ਅੱਜ ਇਕ ਗਰੀਬ ਮਜ਼ਦੂਰ ਨੇ ਜਗਰਾਉ ਬੱਸ ਅੱਡੇ ਤੋਂ ਹੱਥ ਦੇ ਕੇ ਮੋਟਰਸਾਈਕਲ ਤੇ ਲਿਫਟ ਮੰਗੀ। ਉਸ ਨੇ ਮਲਕ ਚੌਂਕ ਤੱਕ ਜਾਣਾ ਸੀ। ਰਸਤੇ ਵਿੱਚ ਦੱਸਣ ਲੱਗਾ ਕਿ ਵੀਰ ਮੈਂ ਦਿਹਾੜੀਦਾਰ ਹਾਂ। ਅੱਜ ਝਾਂਸੀ ਰਾਣੀ ਚੌਂਕ ਕੋਲ ਦਿਹਾੜੀ ਕਰਦਾ ਸੀ ਤਾਂ ਮੇਰਾ ਕੋਈਂ ਸਾਇਕਲ ਚੋਰੀ ਕਰ ਕੇ ਲੈ ਗਿਆ। ਅੱਜ ਤਾਂ 400 ਰੁਪਏ ਦਿਹਾੜੀ ਦਿਹਾੜੀ ਹੀ ਹੱਥ ਪਈ।
ਮੈਂ ਉਸ ਨੂੰ ਕਿਹਾ ਕਿ ਪੁਲਸ ਰਿਪੋਰਟ ਲਿਖਵਾਂ ਆ। ਤਾਂ ਕਹਿੰਦਾ ਨਹੀਂ ਵੀਰ 20 ਸਵਾਲ ਕਰਨਗੇ ਤੇ ਨਾ ਹੀ ਹੁਣ ਸਾਈਕਲ ਮਿਲਣਾ।
ਮੈਂ ਕਿਹਾ ਫੇਰ ਖਬਰ ਲੱਗਾ ਦਿੰਦੇ ਆ ਅਖਵਾਰ ਵਿੱਚ ਮੈਂ ਪੱਤਰਕਾਰ ਹਾਂ।
ਫਿਰ ਜੋ ਉਸ ਨੇ ਕਿਹਾ ਉਹ ਸੁਣ ਕੇ ਮਨ ਉਦਾਸ ਹੋਇਆ। ਕਹਿੰਦਾ “ਵੀਰ ਰਹਿਣ ਦਿਓ, ਮੈਂ ਖਬਰ ਨੀ ਲਵਾਉਣੀ, ਡਰ ਲੱਗਦਾ”, ਬਸ ਏਥੇ ਰੋਕ ਦਿਓ, ਧੰਨਵਾਦ ।
ਮੈਂ ਉਸ ਦੇ ਡਰੇ ਚੇਹਰੇ ਨੂੰ ਦੇਖਦਾ ਰਿਹਾ ਤੇ ਉਹ ਤੁਰੰਤ ਓਥੋਂ ਚਲਾ ਗਿਆ।
ਅਸੀਂ ਜਿੰਨੀਆਂ ਮਰਜ਼ੀ ਵੱਡੀਆਂ ਗੱਲ੍ਹਾਂ ਕਰੀਏ, ਪਰ ਇਹ ਸਿਸਟਮ ਤੋਂ ਆਮ ਲੋਕ ਡਰਦੇ ਨਜ਼ਰ ਆਉਂਦੇ ਹਨ। :-ਵਿਕਾਸ ਮਠਾੜੂ