ਜਗਰਾਉਂ, 7 ਜੁਲਾਈ ( ਮੋਹਿਤ ਜੈਨ)- ਲੋਕ ਸੇਵਾ ਸੁਸਾਇਟੀ (ਰਜਿ:) ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸਰਪ੍ਰਸਤ ਰਾਜਿੰਦਰ ਜੈਨ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਚਮੜੀ, ਹੱਡੀਆਂ ਅਤੇ ਨੱਕ, ਕੰਨ, ਗਲੇ ਦਾ ਮਰੀਜ਼ਾਂ ਲਈ ਮੁਫਤ ਮੈਡੀਕਲ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਓਂ ਵਿਖੇ ਲਗਾਇਆ ਗਿਆ| ਕੈਂਪ ਵਿਚ ਸੀ ਐੱਮ ਸੀ ਲੁਧਿਆਣਾ ਦੇ ਆਰਥੋ ਡਾਕਟਰ ਜੂਡ, ਈ ਐੱਨ ਟੀ ਡਾਕਟਰ ਇੰਦਰਪ੍ਰੀਤ ਕੌਰ ਅਤੇ ਸਕਿਨ ਡਾਕਟਰ ਸੁਮਿਤ ਪਾਲ ਸਿੰਘ ਨੇ 149 ਮਰੀਜ਼ਾਂ ਦਾ ਚੈੱਕਅੱਪ ਕਰਦਿਆਂ ਜਿੱਥੇ ਬਿਮਾਰੀਆਂ ਨੂੰ ਬਚਣ ਦੇ ਨੁਕਤੇ ਦੱਸੇ ਉੱਥੇ ਲੋੜਵੰਦਾਂ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ| ਇਸ ਮੌਕੇ ਕੌਂਸਲਰ ਕੰਵਰਪਾਲ ਸਿੰਘ, ਕੌਂਸਲਰ ਅਨਮੋਲ ਗੁਪਤਾ, ਅਮਰਨਾਥ ਕਲਿਆਣ, ਰੋਹਿਤ ਗੋਇਲ, ਕਰਮਜੀਤ ਕੈਂਥ, ਪ੍ਰੋਜੈਕਟ ਚੇਅਰਮੈਨ ਰਾਜੀਵ ਗੁਪਤਾ, ਲਾਕੇਸ਼ ਟੰਡਨ, ਮਨੋਹਰ ਸਿੰਘ ਟੱਕਰ, ਰਾਜਿੰਦਰ ਜੈਨ, ਆਰ ਕੇ ਗੋਇਲ, ਪ੍ਰੇਮ ਬਾਂਸਲ, ਜਸਵੰਤ ਸਿੰਘ, ਮੁਕੇਸ਼ ਗੁਪਤਾ ਆਦਿ ਹਾਜ਼ਰ ਸਨ|