Home Education ਪਿੰਡ ਚੀਮਾ ਦੇ ਆਂਗਣਵਾੜੀ ਸੈਂਟਰ ਵਿੱਚ ਬੌਧਿਕ ਵਿਕਾਸ ਦਿਵਸ ਮਨਾਇਆ

ਪਿੰਡ ਚੀਮਾ ਦੇ ਆਂਗਣਵਾੜੀ ਸੈਂਟਰ ਵਿੱਚ ਬੌਧਿਕ ਵਿਕਾਸ ਦਿਵਸ ਮਨਾਇਆ

144
0


ਜਗਰਾਉਂ, 21 ਜੁਲਾਈ ( ਮੋਹਿਤ ਜੈਨ )-ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਲੁਧਿਆਣਾ ਕੁਲਵਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਬਾਲ ਵਿਕਾਸ ਅਫ਼ਸਰ ਗੁਰਜੀਤ ਕੌਰ ਵੱਲੋਂ ਬਲਾਕ ਜਗਰਾਉਂ ਦੇ ਪਿੰਡ ਚੀਮਾ ਆਂਗਣਵਾੜੀ ਕੇਂਦਰ ਵਿਖੇ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਦਿਵਸ (ਬੌਧਿਕ ਵਿਕਾਸ ਦਿਵਸ) ਮਨਾਇਆ ਗਿਆ। ਇਸ ਮੌਕੇ ਸੁਖਚਰਨ ਕੌਰ ਅਤੇ ਕਰਮਜੀਤ ਕੌਰ ਨੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਲੰਮੀਆਂ-ਛੋਟੀਆਂ, ਮੋਟੀਆਂ-ਪਤਲੀਆਂ, ਉੱਚੀਆਂ-ਨੀਵੀਂਆਂ ਅਤੇ ਸਮਾਨ ਰੰਗ ਦੀਆਂ ਵਸਤੂਆਂ ਦੀ ਛਾਂਟੀ ਕਰਨ ਵਰਗੀਆਂ ਗਤੀਵਿਧੀਆਂ ਕਰਵਾਈਆਂ। ਇਸ ਮੌਕੇ ਸੰਬੋਧਨ ਕਰਦਿਆਂ ਸੁਪਰਵਾਈਜ਼ਰ ਕਰਮਜੀਤ ਕੌਰ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕਾ ਹੁੰਦੀ ਹੈ, ਜੋ ਬੱਚੇ ਦੇ ਦਿਮਾਗੀ ਵਿਕਾਸ ਨੂੰ ਪ੍ਰਫੁੱਲਤ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ। ਛੋਟੇ ਬੱਚੇ ਛੋਟੀਆਂ ਗਤੀਵਿਧੀਆਂ ਤੋਂ ਬਹੁਤ ਜਲਦੀ ਸਿੱਖਦੇ ਹਨ। ਇਸ ਮੌਕੇ ਹਾਜ਼ਰ ਬੱਚਿਆਂ ਦੇ ਮਾਤਾ ਪਿਤਾ ਨੂੰ ਵਰਕਰਾਂ ਵਲੋਂ ਬੂਟੇ ਸਮੇਤ ਗਮਲੇ ਦੇ ਕੇ ਧੰਨਵਾਦ ਕੀਤਾ ਗਿਆ ਅਤੇ ਮਾਤਾ ਪਿਤਾ ਨੇ ਮੰਗ ਕੀਤੀ ਕਿ ਅਜਿਹੇ ਪ੍ਰੋਗਰਾਮ ਹਰ ਮਹੀਨੇ ਕਰਵਾਏ ਜਾਣੇ ਚਾਹੀਦੇ ਹਨ।

LEAVE A REPLY

Please enter your comment!
Please enter your name here