ਬਠਿੰਡਾ, 17 ਜੂਨ (ਰਾਜੇਸ਼ ਜੈਨ – ਰਾਜ਼ਨ ਜੈਨ) – ਯੂਨਾਈਟਿਡ ਅਕਾਲੀ ਦਲ ਤੇ ਕੌਮੀ ਇਨਸਾਫ ਮੋਰਚੇ ਦੇ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਅੱਜ ਸਵੇਰੇ ਕੈਟ ਥਾਣੇ ਦੀ ਪੁਲਿਸ ਡੀਐਸਪੀ ਦੀ ਅਗਵਾਈ ਚ ਬਠਿੰਡਾ ਸਥਿਤ ਘਰੋ ਗ੍ਰਿਫਤਾਰ ਕੀਤਾ ਤੇ ਕੈਟ ਥਾਣੇ ਚ 107-151 ਧਾਰਾ ਅਧੀਨ ਗ੍ਰਿਫ਼ਤਾਰੀ ਪਾ ਦਿੱਤੀ।ਯੂਨਾਈਟਿਡ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਜੀਤ ਸਿੰਘ ਡਾਲਾ ਤੇ ਜਥੇ ਹਾਕਮ ਸਿੰਘ ਨੇ ਦੱਸਿਆ ਕਿ ਕੌਮੀ ਇਨਸਾਫ਼ ਮੋਰਚੇ ਵੱਲੋ ਕੇਦਰੀ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੇ ਵਿਰੋਧ ਚ ਗੁਰਦਾਸਪੁਰ ਦੇ ਨੇੜੇ ਇੱਕ ਪੈਲਸ ਚ ਰੈਲੀ ਰੱਖੀ ਸੀ ਰੈਲੀ ਦਾ ਮਕਸਦ ਬੇਅਦਬੀਆ ਦੇ ਇਨਸਾਫ ਤੇ ਸਜਾਵਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾ ਦੀਆ ਰਿਹਾਈਆਂ ਲਈ ਅਵਾਜ ਉਠਾਉਣਾ ਸੀ, ਪ੍ਰੰਤੂ ਪੰਜਾਬ ਸਰਕਾਰ ਨੇ ਸਿੱਖ ਪੰਥ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਿਜਾਏ ਇਨਸਾਫ ਦੀ ਅਵਾਜ ਕੁਚਲਣ ਲਈ ਬਾਦਲਾ ਦੀ ਤਰਜ ਤੇ ਗ੍ਰਿਫ਼ਤਾਰੀ ਪਾਈ ਤੇ ਪੰਜਾਬ ਭਰ ਚ ਇਨਸਾਫ ਮੰਗਣਾ ਵੀ ਗੁਨਾਹ ਹੋ ਗਿਆ lਇਸੇ ਤਰ੍ਹਾਂ ਪੰਜਾਬ ਚ ਜਥੇਦਾਰ ਗੁਰਚਰਨ ਸਿੰਘ (ਧਰਮ ਪਿਤਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ) , ਪਾਲ ਸਿੰਘ ਫਰਾਸ ਤੇ ਕੁਝ ਹੋਰਨਾ ਸਤਿਕਾਰਤ ਆਗੂਆ ਨੂੰ ਵੀ ਗ੍ਰਿਫਤਾਰ ਕੀਤਾ।