Home crime ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਗ੍ਰਿਫ਼ਤਾਰ, ਇੱਕ ਫਰਾਰ

ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਗ੍ਰਿਫ਼ਤਾਰ, ਇੱਕ ਫਰਾਰ

65
0


ਤਿੰਨ ਮੋਟਰਸਾਇਕਿਲ, 11 ਮੋਬਾਇਲ ਫੋਨ ਬਰਾਮਦ
ਜਗਰਾਓਂ, 21 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ )-ਇਲਾਕੇ ਵਿੱਚ ਰਾਹਗੀਰਾਂ ਨੂੰ ਘੇਰ ਕੇ ਉਨ੍ਹਾਂ ਤੋਂ ਨਕਦੀ ਅਤੇ ਮੋਬਾਈਲ ਫੋਨ ਖੋਹਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਥਾਣਾ ਸਿਟੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇਨ੍ਹਾਂ ਦਾ ਇੱਕ ਸਾਥੀ ਅਜੇ ਫਰਾਰ ਹੈ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਵਾਸੀ ਪਿੰਡ ਕੋਕਰੀ ਕਲਾਂ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਕਿਹਾ ਸੀ ਕਿ ਉਹ ਆਪਣੀ ਪਤਨੀ ਨੂੰ ਡਿਊਟੀ ਤੋਂ ਵਾਪਿਸ ਲੈਣ ਲਈ ਪੈਦਲ ਜਾ ਰਿਹਾ ਸੀ। ਜਦੋਂ ਉਹ ਲੀਜੇਂਸੀ ਇਮੀਗ੍ਰੇਸ਼ਨ ਸਰਵਿਸ ਕੱਚਾ ਮਲਕ ਰੋਡ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਚਾਰ ਲੜਕੇ ਉਸ ਦਾ ਪਿੱਛਾ ਕਰ ਰਹੇ ਸਨ। ਉਸ ਦੇ ਨੇੜੇ ਆ ਗਏ ਅਤੇ ਉਨ੍ਹਾਂ ਉਸਨੂੰ ਘੇਰ ਲਿਆ। ਤਿੰਨ ਮੋਟਰਸਾਇਕਿਲ ਤੋਂ ਹੇਠਾਂ ਉੱਤਰ ਆਏ ਅਤੇ ਇਕ ਮੋਟਰਸਾਇਕਿਲ ਨੂੰ ਸਟਾਰਟ ਕਰਕੇ ਉੱਪਰ ਬੈਠਾ ਰਿਹਾ। ਤਿੰਨਾਂ ਲੜਕਿਆਂ ਨੇ ਉਸ ਦੀ ਕੁੱਟਮਾਰ ਕੀਤੀ, ਉਸ ਦਾ ਮੋਬਾਈਲ ਖੋਹ ਲਿਆ, ਉਸ ਨੂੰ ਹੇਠਾਂ ਧੱਕਾ ਦੇ ਕੇ ਉਥੋਂ ਫਰਾਰ ਹੋ ਗਏ। ਮੌਕੇ ’ਤੇ ਉਸ ਨੇ ਮੋਟਰਸਾਈਕਲ ਦਾ ਨੰਬਰ ਪੜ੍ਹਲਿਆ। ਸੁਖਦੇਵ ਸਿੰਘ ਦੇ ਬਿਆਨਾਂ ’ਤੇ ਥਾਣਾ ਸਿਟੀ ਦੀ ਟੀਮ ਵੱਲੋਂ ਜਗਰਾਉਂ ਇਲਾਕੇ ਵਿੱਚ ਲੁੱਟ-ਖੋਹ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਜਿਸਦੇ ਬਾਅਦ ਬੱਸ ਅੱਡਾ ਪੁਲਿਸ ਚੌਂਕੀ ਦੇ ਇੰਚਾਰਜ ਏ.ਐਸ.ਆਈ ਗੁਰਸੇਵਕ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਤਫਤੀਸ਼ ਦੌਰਾਨ ਪ੍ਰਿੰਸ ਵਾਸੀ ਗੁਰਦੁਆਰਾ ਭੋਰਾ ਸਾਹਿਬ ਸਿੱਧਵਾਂਬੇਟ, ਫਰੀਦ ਮਹਿਮੂਦ ਉਰਫ ਅਫਰੀਦੀ ਵਾਸੀ ਬੈਕਸਾਈਡ ਮੇਨ ਗੁਰਦੁਆਰਾ ਸਾਹਿਬ ਸਿੱਧਵਾਂਬੇਟ, ਹਰਜੀਤਪਾਲ ਸਿੰਘ ਵਾਸੀ ਰਸੂਲਪੁਰ ਜੰਡੀ ਅਤੇ ਸੰਦੀਪ ਸਿੰਘ ਉਰਫ਼ ਗਾਲਿਬ ਕਲਾਂ ਦਾ ਨਾਮ ਸਾਹਮਣੇ ਆਇਆ ਹੈ। ਜਿਸ ’ਤੇ ਪੁਲਿਸ ਪਾਰਟੀ ਨੇ ਪ੍ਰਿੰਸ, ਅਜੀਤਪਾਲ ਸਿੰਘ ਅਤੇ ਸੰਦੀਪ ਸਿੰਘ ਉਰਫ਼ ਸੈਂਟਾ ਨੂੰ ਗਿ੍ਰਫ਼ਤਾਰ ਕਰ ਲਿਆ। ਜਦਕਿ ਉਨ੍ਹਾਂ ਦਾ ਇੱਕ ਸਾਥੀ ਫਰੀਦ ਮਹਿਮੂਦ ਉਰਫ ਅਫਰੀਦੀ ਅਜੇ ਫਰਾਰ ਹੈ। ਉਨ੍ਹਾਂ ਕੋਲੋਂ ਸ਼ਿਕਾਇਤਕਰਤਾ ਕੋਲੋਂ ਖੋਹਿਆ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ। ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਦੋ ਹੋਰ ਵਾਰਦਾਤਾਂ ਵਿੱਚ ਵੀ ਇਨ੍ਹਾਂ ਵਿਅਕਤੀਆਂ ਦੀ ਸ਼ਮੂਲੀਅਤ ਪਾਈ ਗਈ ਹੈ। ਜਿਨ੍ਹਾਂ ਨੂੰ ਸੀਸੀਟੀਵੀ ਫੋਟੋਆਂ ਤੋਂ ਟਰੇਸ ਕੀਤਾ ਗਿਆ ਹੈ। ਜਿਸ ਵਿਚ ਇਕ ਪ੍ਰਾਈਵੇਟ ਬੈਂਕ ਕਰਮਚਾਰੀ ਵਰਸ਼ਾ ਜੈਨ ਪਤਨੀ ਵਿਸ਼ਾਲ ਜੈਨ ਵਾਸੀ ਗੋਵਿੰਦ ਕਾਲੋਨੀ, ਅਗਵਾੜ ਖਵਾਜਾ ਬਾਜੂ, ਥਾਣਾ ਸਿਟੀ ਜਗਰਾਉਂ ਵਿਚ ਉਸ ਦਾ ਪਰਸ ਖੋਹਣ ਲਈ ਜਿਸ ਵਿਚ ਬੈਂਕ ਦੇ ਲਾਕਰ ਦੀਆਂ ਚਾਬੀਆਂ ਅਤੇ ਹੋਰ ਦਸਤਾਵੇਜ਼ ਸਨ , ਦਰਜ ਮੁਕਦਮੇ ਵਿਚ ਅਤੇ ਸੀਮਾ ਪਤਨੀ ਪੰਕਜ ਵਾਸੀ ਬਾਜਵਾ ਕਲੋਨੀ ਜਗਰਾਉਂ ਜਿਸਦਾ ਪਰਸ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪੁੱਛਗਿੱਛ ਦੌਰਾਨ ਇਨ੍ਹਾਂ ਵਿਅਕਤੀਆਂ ਕੋਲੋਂ ਤਿੰਨ ਮੋਟਰਸਾਈਕਲ ਅਤੇ 10 ਹੋਰ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਜਿਨ੍ਹਾਂ ਦਾ ਪਤਾ ਲਗਾ ਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਇਨ੍ਹਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here