Home crime ਸ਼ਿਵਪੁਰੀ ਤੋਂ 4 ਸਾਲਾ ਬੱਚੀ ਅਗਵਾ, CCTV ਕੈਮਰੇ ‘ਚ ਕੈਦ ਤਿੰਨ ਅਗਵਾਕਾਰਾਂ...

ਸ਼ਿਵਪੁਰੀ ਤੋਂ 4 ਸਾਲਾ ਬੱਚੀ ਅਗਵਾ, CCTV ਕੈਮਰੇ ‘ਚ ਕੈਦ ਤਿੰਨ ਅਗਵਾਕਾਰਾਂ ਦੀ ਫੁਟੇਜ

102
0


ਲੁਧਿਆਣਾ (ਬਿਊਰੋ) ਸ਼ਿਵਪੁਰੀ ਇਲਾਕੇ ‘ਚ ਇਕ ਫੈਕਟਰੀ ‘ਚ ਆਪਣੀ ਮਾਂ ਨਾਲ ਗਈ 4 ਸਾਲਾ ਬੱਚੀ ਨੂੰ ਸੋਮਵਾਰ ਸ਼ਾਮ ਨੂੰ ਅਗਵਾ ਕਰ ਲਿਆ ਗਿਆ। ਲੜਕੀ ਨੂੰ ਅਗਵਾ ਕਰਨ ਵਾਲੇ ਤਿੰਨ ਮੁਲਜ਼ਮਾਂ ਦੀ ਫੁਟੇਜ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਘਟਨਾ ਦਾ ਪਤਾ ਲੱਗਣ ‘ਤੇ ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਸ ਨੇ ਫੁਟੇਜ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਾਰਾ 12 ਦੇ ਰਹਿਣ ਵਾਲੇ ਸਿੱਦੀਕ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਬਿਹਾਰ ਦੇ ਜ਼ਿਲ੍ਹਾ ਦਰਭੰਗਾ ਦੇ ਪਿੰਡ ਟਾਂਸੀ ਸਿਮਰੀ ਦਾ ਰਹਿਣ ਵਾਲਾ ਹੈ।ਇੱਥੇ ਉਹ ਹੌਜ਼ਰੀ ਫੈਕਟਰੀ ਵਿੱਚ ਦਰਜ਼ੀ ਦਾ ਕੰਮ ਕਰਦਾ ਹੈ। ਇੱਥੇ ਉਹ ਆਪਣੀ ਪਤਨੀ ਯਾਸਮੀਨ, ਵੱਡੀ ਬੇਟੀ ਰੋਸ਼ਨੀ ਅਤੇ 4 ਸਾਲ ਦੀ ਤਨੂ ਨਾਲ ਰਹਿੰਦਾ ਹੈ। ਉਸਦੀ ਪਤਨੀ ਸ਼ਿਵਪੁਰੀ ਇਲਾਕੇ ਵਿੱਚ ਇੱਕ ਫੈਕਟਰੀ ਵਿੱਚ ਧਾਗਾ ਕਟਰ ਦਾ ਕੰਮ ਕਰਦੀ ਹੈ। ਉਹ ਰੋਜ਼ ਦੋਵੇਂ ਧੀਆਂ ਨੂੰ ਆਪਣੇ ਨਾਲ ਫੈਕਟਰੀ ਲੈ ਜਾਂਦੀ ਹੈ।ਸੋਮਵਾਰ ਸ਼ਾਮ ਕਰੀਬ 6 ਵਜੇ ਤਕ ਫਰੀ ਦੇ ਬਾਹਰ ਖੇਡਦੀ ਹੋਈ ਉਸਦੀ ਬੇਟੀ ਤਨੂ ਅਚਾਨਕ ਲਾਪਤਾ ਹੋ ਗਈ। ਆਸ-ਪਾਸ ਤਲਾਸ਼ੀ ਲੈਣ ‘ਤੇ ਸੰਤੋਸ਼ ਨਗਰ ਦੀ ਗਲੀ ਨੰਬਰ 4 ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ਨੂੰ ਮਿਲੀ। ਜਿਸ ਵਿੱਚ ਕਾਲੇ ਕੱਪੜੇ ਪਾਏ ਦੋ ਵਿਅਕਤੀ ਅਤੇ ਚਿੱਟੇ ਕੱਪੜੇ ਪਾਏ ਇੱਕ ਵਿਅਕਤੀ ਉਸਦੀ ਧੀ ਨੂੰ ਹੱਥਾਂ ਵਿੱਚ ਫੜਦੇ ਹੋਏ ਨਜ਼ਰ ਆਏ। ਦੇਰ ਰਾਤ ਖ਼ਬਰ ਲਿਖੇ ਜਾਣ ਤਕ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਸੀ।

LEAVE A REPLY

Please enter your comment!
Please enter your name here