ਮਾਮਲਾ ਗਰੀਬ ਪਰਿਵਾਰਾਂ ‘ਤੇ ਪੁਲਿਸ ਅੱਤਿਆਚਾਰਾਂ ਦਾ !
ਜਗਰਾਉਂ 21 ਜੁਲਾਈ ( ਜਗਰੂਪ ਸੋਹੀ )- ਸਥਾਨਕ ਥਾਣਾ ਸਿਟੀ ਵਿੱਚ ਸੰਗੀਨ ਧਰਾਵਾਂ ਅਧੀਨ ਦਰਜ ਕੀਤੇ ਮੁਕੱਦਮੇ ‘ਚ ਨਾਮਜ਼ਦ ਤੱਤਕਾਲੀ ਥਾਣਾ ਮੁਖੀ ਹੁਣ ਡੀਐਸਪੀ ਗੁਰਿੰਦਰ ਬੱਲ, ਐਸਆਈ ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਕਰਨ ਅਤੇ ਪੀੜ੍ਹਤ ਪਰਿਵਾਰਾਂ ਨੂੰ ਪੀਓਏ ਅੈਕਟ-1989 ਦੇ ਸੋਧਿਤ ਰੂਲ਼ 2016 ਅਨੁਸਾਰ ਮੁਆਵਜ਼ਾ ਦੇਣ ਸਬੰਧੀ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਵਲੌ ਜਾਰੀ ਆਦੇਸ਼ਾਂ ਨੂੰ ਪ੍ਰਸਾਸ਼ਨ ਵਲੋਂ ਲਾਗੂ ਨਾਂ ਕਰਨ ਦੇ ਰੋਸ ਵਿੱਚ ਵੱਖ-ਵੱਖ ਧਰਨਾਕਾਰੀ ਜੱਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਸਾਧੂ ਸਿੰਘ ਅੱਚਰਵਾਲ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀਵਤੇ ਜਸਦੇਵ ਸਿੰਘ ਲਲਤੋਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ (ਬੁਰਜਗਿੱਲ) ਦੇ ਉਪ ਜਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਮੋਰਕਰੀਮਾ ਤੇ ਹਰਚੰਦ ਸਿੰਘ ਢੋਲ਼ਣ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਬੂਟਾ ਸਿੰਘ ਹਾਂਸ ਕਲਾਂ, ਸਤਿਕਾਰ ਕਮੇਟੀ ਦੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਤੇ ਸਕੱਤਰ ਜਸਵਿੰਦਰ ਸਿੰਘ ਘੋਲੀਆ ਯੂਨਾਈਟਿਡ ਅਕਾਲੀ ਦਲ , ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਨਿਰਮਲ ਸਿੰਘ ਨਿੰਮਾ, ਏਟਕ ਆਗੂ ਜਗਦੀਸ਼ ਸਿੰਘ ਕੌਂਕੇ, ਜਬਰ ਵਿਰੋਧੀ ਤਾਲਮੇਲ ਕਮੇਟੀ ਦੇ ਆਗੂ ਗੁਰਦੇਵ ਸਿੰਘ ਮੁੱਲਾਪੁਰ ਨੇ ਸੈਕੜੇ ਕਿਸਾਨਾਂ-ਮਜ਼ਦੂਰਾਂ ਨੂੰ ਸੰਬੋਧਨ ਕੀਤਾ ਅਤੇ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਵੱਲ਼ ਰੋਸ-ਮੁਜ਼ਾਹਰਾ ਕਰਦੇ ਹੋਏ ਅੈਸ.ਪੀ. (ਹੈਡਕੁਆਰਟਰ) ਮਨਵਿੰਦਰਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਤੇ ਮੰਗ ਕੀਤੀ ਕਿ “ਕੌਮੀ ਕਮਿਸ਼ਨ ਦੇ ਆਦੇਸ਼ਾਂ ਮੁਤਾਬਕ ਦੋਵੇਂ ਪੀੜ੍ਹਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ। ਪ੍ਰੈਸ ਨੂੰ ਜਾਰੀ ਬਿਆਨ ‘ਚ ਤਰਲੋਚਨ ਸਿੰਘ ਝੋਰੜਾ, ਗੁਰਦਿਆਲ ਸਿੰਘ ਤਲਵੰਡੀ, ਜਸਦੇਵ ਸਿੰਘ ਲਲਤੋ, ਨਿਰਮਲ ਸਿੰਘ ਧਾਲੀਵਾਲ ਬੂਟਾ ਸਿੰਘ ਤੇ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਮਾਂ-ਧੀ ਨੂੰ ਨਜਾਇਜ਼ ਹਿਰਾਸਤ ਰੱਖਣ, ਤਸੀਹੇ ਦੇਣ ਸਬੰਧੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅਤੇ ਪੀੜ੍ਹਤ ਪਰਿਵਾਰ ਨੂੰ ਮੁਆਵਜ਼ਾ ਦੇਣ ਸਬੰਧੀ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਦੇ ਆਦੇਸ਼ਾਂ ਨੂੰ ਲਾਗੂ ਨਾਂ ਕਰਨਾ ਪ੍ਰਸਾਸ਼ਨ ਦੀ ਨਲਾਇਕੀ ਹੈ। ਇਸ ਸਮੇਂ ਗੁਰਚਰਨ ਸਿੰਘ ਰਸੂਲਪੁਰ, ਜੱਟੂ ਸਿੱਧਵਾ, ਸ਼ਿੰਦਾ, ਜਸਵੀਰ ਸਿੰਘ, ਪ੍ਰਧਾਨ ਸ਼ਿੰਦਾ ਸਿੱਧਵਾਂ, ਬਲਜੀਤ ਸਿੰਘ ਸਬੱਦੀ, ਹਰਚੰਦ ਸਿੰਘ ਢੋਲ਼ਣ, ਜਗਤਾਰ ਸਿੰਘ, ਸੁਖਵਿੰਦਰ ਮਡਿਆਣੀ, ਜਗਜੀਤ ਸਿੰਘ, ਭਰਭੂਰ ਛੱਜਾਵਾਲ, ਵਿਸ਼ੂ, ਜਗਦੀਸ਼, ਰੁੁਪ ਸਿੰਘ ਝੋਰੜਾ, ਜਿੰਦਰ ਮਾਣੂੰਕੇ ਅਤੇ ਇਕਬਾਲ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।