ਜਗਰਾਓਂ, 14 ਮਈ ( ਭਗਵਾਨ ਭੰਗੂ )-ਸ਼ੀ੍ਰਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੇਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ਮਾਂ ਦਿਵਸ ਮਨਾਇਆ ਗਿਆ । ਜਿਸ ਵਿਚ ਜਮਾਤ ਨਰਸਰੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੇ ਮਾਂ ਦਿਵਸ ਉਪਰ ਕਵਿਤਾ, ਸਪੀਚ ,ਗੀਤ ਗਾ ਕੇ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ। ਜਮਾਤ ਛੇਵੀਂ ਤੋਂ ਬਾਰਵੀਂ ਤੱਕ ਦੇ ਬੱਚਿਆਂ ਦੇ ਸਲੋਗਨ, ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚਿਆਂ ਨੇ ਭਾਗ ਲੈਂਦੇ ਹੋਏ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਬਹੁਤ ਹੀ ਸੁਚੱਜੇ ਢੰਗ ਨਾਲ ਗਤੀਵਿਧੀ ਵਿੱਚ ਭਾਗ ਲਿਆ। ਪ੍ਰਤੀਯੋਗਿਤਾ ਵਿਚ ਭਾਗ ਲੈਂਦਿਆ ਬੱਚਿਆਂ ਨੇ ਗੀਤ ‘‘ ਮਾਂ ਮੈਨੂੰ ਲਗਦਾ ਮੈਂ ਤੇਰੇ ਵਰਗਾ ਹਾਂ..’’ ਲੋਕਾਂ ਦਾ ਰੱਬ ਉਤੇ ਵਸਦਾ ਮੇਰਾ ਤੇਰੇ ਪੈਰਾਂ ਚ..’’ ਆਦਿ ਗੀਤ, ਕਵਿਤਾ ਗਾ ਕੇ ਸਾਰੇ ਵਾਤਾਵਰਨ ਨੂੰ ਭਾਵਨਾਤਮਕ ਕਰ ਦਿੱਤਾ। ਮੰਚ ਸੰਭਾਲਦੇ ਹੋਏ ਅਧਿਆਪਕਾ ਜਤਿੰਦਰ ਕੌਰ ਨੇ ਕਵਿਤਾ ‘‘ ਕੁਝ ਹੋਣ ਤੇ ਜਿਸ ਦਾ ਕਲੇਜਾ ਛਲਣੀ ਹੋ ਜਾਏ ਵੋ ਹੋਤੀ ਹੈ ਮਾਂ ’’ ਗਾ ਕੇ ਇਸ ਭਾਵਨਾਤਮਕ ਗਤੀਵਿਧੀ ਦਾ ਸਮਾਪਨ ਕੀਤਾ ਗਿਆ। ਪ੍ਰਿੰਸੀਪਲ ਨੀਲੂ ਨਰੂਲਾ ਨੇ ਬੱਚਿਆਂ ਨੂੰ ਮਾਂ ਸ਼ਬਦ ਬਾਰੇ ਪਰਿਭਾਸ਼ਿਤ ਕਰਦਿਆਂ ਕਿਹਾ ਕਿ ਦੁਨੀਆਂ ਵਿੱਚ ਪਰਮਾਤਮਾ ਤੋਂ ਬਾਅਦ ਜੇ ਕਿਸੇ ਦਾ ਸਥਾਨ ਹੈ ਤਾਂ ਉਹ ਮਾਂ ਦਾ ਹੈ ਕਿਉਕਿ ਮਾਂ ਦਾ ਦੇਣ ਆਪਾਂ ਜਿੰਦਗੀ ਭਰ ਨਹੀਂ ਦੇ ਸਕਦੇ । ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ‘‘ ਸੋ ਕਿਉਂ ਮੰਦਾ ਆਖੀਐ ਜਿਤੁ ਜੰਮੇ ਰਾਜਾਨੁ ’’ ਦੇ ਮਹਾਂਵਾਕ ਅਨੁਸਾਰ ਅਸੀਂ ਉਸ ਮਾਂ ਦਾ ਦੇਣ ਨਹੀਂ ਦੇ ਸਕਦੇ । ਜਿਸ ਦੇ ਸਦਕੇ ਅਸੀਂ ਧਰਤੀ ਤੇ ਹਾਂ ।ਇਸ ਲਈ ਸਾਨੂੰ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਹੈ।