Home Protest ਸਕੂਲ ਵੈਨ ਤੇ ਬੱਸ ਯੂਨੀਅਨ ਨੇ ਕੀਤਾ ਭਾਰੀ ਰੋਸਕਿਹਾ-ਕੁਝ ਸ਼ਰਾਰਤੀ ਅਨਸਰ ਕਰ...

ਸਕੂਲ ਵੈਨ ਤੇ ਬੱਸ ਯੂਨੀਅਨ ਨੇ ਕੀਤਾ ਭਾਰੀ ਰੋਸ
ਕਿਹਾ-ਕੁਝ ਸ਼ਰਾਰਤੀ ਅਨਸਰ ਕਰ ਰਹੇ ਹਨ ਜਾਣਬੁੱਝ ਕੇ ਅਕਸ ਖਰਾਬ

65
0


ਜਗਰਾਉਂ, 31 ਜੁਲਾਈ ( ਭਗਵਾਨ ਭੰਗੂ, ਜਗਰੂਪ ਸੋਹੀ )-ਪਿਛਲੇ ਕੁਝ ਦਿਨਾਂ ਤੋਂ ਸਕੂਲ ਵੈਨ ਅਤੇ ਬੱਸ ਯੂਨੀਅਨ ਦੇ ਮੈਂਬਰਾਂ ਨੇ ਨਗਰ ਕੌਂਸਲ ਦੇ ਸਾਹਮਣੇ ਲਾਲਾ ਲਾਜਪਤ ਰਾਏ ਪਾਰਕ ਵਿੱਚ ਇਕੱਠੇ ਹੋ ਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਅਤੇ ਕੁਝ ਸਕੂਲਾਂ ਨੂੰ ਨਿਸ਼ਾਨਾ ਬਣਾ ਕੇ ਕਰਵਾਈਆਂ ਜਾ ਰਹੀਆਂ ਕਾਰਵਾਈਆਂ ਤੋਂ ਇਲਾਵਾ ਪ੍ਰਸਾਸ਼ਨ ਵਲੋਂ ਬਿਨ੍ਹਾਂ ਕਿਸੇ ਸੁਣਵਾਈ ਉਨ੍ਹਾਂ ਦੇ ਚਲਾਨ ਕੱਟੇ ਜਾਣ ਵਿਰੁੱਧ ਰੋਸ ਪ੍ਰਗਟਾਇਆ। ਪਾਰਕ ਵਿਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਪੈਦਲ ਰੋਸ ਮਾਪਚ ਕਰਦੇ ਹੋਏ ਭ੍ਰਿਸ਼ਟ ਟੋਵੇ ਖਿਲਾਫ ਨਾਪੇਬਾਜੀ ਕਰਦਿਆਂ ਉਨ੍ਹਾਂ ਏੇ.ਡੀ.ਸੀ. ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਣਬੁੱਝ ਕੇ ਰੰਜਿਸ਼ ਤਹਿਤ ਉਨ੍ਹਾਂ ਖਿਲਾਫ ਕਾਰਵਾਈ ਕਰਵਾਈ ਜਾ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਏਡੀਸੀ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਕੂਲ ਵੈਨਾਂ ਅਤੇ ਸਕੂਲੀ ਬੱਸਾਂ ਖ਼ਿਲਾਫ਼ ਜਾਣਬੁੱਝ ਕੇ ਰੰਜਿਸ਼ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਬਿਨਾਂ ਕੋਈ ਸੁਣਵਾਈ ਕੀਤੇ ਉਨ੍ਹਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਜੇਕਰ ਪ੍ਰਸ਼ਾਸਨ ਸਕੂਲ ਵੈਨਾਂ ਅਤੇ ਬੱਸਾਂ ਵਿੱਚ ਸੀਟਾਂ ਦੀ ਮੰਗ ਕਰਦਾ ਹੈ ਤਾਂ ਪ੍ਰਸ਼ਾਸਨ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਕੂਲ ਪ੍ਰਬੰਧਕਾਂ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਮੀਟਿੰਗ ਕਰਕੇ ਸਕੂਲ ਵੈਨਾਂ ਅਤੇ ਬੱਸਾਂ ਦੀਆਂ ਵਾਜਬ ਫੀਸਾਂ ਨਿਰਧਾਰਤ ਕਰੇ। ਯੂਨੀਅਨ ਦੀਆਂ ਸਾਰੀਆਂ ਵੈਨਾਂ ਅਤੇ ਬੱਸਾਂ ਸੀਟਾਂ ਨਾਲ ਲੈਸ ਹੋਣ ਲਈ ਤਿਆਰ ਹਨ, ਪਰ ਮੌਜੂਦਾ ਫੀਸ ਨਾਲ ਇਹ ਸੰਭਵ ਨਹੀਂ ਹੈ। ਅਜਿਹਾ ਕਰਨ ਨਾਲ ਸਕੂਲ ਤੋਂ ਘਰ ਅਤੇ ਘਰ ਤੋਂ ਸਕੂਲ ਲੈ ਕੇ ਜਾਣ ਦੀ ਫੀਸ ਦੁੱਗਣੀ ਹੋ ਜਾਵੇਗੀ। ਜਿਸ ਲਈ ਸਕੂਲ ਪ੍ਰਬੰਧਕ ਅਤੇ ਪਰਿਵਾਰਕ ਮੈਂਬਰ ਤਿਆਰ ਨਹੀਂ ਹਨ। ਸਾਡੀਆਂ 90% ਬੱਸਾਂ ਅਤੇ ਵੈਨਾਂ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੀਆਂ ਹਨ ਅਤੇ ਸੀਟਾਂ ਨੂੰ ਛੱਡ ਕੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੀਆਂ ਹਨ। ਸਾਡੇ ਸਾਰਿਆਂ ਕੋਲ ਪੂਰੇ ਦਸਤਾਵੇਜ਼ ਹਨ। ਅਸੀਂ ਸਰਕਾਰ ਨੂੰ 25000 ਪ੍ਰਤੀ ਸਾਲ ਰੋਡ ਟੈਕਸ ਅਦਾ ਕਰਦੇ ਹਾਂ ਅਤੇ ਸਰਕਾਰ ਵੱਲੋਂ ਸਕੂਲੀ ਵਾਹਨ ਦੀ ਸਮਾਂ ਸੀਮਾ 15 ਸਾਲ ਰੱਖੀ ਗਈ ਹੈ ਜਦੋਂਕਿ ਸਕੂਲ ਵੈਨ 50 ਕਿਲੋਮੀਟਰ ਦੇ ਘੇਰੇ ਵਿੱਚ ਚੱਲਦੀ ਹੈ ਅਤੇ ਹੋਰ ਵਪਾਰਕ ਵਾਹਨਾਂ ਦੀ ਵੀ ਸਮਾਂ ਸੀਮਾ 15 ਸਾਲ ਹੈ। ਇਸ ਲਈ ਸਕੂਲ ਵੈਨਾਂ ਅਤੇ ਬੱਸਾਂ ਦੀ ਹਾਲਤ ਅਨੁਸਾਰ ਇਨ੍ਹਾਂ ਦੀ ਸਮਾਂ ਸੀਮਾ 5 ਸਾਲ ਹੋਰ ਵਧਾਈ ਜਾਵੇ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਖਿਲਾਫ ਜਾਣਬੁੱਝ ਕੇ ਰੰਜਿਸ਼ ਤਹਿਤ ਕੀਤੀ ਜਾ ਰਹੀ ਕਾਰਵਾਈ ਤੁਰੰਤ ਬੰਦ ਕੀਤੀ ਜਾਵੇ।

LEAVE A REPLY

Please enter your comment!
Please enter your name here