ਜਗਰਾਓਂ, 9 ਜੁਲਾਈ ( ਬੌਬੀ ਸਹਿਜਲ )-ਥਾਣਾ ਸਿੱਧਵਾਂਬੇਟ ਦੇ ਅਧੀਨ ਪਿੰਡ ਭਮਾਲ ਦੇ 23 ਸਾਲਾ ਨੋਜਵਾਨ ਜਗਦੇਵ ਸਿੰਘ ਪੁੱਤਰ ਮਨਜੀਤ ਸਿੰਘ ਗੁੱਡੂ ਦੀ ਲਾਸ਼ ਸ਼ੱਕੀ ਹਾਲਤ ਚ ਲਾਗਲੇ ਪਿੰਡ ਅੱਬੂਪੁਰਾ ਤੋਂ ਉਸਦੇ ਦੋਸਤ ਜੱਗਾ ਸਿੰਘ ਦੇ ਘਰੋਂ ਮਿਲੀ ਹੈ। ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਸਿੱਧਵਾਂਬੇਟ ਪੁਲਸ ਵਲੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ। ਇਸ ਸਮੇਂ ਹਸਪਤਾਲ ਚ ਮੋਕੇ ਤੇ ਹਾਜਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਜਸਵਿੰਦਰ ਸਿੰਘ ਭਮਾਲ ਅਤੇ ਪੇੰਡੂ ਮਜਦੂਰ ਯੂਨੀਅਨ( ਮਸ਼ਾਲ)ਦੇ ਆਗੂ ਕਰਮ ਸਿੰਘ ਭਮਾਲ ਨੇ ਪੁਲਸ ਪ੍ਰਸ਼ਾਸਨ ਤੋਂ ਮਾਮਲੇ ਦੀ ਡੂੰਘੀ ਤਹਿਕੀਕਾਤ ਕਰਕੇ ਮੋਤ ਲਈ ਜਿੰਮੇਵਾਰ ਦੋਸ਼ੀਆਂ ਖਿਲਾਫ ਯੋਗ ਕਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਸਿੱਧਵਾਂਬੇਟ ਵਲੋਂ ਵਾਰਸਾਂ ਨੂੰ ਇਸ ਮਾਮਲੇ ਚ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਸਦੀ ਪੁੱਛਗਿਛ ਕੀਤੀ ਜਾ ਰਹੀ ਹੈ।