Home Education ਬੀ ਪੀ ਈ ਓ ਅਤੇ ਨੋਡਲ ਅਫਸਰ ਵੱਲੋਂ ਪ੍ਰਾਈਵੇਟ ਸਕੂਲਾਂ ਦੀ ਅਚਨਚੇਤ...

ਬੀ ਪੀ ਈ ਓ ਅਤੇ ਨੋਡਲ ਅਫਸਰ ਵੱਲੋਂ ਪ੍ਰਾਈਵੇਟ ਸਕੂਲਾਂ ਦੀ ਅਚਨਚੇਤ ਚੈਕਿੰਗ

44
0

ਜਗਰਾਉਂ, 14 ਜੁਲਾਈ ( ਬਲਦੇਵ ਸਿੰਘ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਿੱਧਵਾਂਬੇਟ-1 ਜਗਦੀਪ ਸਿੰਘ ਜੌਹਲ ਅਤੇ ਨੋਡਲ ਅਫਸਰ ਪ੍ਰਿੰਸੀਪਲ ਵਿਨੋਦ ਕੁਮਾਰ ਜੀ ਵੱਲੋਂ ਡੀ ਸੀ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ, ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਸ਼੍ਰੀਮਤੀ ਡਿੰਪਲ ਮਦਾਨ ਅਤੇ ਬਲਦੇਵ ਸਿੰਘ ਜੋਧਾਂ ਦੀਆਂ ਹਦਾਇਤਾਂ ਤੇ ਪ੍ਰਾਈਵੇਟ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ! ਚੈਕਿੰਗ ਇਹ ਨਿਸ਼ਚਿਤ ਕਰਨ ਲਈ ਕੀਤੀ ਗਈ ਕਿ ਕਿਧਰੇ ਪੰਜਾਬ ਸਰਕਾਰ ਦੀਆਂ ਹੜਾਂ ਕਾਰਨ ਸਕੂਲ ਬੰਦ ਕਰਨ ਦੀਆਂ ਹਦਾਇਤਾਂ ਦੀ ਉਲੰਘਣਾ ਤਾਂ ਨਹੀਂ ਹੋ ਰਹੀ । ਚੇਤੇ ਰਹੇ ਕਿ ਪ੍ਰਾਈਵੇਟ ਸਕੂਲ ਅਕਸਰ ਹੀ ਪ੍ਰਸ਼ਾਸ਼ਨ ਦੇ ਸਕੂਲ ਬੰਦ ਕਰਨ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਉਂਦੇ ਹਨ । ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੀ ਹੋਈ ਸਖ਼ਤੀ ਦੇ ਮੱਦੇਨਜ਼ਰ ਉਕਤ ਅਧਿਕਾਰੀਆਂ ਵੱਲੋਂ ਬਲੌਜ਼ਮ ਕੌਨਵੈਂਟ ਸਕੂਲ ਲੀਲਾਂ (ਮੇਘ ਸਿੰਘ), ਸ਼ਾਂਤੀ ਦੇਵੀ ਪਬਲਿਕ ਸਕੂਲ ਸਿੱਧਵਾਂਬੇਟ ਅਤੇ ਸੇਂਟ ਜ਼ੇਵੀਅਰ ਪਬਲਿਕ ਸਕੂਲ ਕੀੜੀ ਆਦਿ ਦੀ ਚੈਕਿੰਗ ਕੀਤੀ ਗਈ। ਬਲੌਜ਼ਮ ਕੌਨਵੈਂਟ ਸਕੂਲ ਲੀਲਾਂ (ਮੇਘ ਸਿੰਘ) ਵਿਖੇ ਪ੍ਰਿੰਸੀਪਲ ਅਮਰਜੀਤ ਕੌਰ ਨਾਜ਼ ਅਤੇ ਸੇਂਟ ਜ਼ੇਵੀਅਰ ਪਬਲਿਕ ਸਕੂਲ ਵਿਖੇ ਸਿਰਫ਼ ਡਾਇਰੈਕਟਰ ਮਨਦੀਪ ਸਿੰਘ ਮੌਜੂਦ ਮਿਲੇ , ਜਦੋਂ ਕਿ ਸ਼ਾਂਤੀ ਦੇਵੀ ਪਬਲਿਕ ਸਕੂਲ ਬਿਲਕੁਲ ਹੀ ਬੰਦ ਪਾਇਆ ਗਿਆ । ਕਿਸੇ ਵੀ ਸਕੂਲ ਵਿੱਚ ਬੱਚਿਆਂ ਨੂੰ ਨਹੀਂ ਬੁਲਾਇਆ ਗਿਆ ਸੀ । ਨਿਯਮਾਂ ਅਨੁਸਾਰ ਸਭ ਕੁਝ ਠੀਕ ਪਾਏ ਜਾਣ ਤੇ ਅਧਿਕਾਰੀਆਂ ਵੱਲੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।

LEAVE A REPLY

Please enter your comment!
Please enter your name here