Home Health ਲੋਕ ਸੇਵਾ ਸੋਸਾਇਟੀ ਨੇ ਲਗਾਇਆ ਖ਼ੂਨ-ਦਾਨ ਕੈਂਪ

ਲੋਕ ਸੇਵਾ ਸੋਸਾਇਟੀ ਨੇ ਲਗਾਇਆ ਖ਼ੂਨ-ਦਾਨ ਕੈਂਪ

49
0


ਜਗਰਾਓਂ, 12 ਅਗਸਤ ( ਮੋਹਿਤ ਜੈਨ)-ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਲਗਾਏ ਖ਼ੂਨ-ਦਾਨ ਕੈਂਪ ਵਿਚ 35 ਵਿਅਕਤੀਆਂ ਨੇ ਖ਼ੂਨ ਦਾਨ ਕੀਤਾ| ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਲੋਕ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਸਾਲ 2023 ਦਾ ਚੌਥਾ ਖ਼ੂਨ-ਦਾਨ ਕੈਂਪ ਲਗਾਇਆ ਗਿਆ| ਉਨ੍ਹਾਂ ਦੱਸਿਆ ਕਿ ਖ਼ੂਨ ਦਾਨ ਕਰਨ ਨਾਲ ਕਿਸੇ ਵੀ ਕਿਸਮ ਦੀ ਕਮਜ਼ੋਰੀ ਨਹੀਂ ਆਉਂਦੀ। ਇਹ ਇੱਕ ਵਹਿਮ ਤੋਂ ਇਲਾਵਾ ਕੁੱਝ ਨਹੀਂ ਹੈ। ਅਰੋੜਾ ਪ੍ਰਾਪਰਟੀ ਐਡਵਾਈਜ਼ਰ ਰੇਲਵੇ ਲਿੰਕ ਰੋਡ ਜਗਰਾਓਂ ਵਿਖੇ ਲਗਾਏ ਕੈਂਪ ਦਾ ਉਦਘਾਟਨ ਕਰਦਿਆਂ ਨਵੀਨ ਗੋਇਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖ਼ੂਨ ਦਾਨ ਕਰ ਕੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ| ਉਨ੍ਹਾਂ ਕਿਹਾ ਕਿ ਖ਼ੂਨ ਮੁਸੀਬਤ ਵੇਲੇ ਕਿਸੇ ਵੀ ਜ਼ਰੂਰਤਮੰਦ ਦੇ ਕੰਮ ਆ ਸਕਦਾ ਹੈ| ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਰਾਜਿੰਦਰ ਜੈਨ ਅਤੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮ ਦੀ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ| ਇਸ ਮੌਕੇ ਸਿਵਲ ਹਸਪਤਾਲ ਜਗਰਾਓਂ ਐਮਐਲਟੀ ਨਿਰਮਲ ਸਿੰਘ, ਕਿਰਨਜੀਤ ਕੌਰ, ਸਟਾਫ਼ ਨਰਸ ਬਲਜੋਤ ਕੌਰ, ਸਮੇਤ ਧੀਰਜ ਵਰਮਾ, ਤੇਜਿੰਦਰ ਗਾਂਧੀ, ਪ੍ਰਹਿਲਾਦ ਸਿੰਗਲਾ, ਮੋਹਿਤ ਗੋਇਲ, ਮਿੰਟੂ ਮਲਹੋਤਰਾ, ਕਮਲਦੀਪ ਬਾਂਸਲ, ਸਤਪਾਲ ਸਿੰਘ ਦੇਹੜਕਾ, ਅਜੈ ਕੱਕੜ, ਪੁਨੀਤ ਬਾਂਸਲ, ਤਰਸੇਮ ਜੈਨ, ਅਤੱੁਲ ਗਰਗ, ਸੋਨੂੰ ਮਲਹੋਤਰਾ, ਦੀਪਕ ਗਰਗ, ਸੋਨੂੰ, ਬੌਬੀ ਗਰਗ ਸਮੇਤ ਸੁਸਾਇਟੀ ਦੇ ਰਾਜੀਵ ਗੁਪਤਾ, ਸੁਖਜਿੰਦਰ ਸਿੰਘ ਢਿੱਲੋਂ, ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਪ੍ਰੇਮ ਬਾਂਸਲ, ਆਰ ਕੇ ਗੋਇਲ, ਮੰਜੂ ਜੈਨ, ਮੁਕੇਸ਼ ਕੁਮਾਰ, ਅਨਿਲ ਮਲਹੋਤਰਾ, ਗੋਪਾਲ ਗੁਪਤਾ ਆਦਿ ਹਾਜ਼ਰ ਸਨ|

LEAVE A REPLY

Please enter your comment!
Please enter your name here