ਜਗਰਾਓਂ, 8 ਅਗਸਤ ( ਰੋਹਿਤ ਗੋਇਲ)-ਜਗਰਾਉਂ ਵਾਸੀਆਂ ਵੱਲੋਂ ਸੱਭਿਆਚਾਰਿਕ ਸਾਂਝ ਦਾ ਪ੍ਤੀਕ ਤੀਆਂ ਦਾ ਸਲਾਨਾਂ ਤਿਉਹਾਰ ਵਾਰਡ ਨੰ:1 ਵਿੱਚ ਲੱਖੇ ਵਾਲਿਆਂ ਦੇ ਬਾਗ (ਗੁਲਾਬੀ ਬਾਗ) ਵਿੱਖੇ ਸਾਂਝੇ ਤੌਰ ਤੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਆਪੋ ਆਪਣੇਂ ਬੱਚਿਆਂ ਨੂੰ ਤੀਆਂ ਦੇ ਏਸ ਸਾਂਝੇ ਤਿਉਹਾਰ ਤੇ ਨਾਲ ਲਿਆ ਕੇ ਆਪਣੇਂ ਪੰਜਾਬੀ ਸੱਭਿਆਚਾਰ ਤੋਂ ਜਾਣੂੰ ਕਰਵਾਉਣਾਂ ਆਪਣਾਂ ਮੁੱਢਲਾ ਫਰਜ ਸਮਝਦੇ ਹੋਏ ਇੱਕ ਦੂਜੇ ਨਾਲ ਸਿੱਠਣੀਆਂ ਅਤੇ ਬੋਲੀਆਂ ਪਾਉਣ ਅਤੇ ਗਿੱਧਾ ਪਾ ਕੇ ਬਹੁਤ ਧੂਮ ਧਾਮ ਨਾਲ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਬੱਚੀ ਮੁਸਕਾਨ ਵਾਸੀ ਰਾਮ ਨਗਰ ਵੱਲੋਂ ਆਪਣੇਂ ਘਰ ਕੇਕ ਤਿਆਰ ਕਰ ਕੇ ´´ਤੀਆਂ ਜਗਰਾਉਂ ਦੀਆਂ“ਲਿਖ ਕੇ ਤੋਹਫੇ ਵਜੋਂ ਭੇਂਟ ਕੀਤਾ ਜੋ ਕਿ ਸਾਰੀਆਂ ਔਰਤਾ ਅਤੇ ਬੱਚਿਆਂ ਲਈ ਖਿੱਚ ਦਾ ਕੇਂਦਰ ਵੀ ਸੀ ਤੇ ਹੋਰ ਬੱਚਿਆਂ ਦੁਆਰਾ ਵੀ ਕੁੱਝ ਵਧੀਆ ਕਰ ਸਕਣ ਲਈ ਮਾਰਗ ਦਰਸ਼ਨ ਕੀਤਾ। ਆਖੀਰ ਵਿੱਚ ਕੌਂਸਲਰ ਗੁਰਪੀ੍ਤ ਕੌਰ ਤੱਤਲਾ ਵੱਲੋਂ ਸਾਰਿਆਂ ਦਾ ਹੁੰਮ ਹੁਮਾ ਕੇ ਏਸ ਤਿਉਹਾਰ ਨੂੰ ਮਨਾਉਣ ਲਈ ਵਧਾਈਆਂ ਦਿੱਤੀਆਂ ਅਤੇ ਸਮੁੱਚੀ ਟੀਮ ਨੇ ਹਰੇਕ ਸਾਲ ਦੀ ਤਰਾਂ ਅਗਲੇ ਸਾਲ ਲਈ ਹੋਰ ਵੀ ਵਧੀਆ ਤਿਆਰੀ ਨਾਲ ਤੀਆਂ ਦਾ ਤਿਉਹਾਰ ਮਨਾਉਂਦੇ ਰਹਿਣ ਦੀ ਅਤੇ ਆਪਸੀ ਭਾਈਚਾਰਕ ਸਾਂਝ ਦੀ ਪਰਮਾਤਮਾ ਅੱਗੇ ਕਾਮਨਾ ਕੀਤੀ।