ਹਠੂਰ, 14 ਸਤੰਬਰ ( ਅਸ਼ਵਨੀ )-ਵਿਦੇਸ਼ ਭੇਜਣ ਦੇ ਨਾਂ ’ਤੇ 1,50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਮਹਿਲਾ ਏਜੰਟ ਖਿਲਾਫ ਥਾਣਾ ਹਠੂਰ ’ਚ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਏ.ਐਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਭੰਮੀਪੁਰਾ ਦੇ ਰਹਿਣ ਵਾਲੇ ਗਿਆਨ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਅਤੇ ਜਸਪ੍ਰੀਤ ਸਿੰਘ ਵਾਸੀ ਪਿੰਡ ਭੰਮੀਪੁਰਾ ਅਤੇ ਟਰੈਵਲ ਏਜੰਟ ਅਨੂ ਵਾਸੀ ਗੰਡੀਵਿੰਡ ਥਾਣਾ ਚੋਹਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਨੇ ਉਨ੍ਹਾਂ ਨੂੰ ਜੌਰਡਨ ਭੇਜਣ ਲਈ 1.50 ਲੱਖ ਰੁਪਏ ਲਏ ਸਨ। ਉਸ ਨੇ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਇਸ ਸ਼ਿਕਾਇਤ ਦੀ ਜਾਂਚ ਸਪੈਸ਼ਲ ਬ੍ਰਾਂਚ ਅਤੇ ਟਰੈਫਿਕ ਵਿਭਾਗ ਦੇ ਡੀ.ਐਸ.ਪੀ. ਜਾਂਚ ਤੋਂ ਬਾਅਦ ਟਰੈਵਲ ਏਜੰਟ ਅਨੂ ਖਿਲਾਫ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।