ਲੁਧਿਆਣਾ:17 ਜੂਨ ( ਰਾਜੇਸ ਜੈਨ) ਅੱਜ ਇੱਥੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਮੁੱਖ ਦਫ਼ਤਰ 1680-22 ਚੰਡੀਗੜ੍ਹ ਦੇ ਮੁੱਖ ਆਗੂਆਂ ਦੀ ਮੀਟਿੰਗ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਸੁਰਿੰਦਰ ਪੁਆਰੀ ਨੇ 4 ਜੂਨ ਨੂੰ ਤ੍ਰਿਵੇਂਦਰਮ(ਕੇਰਲਾ) ਵਿਖੇ ਹੋਈ ਕੌਮੀਂ ਕੌਂਸ਼ਲ ਦੀ ਮੀਟਿੰਗ ਦੀ ਸੰਖੇਪ ਰਿਪੋਰਟਿੰਗ ਕੀਤੀ ਮੀਟਿੰਗ ਨੂੰ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਪੰਜਾਬ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ ਮੈਲਡੇ,ਅਡੀ:ਜਨਰਲ ਸਕੱਤਰ ਪਰੇਮ ਚਾਵਲਾ,ਪ੍ਰਵੀਨ ਕੁਮਾਰ ਵਾਈਸ ਪ੍ਰਧਾਨ,ਮੁੱਖ ਸਲਾਹਕਾਰ ਬਲਕਾਰ ਵਲਟੋਹਾ,ਪੰਜਾਬ ਪੈਨਸਨਰ ,ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਕੋ- ਕਨਵੀਨਰ ਰਣਦੀਪ ਸਿੰਘ ਅਤੇ ਜਸਵਿੰਦਰ ਸਿੰਘ ਫਤਿਹਗੜ੍ਹ ਸਾਹਿਬ ਆਸਾ ਵਰਕਰ ਅਤੇ ਫੈਂਸਲੀਟੇਟਰ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਅਤੇ ਬੀਬੀ ਸਿੰਬਲ ਕੌਰ,ਚਰਨ ਸਿੰਘ ਤਾਜਪੁਰੀ ਤੋਂ ਇਲਾਵਾ ਦਾਨ ਸਿੰਘ ਪੀ.ਏ. ਯੂ,ਤੋਂ ਇਲਾਵਾ ਵਿਨੋਧ ਕੁਮਾਰ ਅਤੇ ਜੈ ਵੀਰ ਲੁਧਿਆਣਾ ਹਾਜਰ ਸਨ ,ਮੀਟਿੰਗ ਵਿੱਚ ਸਖਤ ਰੋਸ ਪ੍ਰਗਟ ਕੀਤਾ ਗਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪਿਛਲੀਆਂ ਸਰਕਾਰਾਂ ਦੀ ਤਰਜ਼ ਤੇ ਚੱਲਦਿਆਂ ਪੰਜਾਬ ਦੇ ਸੱਤ ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ,ਠੇਕਾ,ਆਊਟ ਸੋਰਸ਼ ਤੇ ਸਕੀਮ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕਰਦੀ ਆ ਰਹੀ ਹੈ,ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਇੱਕ ਸਾਲ ਦੀ ਵਿਜਾਏ 10 ਸਾਲ ਦੀ ਸਰਵਿਸ਼ ਵਾਲੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਅਧੂਰਾ ਅਤੇ ਸਰਤਾਂ ਭਰਪੂਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਦਾਇਰੇ ਵਿੱਚੋਂ ਆਊਟ ਸੋਰਸਿੰਗ ਮੁਲਾਜ਼ਮਾਂ ਨੂੰ ਅਣਗੌਲਿਆਂ ਕਰ ਦਿੱਤਾ ਹੈ,ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਲਾਗੂ ਨਹੀਂ ਕੀਤਾ ਜਾ ਰਿਹਾ,ਪਰਖ ਕਾਲ ਦੌਰਾਨ ਬੇਸਿਕ ਪੇਅ ਦੇਣ ਸਬੰਧੀ ਮਾਨਯੋਗ ਹਾਈਕੋਰਟ ਕੋਰਟ ਦਾ ਫ਼ੈਸਲਾ ਲਾਗੂ ਕਰਨ ਦੀ ਵਿਜਾਏ ਮਾਨ ਸਰਕਾਰ ਸੁਪਰੀਮ ਕੋਰਟ ਦੇ ਰਾਹ ਤੁਰ ਪਈ ਹੈ,ਕੇਂਦਰੀ ਸਕੇਲਾਂ ਵਿੱਚ ਭਰਤੀ ਕਰਨ ਦਾ ਪੱਤਰ ਮਿਤੀ 17 ਜੁਲਾਈ 2020 ਬਰਕਰਾਰ ਰੱਖਿਆ ਗਿਆ ਹੈ ਰੱਦ ਨਹੀਂ ਕੀਤਾ ਜਾ ਰਿਹਾ,8% ਡੀ ਏ ਪੈਂਡਿੰਗ ਖੜਾ ਹੈ,1-1-2016 ਤੋਂ 30-6-2021 ਤੱਕ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਪੇਅ ਕਮਿਸ਼ਨ ਦਾ ਏਰੀਅਰ 13581ਕਰੋੜ ਰੁਪੈ ਮਾਨ ਸਰਕਾਰ ਦੱਬੀਂ ਬੈਠੀ ਹੈ, ਇਸੇ ਤਰ੍ਹਾਂ ਪੈਂਡਿੰਗ ਡੀ.ਏ ਦਾ ਏਰੀਅਰ 2582 ਕਰੋੜ ਦੇਣ ਦੀ ਬਾਈ ਧਾਈ ਨਹੀਂ ,ਆਗੂਆਂ ਕਿਹਾ ਕਿ ਕੀਤੇ ਵਾਅਦੇ ਮੁਤਾਬਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਮਾਨ ਸਰਕਾਰ ਸੰਜੀਦਾ ਨਹੀਂ ਹੈ,ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਸਖਤ ਰੋਸ ਪਾਇਆ ਜਾ ਰਿਹਾ ਇਸ ਦੌਰਾਨ ਰਣਜੀਤ ਸਿੰਘ ਰਾਣਵਾਂ,ਸੁਰਿੰਦਰ ਪੁਆਰੀ,ਚਰਨ ਸਿੰਘ ਸਰਾਭਾ,ਗੁਰਮੇਲ ਸਿੰਘ ਮੈਲਡੇ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ 19-20 ਜੁਲਾਈ ਨੂੰ ਸੱਦੇ ਪੰਜਾਬ ਵਿਧਾਨ ਸਭਾ ਦੇ ਵਿਸੇਸ਼ ਇਜਲਾਸ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਦੇ ਨੋਟੀਫਿਕੇਸ਼ਨ ਜਾਰੀ ਕਰੇ,ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਅਗਲੀ ਵਧਾਈ ਹੋਈ ਮੀਟਿੰਗ ਸਵੇਰੇ 10 ਵਜੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਸੱਦੀ ਗਈ ਹੈ, ਜਿਸ ਵਿੱਚ ਕੌਂਮੀਂ ਕਾਨਫਰੰਸ ਦੀ ਤਿਆਰੀ ਸਬੰਧੀ ਵੱਖੋ ਵੱਖ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।