ਫਗਵਾੜਾ (ਰਾਜੇਸ ਜੈਨ-ਭਗਵਾਨ ਭੰਗੂ) ਫਗਵਾੜਾ ਪੁਲਿਸ ਵਲੋਂ ਪਤੀ ਪਤਨੀ ਦੇ ਅਗਵਾ ਦਾ ਮਾਮਲਾ ਕੁਝ ਹੀ ਘੰਟਿਆਂ ਚ ਹੱਲ ਕਰ ਲਿਆ ਗਿਆ ਪੁਲਿਸ ਵਲੋਂ ਇਸ ਮਾਮਲੇ ‘ਚ 5 ਮੁਲਜਮਾਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਐੱਸ ਪੀ ਫਗਵਾੜਾ ਗੁਰਪ੍ਰੀਤ ਸਿੰਘ ਗਿੱਲ ਵਲੋਂ ਪ੍ਰੈਸ ਵਾਰਤਾ ਦੌਰਾਨ ਦਸਿਆ ਕਿ ਫਗਵਾੜਾ ਵਿਖੇ ਬਟਾਲਾ ਤੋਂ ਆ ਕੇ ਪਰਮ ਨਗਰ ਚ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸੋਨੂ ਅਤੇ ਉਸਦੀ ਪਤਨੀ ਜੋਤੀ ਨੂੰ ਦਰਜਨ ਦੇ ਕਰੀਬ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ ਸੀ ਇਸ ਮਾਮਲੇ ਚ ਤੁਰੰਤ ਐਕਸ਼ਨ ਲੈਂਦੇ ਹੋਏ ਐੱਸ ਐੱਚ ਓ ਸਿਟੀ ਅਮਨਦੀਪ ਨਾਹਰ ਵਲੋਂ 5 ਮੁਲਜਮਾਂ ਨੂੰ ਕਾਬੂ ਕਰ ਲਿਆ ਗਿਆ। ਜਿਨ੍ਹਾਂ ਦੀ ਪਛਾਣ ਤਨਵੀਰ ਕੁਮਾਰ ਉਰਫ ਤੰਨੂ ਪੁੱਤਰ ਵਿਸ਼ਨੂੰ ਕੁਮਾਰ ਵਾਸੀ ਮਾਲੀਆ ਖੁਰਦ ਥਾਣਾ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ, ਗਗਨਦੀਪ ਸਿੰਘ ਉਰਫ ਗਗਨ ਪੁੱਤਰ ਬਲਵਿੰਦਰ ਸਿੰਘ ਵਾਸੀ ਮਾਨ ਨਗਰ ਥਾਣਾ ਸਿਵਲ ਲਾਇਨ ਬਟਾਲਾ ਜ਼ਿਲ੍ਹਾ ਗੁਰਦਾਸਪੁਰ, ਲਲਿਤ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਅਸ਼ੋਕ ਗਲੀ ਦੀਨਾਨਗਰ ਜਿਲਾ ਗੁਰਦਾਸਪੁਰ, ਦਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਨਸਿਟੀ ਇਨਕਲੇਵ ਬਟਾਲਾ ਜਿਲਾ ਗੁਰਦਾਸਪੁਰ ਅਤੇ ਸ਼ਮਸ਼ੇਰ ਸਿੰਘ ਪੁੱਤਰ ਭਾਨ ਸਿੰਘ ਵਾਸੀ ਕੋਟਲਾ ਭਾਨ ਥਾਣਾ ਸਿਵਲ ਲਾਇਨ ਜਿਲਾ ਗੁਰਦਾਸਪੁਰ ਵਜੋਂ ਹੋਈ ਐੱਸ ਪੀ ਦੇ ਦੱਸਣ ਮੁਤਾਬਿਕ ਪਤੀ ਪਤਨੀ ਨੂੰ ਪੁਲਿਸ ਨੇ ਅਗਵਾਕਾਰਾਂ ਕੋਲੋਂ ਛੁਡਵਾ ਲਿਆ ਗਿਆ ਜੋ ਕਿ ਬਿਲਕੁਲ ਸਹੀ ਸਲਾਮਤ ਹਨ ਐੱਸ ਪੀ ਨੇ ਦਸਿਆ ਕਰੀਬ 24 ਲੱਖ ਰੁਪਏ ਦੇ ਲੈਣ ਦੇਣ ਦੇ ਮਾਮਲੇ ਚ ਮੁਲਜਮਾਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੈਸੇ ਕਿਸ ਚੀਜ ਦੇ ਨੇ ਇਸ ਬਾਰੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।