Home Political ਭਾਰਤ ਸਰਕਾਰ ਨੇ ਪਦਮ ਐਵਾਰਡ ਲਈ 15 ਸਤੰਬਰ ਤੱਕ ਮੰਗੇ ਬਿਨੈ-ਪੱਤਰ

ਭਾਰਤ ਸਰਕਾਰ ਨੇ ਪਦਮ ਐਵਾਰਡ ਲਈ 15 ਸਤੰਬਰ ਤੱਕ ਮੰਗੇ ਬਿਨੈ-ਪੱਤਰ

26
0


ਗੁਰਦਾਸਪੁਰ, 12 ਜੁਲਾਈ (ਬੋਬੀ ਸਹਿਜਲ – ਧਰਮਿੰਦਰ) – ਭਾਰਤ ਸਰਕਾਰ ਨੇ ਦੇਸ਼ ਦੇ ਨਾਗਰਿਕਾਂ ਕੋਲੋਂ ਪਦਮ ਐਵਾਰਡ ਲਈ 15 ਸਤੰਬਰ 2023 ਤੱਕ ਨਾਮਜ਼ਦਗੀਆਂ,ਸਿਫ਼ਾਰਸ਼ਾਂ ਜਾਂ ਅਰਜ਼ੀਆਂ ਦੀ ਮੰਗ ਕੀਤੀ ਹੈ।ਇਸ ਸਬੰਧੀ ਬਿਨੈ-ਪੱਤਰ, ਨਾਮਜ਼ਦਗੀਆਂ ਜਾਂ ਸ਼ਿਫ਼ਾਰਸ਼ਾਂ ਆਨ ਲਾਈਨ ਹੀ ਭੇਜ ਸਕਦਾ ਹੈ।ਇਸਦੇ ਲਈ, ਬਿਨੈਕਾਰ ਨੂੰ awards.gov.in `ਤੇ ਜਾ ਕੇ ਅਪਲਾਈ ਕਰਨਾ ਹੋਵੇਗਾ।ਪਦਮ ਪੁਰਸਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਪਦਮ ਵਿਭੂਸ਼ਣ,ਪਦਮ ਭੂਸ਼ਣ ਅਤੇ ਪਦਮਸ਼੍ਰੀ ਪੁਰਸਕਾਰ ਸ਼ਾਮਲ ਹਨ। ਇਹ ਦੇਸ਼ ਵਿੱਚ ਦਿੱਤੇ ਜਾਣ ਵਾਲੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ਹੈ।ਦੱਸਣਯੋਗ ਹੈ ਕਿ 1954 ਤੋਂ ਹਰ ਸਾਲ ਗਣਤੰਤਰ ਦਿਵਸ ਮੌਕੇ ਇਸ ਦਾ ਐਲਾਨ ਕੀਤਾ ਜਾਂਦਾ ਹੈ।ਪਦਮ ਪੁਰਸਕਾਰ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਕਲਾ,ਸਾਹਿਤ ਅਤੇ ਸਿੱਖਿਆ,ਖੇਡਾਂ,ਦਵਾਈ,ਸਮਾਜਕ ਕਾਰਜ,ਵਿਗਿਆਨ,ਸਿਵਲ ਸੇਵਾ, ਵਪਾਰ ਸਮੇਤ ਕਈ ਖੇਤਰਾਂ ਵਿੱਚ ਬੇਮਿਸਾਲ ਪ੍ਰਾਪਤੀਆਂ ਕੀਤੀਆਂ ਹਨ ਅਤੇ ਵਿਲੱਖਣ ਕੰਮ ਕਰਕੇ ਦੇਸ਼ ਦੀ ਸੇਵਾ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਹੈ।

LEAVE A REPLY

Please enter your comment!
Please enter your name here