ਮੋਗਾ, 23 ਮਈ ( ਅਸ਼ਵਨੀ) -ਜ਼ਿਲਾ ਖੇਡ ਅਫ਼ਸਰ ਮੋਗਾ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2023-24 ਦੇ ਸੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲ ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਸਬੰਧੀ ਸਿਲੈਕਸ਼ਨ ਟਰਾਇਲ ਆਯੋਜਤ ਕੀਤੇ ਜਾ ਰਹੇ ਹਨ।ਖੇਡ ਵਿਭਾਗ ਮੋਗਾ ਵੱਲੋਂ ਇਸ ਸਾਲ ਦੇ ਸੈਸ਼ਨ ਦੌਰਾਨ ਸਪੋਰਟਸ ਵਿੰਗ (ਲੜਕੇ ਲੜਕੀਆਂ) ਸਕੂਲਾਂ ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਲਈ ਜ਼ਿਲਾ ਪੱਧਰ ਉੱਤੇ ਸਿਲੈਕਸ਼ਨ ਟਰਾਇਲ (ਉਮਰ ਵਰਗ ਅੰਡਰ 14/17/19) ਮਿਤੀ 24 ਮਈ ਤੋਂ 25 ਮਈ 2023 ਤੱਕ ਜ਼ਿਲਾ ਮੋਗਾ ਦੇ ਸਬੰਧਤ ਕੋਚਿੰਗ ਸੈਂਟਰਾਂ ਦੀਆਂ ਖੇਡ ਗਰਾਊਂਡਾਂ ਵਿਖੇ ਕਰਵਾਏ ਜਾ ਰਹੇ ਹਨ। ਬਲਜਿੰਦਰ ਸਿੰਘ ਨੇ ਜਿਆਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਐਥਲੈਟਿਕਸ ਦੇ ਟਰਾਇਲ ਸਬ ਸੈਂਟਰ ਐਥਲੈਟਿਕਸ ਅਕਾਲੀ ਕਰਤਾਰ ਸਿੰਘ ਖੇਡ ਸਟੇਡੀਅਮ ਬਿਲਾਸਪੁਰ ਵਿਖੇ, ਫੁੱਟਬਾਲ ਦੇ ਸਿਲੈਕਸ਼ਨ ਟਰਾਇਲ ਸਬ ਸੈਂਟਰ ਅਮੋਲ ਫੁੱਟਬਾਲ ਅਕੈਡਮੀ ਗਰਾਊਂਡ ਘਲੋਟੀ ਪਿੰਡ ਖੋਸਾ ਕੋਟਲਾ ਵਿਖੇ, ਕਬੱਡੀ ਦੇ ਸਿਲੈਕਸ਼ਨ ਟਰਾਇਲ ਸਬ ਸੈਂਟਰ ਯੂਨੀਕ ਸਕੂਲ ਆਫ਼ ਸਟੱਡੀਜ਼ ਪਿੰਡ ਸਮਾਲਸਰ ਮੋਗਾ ਵਿਖੇ ਆਯੋਜਿਤ ਕਰਵਾਏ ਜਾ ਰਹੇ ਹਨ। ਸਪੋਰਟਸ ਵਿੰਗਾਂ ਲਈ ਖਿਡਾਰੀ/ਖਿਡਾਰਨ ਦਾ ਜਨਮ ਅੰਡਰ-14 ਲਈ 1-1-2010, ਅੰਡਰ-17 ਲਈ 1-1-2007 ਅਤੇ ਅੰਡਰ-19 ਲਈ 1-1-2005 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਟਰਾਇਲ ਸਥਾਨ ਵਿੱਚ ਕਿਸੇ ਵੀ ਕਿਸਮ ਦੀ ਤਬਲੀਦੀ ਜਾਂ ਟਰਾਇਲਾਂ ਸਬੰਧੀ ਹੋਰ ਜਾਣਕਾਰੀ ਲਈ ਜ਼ਿਲਾ ਖੇਡ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਖਿਡਾਰੀ ਟਰਾਇਲ ਸਥਾਨ ਉੱਪਰ ਸਵੇਰੇ 8 ਵਜੇ ਰਜਿਸਟ੍ਰੇਸ਼ਨ ਲਈ ਸਬੰਧਤ ਜ਼ਿਲਾ ਸਪੋਰਟਸ ਅਫ਼ਸਰਾਂ ਨੂੰ ਰਿਪੋਰਟ ਕਰਨ। ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਵਾਲੇ ਸਥਾਨ ਉੱਤੇ ਜਾਂ ਇਸ ਤੋਂ ਪਹਿਲਾਂ ਸਬੰਧਤ ਜ਼ਿਲਾ ਖੇਡ ਦਫ਼ਤਰਾਂ ਤੋਂ ਮੁਫ਼ਤ ਲਏ ਜਾ ਸਕਦੇ ਹਨ। ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨਾਂ ਦੀਆਂ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਗ੍ਰਾਫ ਨਾਲ ਲੈ ਕੇ ਆਉਣ।
ਉਨਾਂ ਅੱਗੇ ਦੱਸਿਆ ਕਿ ਐਥਲੈਟਿਕਸ ਲਈ ਜਗਵੀਰ ਸਿੰਘ ਦੇ ਮੋਬਾਇਲ 6280168636, ਫੁੱਟਬਾਲ ਲਈ ਨਵਤੇਜ ਸਿੰਘ ਦੇ ਮੋਬਾਇਲ ਨੰਬਰ 9914491678 ਅਤੇ ਕਬੱਡੀ ਲਈ ਅਮਨਦੀਪ ਕੌਰ 7973395667 ਦੇ ਮੋਬਾਇਲ ਨੰਬਰ ਉੱਪਰੋਂ ਜਿਆਦਾ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ
।