Home Protest ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਲੁਧਿਆਣਾ ਜ਼ਿਲ੍ਹਾ ਕਮੇਟੀ ਦੇ ਸੱਦੇ ਉੱਤੇ ਪੁਲਿਸ...

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਲੁਧਿਆਣਾ ਜ਼ਿਲ੍ਹਾ ਕਮੇਟੀ ਦੇ ਸੱਦੇ ਉੱਤੇ ਪੁਲਿਸ ਚੌਕੀ ਕਾਉਂਕੇ ਕਲਾਂ ਅੱਗੇ ਧਰਨਾ

44
0

ਜਗਰਾਓਂ, 21 ਅਗਸਤ ( ਜਗਰੂਪ ਸੋਹੀ, ਅਸ਼ਵਨੀ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਲੁਧਿਆਣਾ ਜ਼ਿਲ੍ਹਾ ਕਮੇਟੀ ਦੇ ਸੱਦੇ ਉੱਤੇ ਪੁਲਿਸ ਚੌਕੀ ਕਾਉਂਕੇ ਕਲਾਂ ਅੱਗੇ ਪੁਲਿਸ -ਸਿਆਸੀ-ਗੁੰਡਾਗਰਦੀ ਅਤੇ ਨਸ਼ਾ ਸਪਲਾਈ- ਕਰਨ ਵਾਲਿਆਂ ਦੇ ਗੱਠਜੋੜ ਵਿਰੁੱਧ ਧਰਨਾ ਦਿੱਤਾ ਗਿਆ। ਇਕੱਠ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਮਰਦ ਕਾਫਲੇ ਬੰਨ੍ਹ ਕੇ ਸ਼ਾਮਿਲ ਹੋਏ। ਇਕੱਠ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਪਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਨਸ਼ਾ ਸਪਲਾਈ- ਕਰਨ ਵਾਲੇ ਅਤੇ ਗੁੰਡਾਗਰਦੀ ਕਰਨ ਵਾਲੇ ਦੋਵੇਂ ਸਕੇ ਭਰਾ ਹਨ। ਇਹ ਧੰਦਾ ਪੁਲਿਸ ਦੀ ਮਿਲੀ ਭੁਗਤ ਅਤੇ ਸਿਆਸੀ ਥਾਪੜੇ ਤੋਂ ਬਿਨਾ ਚੱਲ ਹੀ ਨਹੀਂ ਸਕਦਾ। ਅਜੇ ਤੱਕ ਸੂਬਾ ਅਤੇ ਕੇਂਦਰ ਸਰਕਾਰ ਇਸ ਨੂੰ ਰੋਕਣ ਲਈ ਸੰਜੀਦਗੀ ਨਹੀਂ ਦਿਖਾ ਰਹੀਆਂ।
ਸੂਬਾ ਸਰਕਾਰ ਵੱਲੋਂ ਪਰਸ਼ਾਸਨ ਨੂੰ ਹਲਕਾ ਇੰਚਾਰਜ ਅਤੇ ਐਮ ਐਲ ਏਜ਼ ਨੂੰ ਸੁਣਨ ਦੀ ਦਿੱਤੀ ਹਿਦਾਇਤ ਨਿਰਾਸ਼ਾਜਨਕ ਹੈ। ਚਾਹੀਦਾ ਤਾਂ ਇਹ ਹੈ ਕਿ ਜੇਕਰ ਸਰਕਾਰੀ ਤੰਤਰ ਲੋਕਾਂ ਦੇ ਵਿਰੁੱਧ ਭੁਗਤ ਰਿਹਾ ਹੋਵੇ ਫ਼ਿਰ ਹਲਕਾ ਇੰਚਾਰਜ ਦਖਲ ਦੇਣ। ਅੱਜ ਦੇ ਹਲਕਾ ਇੰਚਾਰਜ ਕਾਂਗਰਸੀ, ਅਕਾਲੀ ਹਲਕਾ ਇੰਚਾਰਜਾਂ ਵਾਂਗ ਹੀ ਦਖਲਅੰਦਾਜੀ ਕਰ ਰਹੇ ਹਨ। ਉਨ੍ਹਾ ਸਵਾਲ ਕੀਤਾ ਕਿ ਕੀ ਭਗਵੰਤ ਮਾਨ ਸਰਕਾਰ ਜਿਨ੍ਹਾਂ ਐਮ ਐਲ ਏਜ਼ ਉੱਪਰ ਸਵਾਲ ਉਠ ਰਹੇ ਹਨ ਉਨ੍ਹਾਂ ਤੇ ਕਾਰਵਾਈ ਕਰੇਗੀ ? ਉਨ੍ਹਾਂ ਲੋਕਾਂ ਨੂੰ ਇਸ ਕਰੰਘੜੀ ਨੂੰ ਤੋੜਨ ਲਈ ਲੋਕਾਂ ਨੂੰ ਸੱਦਾ ਦਿੱਤਾ ਕਿ ਜੱਥੇਬੰਦ ਹੋਕੇ ਸੜਕਾਂ ਤੇ ਆਉਣ।
ਇਕੱਠ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਪੁਲਿਸ- ਸਿਆਸੀ-ਗੁੰਡਾਗਰਦੀ ਅਤੇ ਨਸ਼ਾ ਸਪਲਾਈ- ਕਰਨ ਵਾਲਿਆਂ ਦੀ ਕਰੰਘੜੀ ਤੋੜੇ ਬਿਨਾ ਚਿੱਟੇ ਵਰਗੇ ਖਤਰਨਾਕ ਨਸ਼ਿਆ ਤੋਂ ਅਤੇ ਗੁੰਡਾ ਗਰਦੀ ਤੋਂ ਛੁਟਕਾਰਾ ਪਾਉਣਾ ਸੰਭਵ ਨਹੀਂ ।ਅਗਲੇ ਦਿਨੀ ਕਿਸਾਨ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਅਗਲੇ ਪਰੋਗਰਾਮ ਦਾ ਐਲਾਨ ਕੀਤਾ ਜਾਵੇਗਾ।
ਇਕੱਠ ਨੂੰ ਹੋਰਨਾਂ ਤੋਂ ਇਲਾਵਾ ਬੇਅੰਤ ਸਿੰਘ ਅਖਾੜਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲਾ ਪਰਧਾਨ ਕਰਮਜੀਤ ਸਿੰਘ ਕਾਉਂਕੇ ਕਲਾਂ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਜਿਂਮੇਵਾਰੀ ਤਰਕਸ਼ੀਲ ਆਗੂ ਸੁਰਜੀਤ ਸਿੰਘ ਦੌਧਰ ਨੇ ਨਿਭਾਈ।

LEAVE A REPLY

Please enter your comment!
Please enter your name here