Home ਸਭਿਆਚਾਰ ਮੀਤ ਗੁਰਮ ਦਾ ਨਵਾਂ ਗੀਤ ‘ਜਨੂਨ’ ਰਿਲੀਜ਼

ਮੀਤ ਗੁਰਮ ਦਾ ਨਵਾਂ ਗੀਤ ‘ਜਨੂਨ’ ਰਿਲੀਜ਼

35
0


ਸਪੇਨ, 23 ਮਈ ( ਸੱਤਪਾਲ ਕਾਉਂਕੇ)-ਮਸ਼ਹੂਰ ਪੰਜਾਬੀ ਲੋਕ ਗਾਇਕ ਮਹਿੰਦਰ ਮੀਤ ਗੁਰਮ ਦਾ ਨਵਾਂ ਗੀਤ ‘ਜਨੂਨ’ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ, ਜੋ ਦਿਨ-ਬ-ਦਿਨ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸ ਗੀਤ ਦਾ ਸੰਗੀਤ ਲਾਲੀ ਧਾਲੀਵਾਲ ਨੇ ਤਿਆਰ ਕੀਤਾ ਹੈ ਅਤੇ ਐਲ,ਡੀ, ਮਿਊਜ਼ਿਕ ਪ੍ਰੋਡਕਸ਼ਨ ਕੰਪਨੀ ਵੱਲੋਂ ਪੇਸ਼ ਕੀਤਾ ਗਿਆ ਹੈ। ਇਸ ਗੀਤ ਦਾ ਵੀਡੀਓ ਪਰਮਿੰਦਰ ਟੋਨੀ ਅਤੇ ਮਨੀ ਮੋਹਾਲੀ ਨੇ ਸ਼ੂਟ ਕੀਤਾ ਹੈ। ਇਸ ਨੂੰ ਵਧੀਆ ਢੰਗ ਨਾਲ ਬਣਾਇਆ ਗਿਆ ਹੈ, ਇਸ ਲਈ ਇਹ ਗੀਤ ਪੂਰੀ ਦੁਨੀਆ ਵਿਚ ਪ੍ਰਸਿੱਧ ਹੋ ਰਿਹਾ ਹੈ। ਮਸ਼ਹੂਰ ਗਾਇਕ ਅਤੇ ਲੇਖਕ ਮਹਿੰਦਰ ਮੀਤ ਗੁਰਮ ਉਹ ਨਾਮ ਹੈ ਜੋ ਕਿਸੇ ਜਾਣ,ਪਛਾਣ ਦਾ ਮੁਹਤਾਜ਼ ਨਹੀਂ ਕਿਉਂਕਿ ਉਨ੍ਹਾਂ ਦੇ ਕਈ ਗੀਤ ਪਹਿਲਾਂ ਹੀ ਮਾਰਕੀਟ ਵਿੱਚ ਚੱਲ ਰਹੇ ਹਨ। ਜਿਵੇਂ ਕਿ, ਭਾਈ ਜੀ ਕਾਸੂੰਤਾ ਝਾਕਦਾ ਗੀਤ ਨੂੰ ਪ੍ਰਸਿੱਧ ਗਾਇਕਾਂ ਅਨੀਤਾ ਸਮਾਣਾ ਦੇ ਨਾਲ ਗਾਇਆ ਇਸ ਤੋਂ ਇਲਾਵਾ ਗੁਰਲੇਜ਼ ਅਖਤਰ, ਜਸਪਾਲ ਪਾਲੀ, ਜਸਪਿੰਦਰ ਨਰੂਲਾ ਅਤੇ ਹੋਰ ਬਹੁਤ ਸਾਰੇ ਸਹਿ ਕਲਾਕਾਰਾਂ ਨਾਲ ਮਿਲ ਕੇ ਗਾਏ ਹੋਏ ਗੀਤ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਮਿੰਟੂ ਧੂਰੀ, ਅਕਾਸ਼ਦੀਪ ਅਤੇ ਹੋਰ ਨਾਮਵਰ ਕਲਾਕਾਰਾਂ ਨੇ ਗਾਇਆ ਹੈ। ਉਨ੍ਹਾਂ ਦਾ ਗਾਇਆ ਗੀਤ , ਤਰੱਕੀਆਂ, ਜਿਸ ਨੂੰ ਸਤਪਾਲ ਕਾਉਂਕੇ ਨੇ ਲਿਖਿਆ ਵੀ ਹਿੱਟ ਰਿਹਾ |

LEAVE A REPLY

Please enter your comment!
Please enter your name here