਪੀ ਓ ਦਫਤਰ ਜਗਰਾਉ ਨੂੰ ਅਸੀ ਕੋਈ ਗ੍ਰਾਟ ਲਾਉਣ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਗ੍ਰਾਟ ਲਾਉਣ ਦੀ ਆਗਿਆ ਨਹੀ ਦਿੱਤੀ ਜਾਦੀ।ਉਨ੍ਹਾ ਕਿਹਾ ਕਿ ਇਨ੍ਹਾ ਸਮੱਸਿਆਵਾ ਨੂੰ ਹੱਲ ਕਰਵਾਉਣ ਲਈ ਗ੍ਰਾਮ ਪੰਚਾਇਤ ਬੁਰਜ ਕੁਲਾਰਾ ਵੱਲੋ ਅਨੇਕਾ ਵਾਰ ਪ੍ਰਸਾਸਨ ਦੇ ਅਧਿਕਾਰੀਆ ਅਤੇ ਹਲਕਾ ਵਿਧਾਇਕ ਨੂੰ ਪੰਚਾਇਤੀ ਮਤੇ ਪਾਸ ਕਰਕੇ ਦਿੱਤੇ ਜਾ ਚੁੱਕੇ ਹਨ ਪਰ ਪਨਾਲਾ ਉਥੇ ਦਾ ਉਥੇ ਹੀ ਹੈ।ਉਨ੍ਹਾ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਕੁਲਾਰਾ ਵਿਚ ਪਿਛਲੇ ਤਿੰਨ ਸਾਲਾ ਤੋ ਇੱਕ ਕਮਰਾ ਤਿਆਰ ਕੀਤਾ ਗਿਆ ਹੈ ਜਿਸ ਦੇ ਦਰਵਾਜੇ,ਬਿਜਲੀ ਦੀ ਫਿਟਿੰਗ ਅਤੇ ਰੰਗ ਦਾ ਕੰਮ ਅਧੂਰਾ ਪਿਆ ਹੈ ਜਿਸ ਤੇ ਕੁੱਲ ਖਰਚਾ ਇੱਕ ਲੱਖ ਰੁਪਏ ਆਉਣਾ ਹੈ ਪਰ ਪ੍ਰਸਾਸਨ ਦੇ ਅਧਿਕਾਰੀ ਕਮਰੇ ਦਾ ਕੰਮ ਨੇਪੜੇ ਚੜਾਉਣ ਲਈ ਸਰਕਾਰੀ ਫੰਡ ਵਿਚੋ ਪੈਸੇ ਖਰਚਣ ਦੀ ਆਗਿਆ ਨਹੀ ਦੇ ਰਹੇ।ਜਿਸ ਕਰਕੇ ਪਿੰਡ ਦੇ ਲੋਕ ਪ੍ਰਸਾਸਨ ਅਤੇ ਪੰਜਾਬ ਸਰਕਾਰ ਤੋ ਨਿਰਾਸ ਹਨ।ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਬੂਟਾ ਸਿੰਘ ਬੁਰਜ ਕੁਲਾਰਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਪਿੰਡ ਬੁਰਜ ਕੁਲਾਰਾ,ਹਠੂਰ ਅਤੇ ਲੱਖਾ ਤੱਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 2013 ਵਿਚ ਬਣੀ ਸੜਕ ਬੁਰੀ ਤਰ੍ਹਾ ਟੁੱਟ ਚੁੱਕੀ ਹੈ ਜਿਸ ਕਰਕੇ ਰੋਜਾਨਾ ਸੜਕ ਹਾਦਸੇ ਵਾਪਰ ਰਹੇ ਹਨ ਅਤੇ ਅਨੇਕਾ ਕੀਮਤੀ ਜਾਨਾ ਵੀ ਜਾ ਚੁੱਕੀਆ ਹਨ।ਇਸ ਸੜਕ ਨੂੰ ਜਲਦੀ ਬਣਾਇਆ ਜਾਵੇ ਨਹੀ ਤਾਂ ਅਸੀ ਇਲਾਕਾ ਨਿਵਾਸੀਆ ਨੂੰ ਨਾਲ ਲੈ ਕੇ ਸੰਘਰਸ ਕਰਨ ਲਈ ਮਜਬੂਰ ਹੋਵਾਗੇ।ਇਸ ਮੌਕੇ ਉਨ੍ਹਾ ਨਾਲ ਸਰਪੰਚ ਸੁਖਪਾਲ ਕੌਰ,ਸਮਾਜ ਸੇਵੀ ਨਿਰਮਲ ਸਿੰਘ,ਗੁਰਦੇਵ ਕੌਰ,ਕੰਵਲਜੀਤ ਕੌਰ,ਪ੍ਰਿਤਪਾਲ ਸਿੰਘ,ਸਤਿਕਰਤਾਰ ਸਿੰਘ, ਜਸਵੀਰ ਕੌਰ,ਹੁਸਨਪ੍ਰੀਤ ਕੌਰ,ਪੰਚ ਰਣਜੀਤ ਸਿੰਘ,ਪੰਚ ਸਿਮਰਜੀਤ ਸਿੰਘ,ਪੰਚ ਲਛਮਣ ਸਿੰਘ,ਪੰਚ ਗੁਰਮੀਤ ਸਿੰਘ,ਪੰਚ ਪਰਮਜੀਤ ਕੌਰ,ਪੰਚ ਸਰਬਜੀਤ ਕੌਰ,ਪੰਚ ਹਰਜਿੰਦਰ ਕੌਰ, ਸਿਮਰਦੀਪ ਸਿੰਘ,ਜਗਤਾਰ ਸਿੰਘ,ਗੁਰਪ੍ਰੀਤ ਸਿੰਘ,ਸੁਰਜੀਤ ਸਿੰਘ,ਬਲਵਿੰਦਰ ਸਿੰਘ,ਖੁਸਪ੍ਰੀਤ ਸਿੰਘ,ਜਤਿੰਦਰ ਸਿੰਘ,ਨਛੱਤਰ ਸਿੰਘ,ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਬਲਜੀਤ ਸਿੰਘ ਬੱਗਾ ਬੀ ਡੀ ਪੀ ਓ ਜਗਰਾਉ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾ ਕਿਹਾ ਕਿ ਪਿੰਡ ਬੁਰਜ ਕੁਲਾਰਾ ਦਾ ਪੰਚਾਇਤ ਸੈਕਟਰੀ ਜਗਦੇਵ ਸਿੰਘ ਨੂੰ ਲਾਇਆ ਗਿਆ ਹੈ ਜੋ ਵੀਰਵਾਰ ਨੂੰ ਪੰਚਾਇਤੀ ਮਤਾ ਪਾ ਕੇ ਪਿੰਡ ਦਾ ਕੰਮ ਸੁਰੂ ਕਰਵਾਏਗਾ।

LEAVE A REPLY

Please enter your comment!
Please enter your name here