ਜੋਧਾਂ,1 ਜੁਲਾਈ ( ਬਾਰੂ ਸੱਗੂ)- ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵਫ਼ਦ ਵੱਲੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡੀਆ ਨਾਲ ਅੱਜ ਮੁਲਾਕਾਤ ਕੀਤੀ ਗਈ। ਜੋ ਕਿ ਪਿੰਡ ਜੋਧਾਂ ਵਿਖੇ ਰੂਪ ਸਿੰਘ ਅਤੇ ਤਪਿੰਦਰ ਸਿੰਘ ਦੇ ਖੇਤ ਵਿੱਚ ਖੇਤੀਬਾੜੀ ਮਹਿਕਮੇ ਵੱਲੋਂ ਲਗਾਈ ਪ੍ਰਦਰਸ਼ਨੀ ਵਿੱਚ ਸ਼ਾਮਲ ਹੋਣ ਆਏ ਸਨ। ਵਫਦ ਵਿੱਚ ਸ਼ਾਮਲ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਮੀਤ ਪ੍ਰਧਾਨ ਅਮਰੀਕ ਸਿੰਘ ਜੜਤੌਲੀ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਸੁਰਜੀਤ ਸਿੰਘ ਸੀਲੋ ਤੇ ਨੱਛਤਰ ਸਿੰਘ ਕਿਲ੍ਹਾ ਰਾਏਪੁਰ ਸ਼ਾਮਲ ਸਨ। ਵਫ਼ਦ ਨੇ ਮੰਗ ਕੀਤੀ ਕਿ ਖੇਤੀ ਮਸ਼ੀਨਾਂ ਲਈ ਕਿਸਾਨਾਂ ਤੋਂ ਲਈ ਗਈ ਸਕੁਉਰਟੀ ਵਿੱਚ ਹੀ ਮਸ਼ੀਨਾਂ ਦਾ ਡ੍ਰਾ ਕੱਢਿਆ ਜਾਵੇ। ਖੇਤੀ ਮੋਟਰਾਂ ਦੇ ਕੁਨੈਕਸ਼ਨ ਜਲਦੀ ਦਿੱਤੇ ਜਾਣ। ਕਿਸਾਨਾਂ ਦੀ ਜਿਣਸ ਦੀ ਤੁਲਾਈ ਕੰਪਿਊਟਰ ਕੰਡੇ ਨਾਲ ਕੀਤੀ ਜਾਵੇ। ਸੁਸਾਇਟੀਆ ਨੂੰ ਮਿਲਣ ਵਾਲੀ ਖਾਦ ਆਦਿ ਲਈ ਐਡਵਾਸ ਵਿੱਚ ਪੇਮੈਟ ਨਾ ਲਈ ਜਾਵੇ। ਕਿਸਾਨਾਂ ਨੂੰ ਜਬਰ ਦਸਤੀ ਵਾਧੂ ਸਮਾਨ ਨਾ ਦਿੱਤਾ ਜਾਵੇ। ਪਟਾਸ਼ ਖਾਦ ਦਾ ਸੁਸਾਇਟੀਆਂ ਵਿੱਚ ਪ੍ਰਬੰਧ ਕੀਤਾ ਜਾਵੇ। ਬੀਜ ਵੇਚਣ ਵਾਲੀਆਂ ਕੰਪਨੀਆਂ ਜੋ ਨਕਲੀ ਬੀਜ ਵੇਚਦੀਆਂ ਹਨ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ। ਭਾਰਤ ਮਾਲਾ ਪ੍ਰੋਜੈਕਟ ਲਈ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਜਬਰੀ ਕਬਜ਼ਾ ਨਾ ਕੀਤਾ ਜਾਵੇ। ਜ਼ਮੀਨ ਦਾ ਮਾਰਕੀਟ ਮੁੱਲ ਸਮੇਤ ਭੱਤਿਆਂ ਦੇ ਦਿੱਤਾ ਜਾਵੇ। ਜਿੰਨਾ ਦੀ ਜ਼ਮੀਨ ਰੋਡ ਵਿੱਚ ਆਵੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਕਿਲ੍ਹਾ ਰਾਏਪੁਰ ਤੋਂ ਬ੍ਰਾਹਮਣ ਮਾਜਰਾ ਤੱਕ ਸੜਕ ਚੌੜੀ ਕੀਤੀ ਜਾਵੇ। ਉਸ ਨੂੰ ਅਹਿਮਦਗੜ੍ਹ ਤੱਕ ਜੋੜਿਆ ਜਾਵੇ। ਪਿੰਡ ਨਾਰੰਗਵਾਲ ਵਿੱਚ ਸਥਿਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦੀ ਯਾਦਗਾਰ ਦਾ ਨਵੀਨੀ ਕਰਨ ਕੀਤਾ ਜਾਵੇ। ਉਸ ਦੀ ਸਾਂਭ ਸੰਭਾਲ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡੀਆ ਨੇ ਮੰਗਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।