ਤਪਾ ਮੰਡੀ (ਬੋਬੀ ਸਹਿਜਲ) ਜੁਗਾੜੂ ਮੋਟਰ ਸਾਈਕਲ ਰੇਹੜੀਆਂ ਵਾਲਿਆਂ ਵੱਲੋਂ ਤਪਾ ਮੰਡੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਜੁਗਾੜੂ ਮੋਟਰ ਸਾਈਕਲ ਰੇਹੜੀ ਚਾਲਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੀ ਰੋਜ਼ੀ ਰੋਟੀ ਖੋਹ ਰਹੀ ਹੈ। ਅਸੀਂ ਗ਼ਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਾਂ ਤੇ ਆਪਣੇ ਪਰਿਵਾਰ ਨੂੰ ਪਾਲਦੇ ਹਾਂ ਜਾਂ ਤਾਂ ਸਰਕਾਰ ਸਾਨੂੰ ਕੋਈ ਰੋਜ਼ਗਾਰ ਦੇ ਦੇਵੇ ਫਿਰ ਤਾਂ ਅਸੀਂ ਇਹ ਕੰਮ ਬੰਦ ਕਰ ਸਕਦੇ ਹਾਂ। ਜੇਕਰ ਅਜਿਹਾ ਨਹੀਂ ਹੁੰਦਾ ਤੇ ਅਸੀਂ ਕੰਮ ਬੰਦ ਕਰ ਦਿੱਤਾ ਤਾਂ ਅਸੀਂ ਪਰਿਵਾਰ ਕਿਵੇਂ ਚਲਾਵਾਂਗੇ, ਆਪਣੇ ਬੱਚੇ ਕਿਵੇਂ ਪੜ੍ਹਾਵਾਂਗੇ। ਉਨ੍ਹਾਂ ਸ਼ਹਿਰ ‘ਚ ਰੋਸ ਮਾਰਚ ਕੱਢ ਕੇ ਮਾਨਸਾ ਰੈਲੀ ‘ਚ ਜਾਣ ਦਾ ਐਲਾਣ ਕੀਤਾ। ਇਸ ਮੌਕੇ ਵੱਡੀ ਗਿਣਤੀ ‘ਚ ਮੋਟਰਸਾਈਕਲ ਰੇਹੜੀ ਚਾਲਕ ਤੇ ਹੋਰ ਮਜ਼ਦੂਰ ਮੌਜੂਦ ਸਨ