Home Protest ਰਿਫਾਇਨਰੀ ਸੰਬੰਧੀ ਚੱਲ ਰਹੇ ਵਿਵਾਦ ਸੰਬੰਧੀ ਜਥੇਬੰਦੀਆਂ ਦੀ ਮੀਟਿੰਗ

ਰਿਫਾਇਨਰੀ ਸੰਬੰਧੀ ਚੱਲ ਰਹੇ ਵਿਵਾਦ ਸੰਬੰਧੀ ਜਥੇਬੰਦੀਆਂ ਦੀ ਮੀਟਿੰਗ

41
0

ਜਗਰਾਓਂ, 24 ਜੁਲਾਈ ( ਜਗਰੂਪ ਸੋਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਬੋਦਲਵਾਲਾ ਮੀਟਿੰਗ ਬਲਾਕ ਪ੍ਰਧਾਨ ਹਰਜੀਤ ਸਿੰਘ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਜਿਲ੍ਹਾ ਸਕੱਤਰ ਬਚਿੱਤਰ ਸਿੰਘ ਜਨੇਤਪੁਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਜੱਥੇਬੰਦੀ ਦੇ ਵਿਧਾਨ ਅਤੇ ਕਿਸਾਨ ਅੰਦੋਲਨ ਵਿਚ ਪਾਏ ਯੋਗਦਾਨ ਬਾਰੇ ਵਿਚਾਰ ਚਰਚਾ ਕੀਤੀ। ਤੱਪੜ ਹਰਨੀਆਂ ਰਿਫਾਇਨਰੀ ਅਗੇ ਚਲ ਰਹੇ ਸੰਘਰਸ਼ ਦੀ ਜਾਣਕਾਰੀ ਸਾਂਝੀ ਕੀਤੀ। ਸਰਬਸੰਮਤੀ ਨਾਲ ਚੋਣ ਹੋਈ ਜਿਸ ਵਿਚ ਮਨਜੀਤ ਸਿੰਘ ਪ੍ਰਧਾਨ ਚੁਣੇ ਗਏ। ਮੀਤ ਪ੍ਰਧਾਨ ਅਰਵਿੰਦਰ ਸਿੰਘ ਸਕੱਤਰ ਕੁਲਦੀਪ ਸਿੰਘ ਖਜ਼ਾਨਚੀ ਦੇਵਿੰਦਰ ਸਿੰਘ ਪ੍ਰੈਸ ਸਕੱਤਰ ਬੀਰਦਵਿੰਦਰ ਸਿੰਘ ਜਗਜੀਤ ਸਿੰਘ ਮਨਦੀਪ ਸਿੰਘ ਮਨਜੀਤ ਸਿੰਘ ਗੁਰਮੇਲ ਸਿੰਘ ਸੁੱਚਾ ਸਿੰਘ ਮਨਪ੍ਰੀਤ ਸਿੰਘ ਰਮਨਦੀਪ ਸਿੰਘ ਬਿੰਦਰ ਸਿੰਘ ਇੰਦਰਜੀਤ ਸਿੰਘ ਜਗਜੀਤ ਸਿੰਘ ਕੇਵਲ ਸਿੰਘ ਸ਼ਮਸ਼ੇਰ ਸਿੰਘ ਮੈਂਬਰ ਚੁਣੇ ਗਏ। ਇਸ ਮੌਕੇ ਕੁਲਵਿੰਦਰ ਸਿੰਘ ਜਨੇਤਪੁਰਾ ਕਰਨੈਲ ਸਿੰਘ ਸਾਬਕਾ ਸਰਪੰਚ ਕੁਲਦੀਪ ਸਿੰਘ ਰਾਜਵਿੰਦਰ ਸਿੰਘ ਤਿਹਾੜਾ ਜਸਪਾਲ ਸਿੰਘ ਬਹਾਦਰਕੇ ਜੋਗਾ ਸਿੰਘ ਬਲਵਿੰਦਰ ਸਿੰਘ ਧੋਥੜ ਪਲਵਿੰਦਰ ਸਿੰਘ ਬਹਾਦਰ ਕੇ ਕਲਾਂ ਬਹਾਦਰ ਸਿੰਘ ਬੇਦਲਵਾਲ ਰਿੱਕੀ ਹਰਮੀਤ ਸ਼ਰਮਾ ਜਗਤਾਰ ਸਿੰਘ ਕੰਵਲਜੀਤ ਸਿੰਘ ਹਾਜ਼ਰ ਹੋਏ। ਨਵੀਂ ਚੁਣੀ ਗਈ ਟੀਮ ਨੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦੀ ਅਗਵਾਈ ਵਿੱਚ ਚਲਣ ਦਾ ਪ੍ਰਣ ਲਿਆ।

LEAVE A REPLY

Please enter your comment!
Please enter your name here