ਪੱਖੋਵਾਲ-24 ਮਈ ( ਬਾਰੂ ਸੱਗੂ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295)ਪੰਜਾਬ ਜਿਲ੍ਹਾ ਲੁਧਿਆਣਾ ਬਲਾਕ ਪੱਖੋਵਾਲ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਲੁਧਿਆਣਾ ਵਲੋਂ ਸਾਂਝੇ ਤੌਰ ਤੇ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਖਾਂ ਦੀਆਂ ਬਿਮਾਰੀਆਂ ਦਾ ਮੁਫਤ ਚੈੱਕ ਅਪ ਕੈਂਪ ਪੱਖੋਵਾਲ ਵਿਖੇ ਲਗਾਇਆ ਗਿਆ। ਜਿਸ ਵਿੱਚ ਵਿਸੇਸ ਤੌਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਤੇ ਸੂਬਾ ਆਗੂ ਹਰਨੇਕ ਸਿੰਘ ਗੁੱਜਰਵਾਲ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ: 295)ਪੰਜਾਬ ਦੇ ਸੁਬਾਈ ਜਨਰਲ ਸਕੱਤਰ ਡਾਕਟਰ ਜਸਵਿੰਦਰ ਕਾਲਖ ਨੇ ਵਿਸੇਸ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਨਾਲ ਡਾ ਭਗਵੰਤ ਸਿੰਘ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ ਤੇ ਡਾ ਅਵਤਾਰ ਸਿੰਘ ਭੱਟੀ ਬੜੂੰਦੀ ਤੇ ਮੈਡਮ ਡਾ ਮਨਦੀਪ ਕੌਰ ਕੈਲੇ ਬਲਾਕ ਪੱਖੋਵਾਲ ਇਸਤਰੀ ਵਿੰਗ ਹਾਜਰ ਸਨ। ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਸੂਬਾਈ ਆਗੂਆਂ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਸਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੀ ਲੋੜ ਹੈ। ਕਿਓਂਕਿ ਅਜ ਦੇ ਸਮੇਂ ਵਿੱਚ ਗਰੀਬ ਤੇ ਮਿਹਨਤਕਸ਼ ਲੋਕਾਂ ਦਾ ਸਮੇਂ ਦੀਆਂ ਜਾਬਰ ਸਰਕਾਰਾਂ ਨੇ ਕਚੂੰਮਰ ਕਢ ਕੇ ਰਖ ਦਿਤਾ ਹੈ। ਇਸ ਸਮੇਂ ਜਿੱਥੇ ਕਾਬਜ ਸਰਕਾਰਾਂ ਲੋਕਾਂ ਨੂੰ ਮੁਢਲੀਆਂ ਸਿਹਤ ਸੇਵਾਵਾਂ ਦੇਣ ਤੋ ਅਸਮਰੱਥ ਹੈ। ਉਥੇ ਅਜਿਹੇ ਮੈਡੀਕਲ ਕੈਂਪ ਲਗਾ ਕੇ ਮਾਨਵਤਾ ਦੀ ਸੇਵਾ ਕਰਨਾ ਐਸੋਸੀਏਸ਼ਨ ਰਜਿ 295)ਪੰਜਾਬ ਜਿਲ੍ਹਾ ਲੁਧਿਆਣਾ ਬਲਾਕ ਪੱਖੋਵਾਲ ਸ਼ਲਾਘਾਯੋਗ ਕਦਮ ਹੈ
ਇਸ ਮੌਕੇ ਡਾ ਸੁਮੀਤ ਸਰਾਂ ਪੱਖੋਵਾਲ ਤੇ ਡਾ ਅਮਨਦੀਪ ਕੌਰ ਸਰਾਂ ਪੱਖੋਵਾਲ ਦੀ ਟੀਮ ਵਲੋਂ ਸੈਕੜੇ ਮਰੀਜ਼ਾਂ ਦਾ ਚੈੱਕ ਅਪ ਕਰਕੇ ਉਹਨਾਂ ਮੁਫਤ ਦਵਾਈਆਂ ਵੀ ਦਿਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਯੂਨਿਸ ਦਿਓਲ ਪੱਖੋਵਾਲ ਡਾ ਰਤਨ ਪੱਖੋਵਾਲ ਸੁਖਵੀਰ ਸਿੰਘ, ਕਮਲਜੀਤ ਸਿੰਘ, ਹਰਪ੍ਰੀਤ ਸਿੰਘ, ਦੀਪਕ ਸ਼ਰਮਾ, ਸੁਰਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਆਮ ਲੋਕ ਹਾਜਰ ਸਨ।