ਲੁਧਿਆਣਾ: 6 ਜੂਨ ( ਬੌਬੀ ਸਹਿਜਲ )- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਮੁੱਖ ਦਫ਼ਤਰ ਚੰਡੀਗੜ੍ਹ ਦੇ ਪ੍ਰਧਾਨ ਰਣਜੀਤ ਸਿੰਘ ਰਾਣਵਾਂ,ਐਕਟਿੰਗ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ,ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ ਅਤੇ ਅਡੀਸ਼ਨਲ ਜਨਰਲ ਸਕੱਤਰ ਪਰੇਮ ਚਾਵਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਡੀਊ ਡੀਏ ਦੀਆਂ ਦੋ ਕਿਸਤਾਂ ਜੁਲਾਈ 2022 ਤੋਂ 4% ਅਤੇ ਜਨਵਰੀ 2023 ਤੋਂ 4% ਪੈਂਡਿੰਗ ਤੋਂ ਇਲਾਵਾ 17% ਤੋਂ 28%=972 ਕਰੋੜ,28% ਤੋਂ 31%=994 ਕਰੋੜ,31%ਤੋਂ34%=616 ਕਰੋੜ,ਕੁੱਲ 2582 ਕਰੋੜ ਰੁਪਏ ਡੀਏ ਦੀਆਂ ਪਿਛਲੀਆਂ ਕਿਸਤਾਂ ਦਾ ਬਕਾਇਆ ਪੰਜਾਬ ਸਰਕਾਰ ਵੱਲ ਪੈਂਡਿੰਗ ਖੜਾ ਹੈ,ਇਸ ਤੋਂ ਇਲਾਵਾ ਮਿਤੀ:01-01-2016 ਤੋਂ 30-06-2021 ਤੱਕ ਰੀਵਾਈਜ਼ ਤਨਖਾਹ ਸਕੇਲਾਂ/ਪੈਨਸ਼ਨਾਂ ਦਾ ਏਰੀਅਰ ਦੇ 13581 ਕਰੋੜ ਰੁਪਏ ਪੰਜਾਬ ਸਰਕਾਰ ਵੱਲ ਪੈਂਡਿੰਗ ਖੜੇ ਹਨ,ਇਸ ਤੋਂ ਇਲਾਵਾ ਰੀਵਾਈਜ਼ ਲੀਵ ਇਨਕੈਸਮਿੰਟ ਦੇ 345 ਕਰੋੜ ਰੁਪਏ ਸਰਕਾਰ ਵੱਲ ਪੈਂਡਿੰਗ ਹਨ,ਫੈਡਰੇਸ਼ਨ ਦੇ ਚੇਅਰਮੈਨ ਰਣਬੀਰ ਢਿੱਲੋਂ,ਐਕਟਿੰਗ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ,ਸਰਪ੍ਰਸਤ ਚਰਨ ਸਿੰਘ ਸਰਾਭਾ,ਪ੍ਰਧਾਨ ਰਣਜੀਤ ਸਿੰਘ ਰਾਣਵਾਂ,ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ,ਅਡੀਸਨਲ ਜਨਰਲ ਸਕੱਤਰ ਪਰੇਮ ਚਾਵਲਾ ਅਤੇ ਕਰਤਾਰ ਪਾਲ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਮੈਲਡੇ, ਗੁਰਜੀਤ ਸਿੰਘ ਘੋੜੇਵਾਹ ਅਤੇ ਗੁਰਪ੍ਰੀਤ ਸਿੰਘ ਮੰਗਵਾਲ ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਅਤੇ ਪ੍ਰਮਜੀਤ ਸਿੰਘ ਉੱਪਲ,ਪ੍ਰਵੀਨ ਕੁਮਾਰ ਲੁਧਿਆਣਾ,ਸੁਰਿੰਦਰ ਬੈਂਸ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪੈਂਡਿੰਗ ਕਰੋੜਾਂ ਰੁਪਏ ਕਦੋਂ ਵਾਪਸ ਕਰਨੇ ਹਨ,ਇਸ ਬਾਰੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਚੁੱਪ ਹਨ,ਕੋਈ ਬਾਈ ਧਾਈ ਨਹੀਂ ਹੈ,ਆਗੂਆਂ ਕਿਹਾ ਕਿ ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਨਾ ਦੇ ਕੇ ਪੰਜਾਬ ਸਰਕਾਰ ਪੈਨਸ਼ਨਰਾਂ ਨੂੰ 700 ਕਰੋੜ ਦੇ ਕਰੀਬ ਦਾ ਚੂੰਨਾਂ ਲਗਾ ਰਹੀ ਹੈ,ਰੈਸਨੇਲਾਈਜੇਸ਼ਨ ਦੇ ਨਾਮ ਤੇ ਬੰਦ ਕੀਤੇ 39 ਭੱਤੇ ਬਹਾਲ ਨਹੀਂ ਕੀਤੇ ਜਾ ਰਹੇ ਅਤੇ ਨਾ ਹੀ ਪੇ ਕਮਿਸ਼ਨ ਤੋਂ ਏ.ਸੀ.ਪੀ ਬਾਰੇ ਫਾਇਨਲ ਰਿਪੋਰਟ ਪ੍ਰਾਪਤ ਕੀਤੀ ਜਾ ਰਹੀ ਹੈ, ਆਗੂਆਂ ਕਿਹਾ ਕਿ ਕੀਤੇ ਵਾਅਦੇ ਮੁਤਾਬਕ ਪੁਰਾਣੀ ਪੈਨਸ਼ਨ ਸਕੀਮ ਵੀ ਲਾਗੂ ਨਹੀਂ ਕੀਤੀ ਜਾ ਰਹੀ ਹੈ ਅਤੇ ਨਾ ਹੀ 17 ਜੁਲਾਈ 2020 ਕੇਂਦਰੀ ਸਕੇਲਾਂ ਚ ਭਰਤੀ ਦਾ ਪੱਤਰ ਅਤੇ ਪਰਖ ਕਾਲ ਦੌਰਾਨ ਬੇਸਿਕ ਤਨਖਾਹ ਦੇਣ ਦਾ ਪੱਤਰ 15-1-15 ਮਾਨਯੋਗ ਉੱਚ ਅਦਾਲਤ ਵੱਲੋਂ ਰੱਦ ਕਰਨ ਦੇ ਬਾਵਜੂਦ ਵਾਪਸ ਨਹੀਂ ਲਿਆ ਜਾ ਰਿਹਾ,ਆਊਟ ਸੋਰਸ਼ ਮੁਲਾਜ਼ਮ ਰੈਗੂਲਰ ਪਾਲੀਸੀ ਤੋਂ ਬਾਹਰ ਕੱਢ ਦਿੱਤੇ ਹਨ,ਜੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵੱਡੀ ਬੇਇਨਸਾਫੀ ਹੈ ਜਿਸ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਸਖਤ ਰੋਸ ਪਾਇਆ ਜਾ ਰਿਹਾ ਹੈ,ਆਗੂਆਂ ਕਿਹਾ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਕਰੋੜਾਂ ਰੁਪਏ ਬਿਨਾਂ ਵਿਆਜ਼ ਤੋਂ ਵਰਤ ਕੇ ਅਪਣੀ ਸਰਕਾਰ ਦੀ ਆਰਥਿਕਤਾ ਦਾ ਪਈਆ ਘੁਮਾ ਰਹੀ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਆਗੂਆਂ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਪੈਂਡਿੰਗ ਸਾਰਾ ਏਰੀਅਰ/ਬਕਾਇਆ ਯਕਮੁਸ਼ਤ ਵਿਆਜ ਸਮੇਤ ਵਾਪਸ ਕੀਤਾ ਜਾਵੇ।