ਮੁਲਾਂਪੁਰ ਦਾਖਾ, 31 ਮਈ ( ਬੌਬੀ ਸਹਿਜਲ, ਧਰਮਿੰਦਰ ) ਦੀ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ 1680 ਸੈਕਟਰ 22 ਬੀ ਚੰਡੀਗੜ੍ਹ ਦੇ ਬਲਾਕ ਮੁਲਾਂਪੁਰ ਦਾਖਾਂ ਦੀ ਮੀਟਿੰਗ ਪ੍ਧਾਨ ਵਿਜੇ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਗੁਰਮੇਲ ਸਿੰਘ ਮੈਲਡੇ ਰਣਜੀਤ ਸਿੰਘ ਮੁਲਾਂਪੁਰ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਵਿੱਚ ਵੀਹ ਪੱਚੀ ਸਾਲ ਤੋਂ ਕੱਚੇ ਕਰਮਚਾਰੀਆਂ ਆਪਣੀ ਡਿਊਟੀ ਵੜੀਂ ਇਮਾਨਦਾਰੀ ਨਾਲ ਕਰ ਰਹੇ ਹਨ ਪਰ ਇਹਨਾਂ ਨੂੰ ਸਮੇਂ ਸਮੇਂ ਦੀਆਂ ਕਿਸ਼ੇ ਸਰਕਾਰਾਂ ਨੇ ਵੀ ਪੱਕਾ ਨਹੀਂ ਕੀਤਾ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਨੂੰ ਜਲਦੀ ਪੱਕਾ ਕੀਤਾ ਜਾਵੇ ਤਾਂ ਕਿ ਕਰਮਚਾਰੀਆ ਆਪਣਾਂ ਅਤੇ ਆਪਣੇ ਬੱਚਿਆਂ ਦਾ ਜੀਵਨ ਚੰਗ਼ਾ ਬਸ਼ਰ ਕਰ ਸਕਣ ਅਤੇ ਇਹਨਾਂ ਕਰਮਚਾਰੀਆਂ ਨੂੰ ਵਰਦੀਆਂ ਅਤੇ ਰੋਜ਼ ਕੰਮ ਕਰਨ ਵਾਲੇ ਔਜ਼ਾਰ ਦਿਤੇ ਜਾਣ ਇਸ ਮੌਕੇ ਸੋਮ ਕੁਮਾਰ ਹਾਜ਼ਰ ਸਨ।