Home Protest ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖੋ-ਵੱਖ ਕਿਸਾਨ ਜਥੇਬੰਦੀਆਂ ਨੇ ਮਾਰਕੀਟ ਕਮੇਟੀ...

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖੋ-ਵੱਖ ਕਿਸਾਨ ਜਥੇਬੰਦੀਆਂ ਨੇ ਮਾਰਕੀਟ ਕਮੇਟੀ ਦਫਤਰ ਮੂਹਰੇ ਦਿੱਤਾ ਧਰਨਾ

64
0


ਜਗਰਾਓ, 6 ਜੁਲਾਈ ( ਜਗਰੂਪ ਸੋਹੀ, ਅਸ਼ਵਨੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖੋ-ਵੱਖ ਕਿਸਾਨ ਜਥੇਬੰਦੀਆਂ ਨੇ ਏਸ਼ੀਆ ਦੀ ਵੱਡੀ ਅਨਾਜ ਮੰਡੀ ਜਗਰਾਉਂ ਚ ਮਾਰਕੀਟ ਕਮੇਟੀ ਦਫਤਰ ਮੂਹਰੇ ਵਿਸ਼ਾਲ ਧਰਨਾ ਦਿੱਤਾ। ਪੰਜਾਬ ਦੀਆਂ ਅਨਾਜ ਮੰਡੀਆਂ ਚ ਮੂੰਗੀ ਅਤੇ ਮੱਕੀ ਘਟੋਘਟ ਸਮਰਥਨ ਮੁੱਲ ਤੇ ਨਾ ਖਰੀਦ ਕੇ ਕਿਸਾਨਾਂ ਨੂੰ ਵੱਡੀ ਪਧਰ ਤੇ ਲੁੱਟਣ ਅਤੇ ਮੰਡੀਆਂ ਚ ਮਾੜੇ ਪਰਬੰਧਾਂ ਦੇ ਚਲਦਿਆਂ ਮੂੰਗੀ ਮੱਕੀ ਦੇ ਭਿੱਜਣ ਅਤੇ ਰੁੜ ਜਾਣ, ਸਾਂਭ ਸੰਭਾਲ ਨਾ ਹੋਣ ਕਾਰਨ ਹੋ ਰਹੇ ਨੁਕਸਾਨ ਖਿਲਾਫ ਪੰਜਾਬ ਦੀਆਂ ਛੇ ਅਨਾਜ ਮੰਡੀਆਂ ਚ ਅੱਜ ਪੰਜਾਬ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕ ਰੋਸ ਪ੍ਰਗਟ ਕੀਤਾ ਗਿਆ।
ਇਸ ਸਮੇਂ ਬੋਲਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਦੀ ਕੇਂਦਰ ਤੇ ਕਾਬਜ ਭਾਜਪਾ ਹਕੂਮਤ ਪੂਰੇ ਦੇਸ਼ ਚ ਨਾ ਤਾਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰ ਰਹੀ ਹੈ ਤੇ ਨਾ ਹੀ ਤੇਈ ਫਸਲਾਂ ਤੇ ਐਮ ਐਸ ਪੀ ਲਾਗੂ ਕਰ ਰਹੀ ਹੈ।ਉਨਾਂ ਕਿਹਾ ਕਿ ਮੂੰਗੀ ਤੇ ਮੱਕੀ ਦੀ ਬੇਕਦਰੀ ਖਿਲਾਫ ਬੀਤੇ ਦਿਨੀ ਚੰਡੀਗੜ੍ਹ ਵਿਖੇ ਕਿਸਾਨ ਆਗੂਆਂ ਨੂੰ ਖੇਤੀ ਮੰਤਰੀ ਪੰਜਾਬ ਸਰਕਾਰ ਵਲੋਂ ਭਰੋਸਾ ਦੇਣ ਦੇ ਬਾਵਜੂਦ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਵਲੋਂ ਨਵੀਂ ਖੇਤੀ ਨੀਤੀ ਸਬੰਧੀ ਸੁਝਾਅ ਭੇਜਣ ਦੇ ਬਾਵਜੂਦ ਅਜੇ ਤਕ ਸਰਕਾਰ ਨੇ ਕਿਸਾਨ ਜਥੇਬਸ਼ਦੀਆਂ ਨਾਲ ਗੱਲ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ ਇਸ ਕਾਰਣ ਦੋਹਾਂ ਹਕੂਮਤਾਂ ਦੀਆਂ ਅਰਥੀਆਂ ਫੂਕ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।ਇਸ ਸਮੇਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਦੇ ਸਕਤੱਰ ਜਸਦੇਵ ਸਿੰਘ ਲਲਤੋਂ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਹਰਨੇਕ ਸਿੰਘ ਗੁਜਰਵਾਲ, ਏ ਆਈ ਕੇ ਐਮ ਐਸ (ਅਜੈ ਭਵਨ) ਦੇ ਜਿਲਾ ਪ੍ਰਧਾਨ ਚਮਕੌਰ ਸਿੰਘ ਬਰਮੀ, ਬੀ ਕੇ ਯੂ ਲੱਖੋਵਾਲ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ, ਜਸਕਰਣ ਸਿੰਘ, ਨਰਿੰਦਰ ਜੀਤ ਸਿੰਘ ਇਸੜੂ, ਪੰਜਾਬ ਕਿਸਾਨ ਯੂ(ਨੀਅਨ ਦੇ ਜਿਲਾ ਪ੍ਰਧਾਨ ਬੂਟਾ ਸਿੰਘ ਚਕਰ, ਮਜਦੂਰ ਆਗੂ ਅਵਤਾਰ ਸਿੰਘ ਰਸੂਲਪੁਰ , ਏ ਆਈ ਕੇ ਐਸ( ਸੇਖੋਂ) ਦੇ ਆਗੂ ਬਲਦੇਵ ਸਿੰਘ ਲਤਾਲਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਕੌਠੇ ਪੋਨਾ ਅਤੇ ਕਿਸਾਨ ਬਚਾਓ ਮੋਰਚੇ ਦੇ ਆਗੂ, ਹਰਕ੍ਰਿਸ਼ਨਸਿੰਘ, ਬੀ ਕੇ ਯੂ ਬੁਰਜਗਿੱਲ ਧਿਰ ਦੇ ਆਗੂ ਹਰਚੰਦ ਸਿੰਘ ਢੌਲਣ ਨੇ ਰੋਸ ਰੈਲੀ ਨੂੰ ਸੰਬੋਧਨ ਕੀਤਾ। ਇਸ ਸਮੇਂ ਇਕ ਮਤੇ ਰਾਹੀਂ ਤੱਪੜ ਹਰਨੀਆਂ ਰਿਫਾਇਨਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਅਤੇ ਜੀ ਟੀ ਰੋਡ ਤੇ ਪ੍ਰਸਾਸ਼ਨ ਵਲੋਂ ਬੋਰ ਕਰਕੇ ਧਰਤੀ ਚ ਸੁੱਟੇ ਜਾ ਰਹੇ ਗੰਧਲੇ ਪਾਣੀਆਂ ਦੇ ਮਸਲੇ ਤੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ।ਇਕ ਹੈਰ ਮਤੇ ਰਾਹੀਂ ਕਿਸਾਨ ਅੰਦੋਲਨ ਚ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਦੇ ਪੈਂਡਿੰਗ ਕੇਸਾਂ ਚ ਨੋਕਰੀ ਤੇ ਮੁਆਵਜਾ ਦੇਣ ਦੀ ਵੀ ਜੋਰਦਾਰ ਮੰਗ ਕੀਤੀ ਗਈ ਤੇ ਦੋ ਸਾਲ ਤੋਂ ਮਸਲੇ ਲਟਕਾਉਣ ਦੀ ਨਿੰਦਾ ਕੀਤੀ ਗਈ। ਇਸ ਸਮੇਂ ਤਰਸੇਮ ਸਿੰਘ ਬੱਸੂਵਾਲ, ਗੁਰਮੇਲ ਸਿੰਘ ਭਰੋਵਾਲ, ਗੁਰਮੇਲ ਸਿੰਘ ਰੂਮੀ, ਜਗਜੀਤ ਸਿੰਘ ਕਲੇਰ, ਤਰਲੋਚਨ ਸਿੰਘ ਝੈਰੜਾ ਆਦਿ ਆਗੂ ਹਾਜ਼ਰ ਸਨ। ਰੈਲੀ ਉਪਰੰਤ ਦੋਹਾਂ ਹਕੂਮਤਾਂ ਦੀਆਂ ਅਰਥੀਆਂ ਫੂਕਦਿਆਂ ਜੋਰਦਾਰ ਸਿਆਪਾ ਕੀਤਾ ਗਿਆ।

LEAVE A REPLY

Please enter your comment!
Please enter your name here