ਜਗਰਾਉ(ਮੋਹਿਤ ਜੈਨ) ਸ੍ਰੀ ਕ੍ਰਿਸ਼ਨ ਗਊਸ਼ਾਲਾ ਵਰਕਿੰਗ ਕਮੇਟੀ ਵੱਲੋਂ ਚਲਾਈ ਗਈ ਮੁਹਿੰਮ ਪਹਿਲੀ ਰੋਟੀ ਗਊ ਮਾਤਾ ਦੇ ਨਾਮ ਦੀ ਟੀਮ ਦਾ ਸ਼ਿਵਾਲਿਕ ਮਾਡਲ ਸਕੂਲ ਪਹੁੰਚਣ ਤੇ ਡੀ ਕੇ ਸ਼ਰਮਾ ਪ੍ਰਿੰਸੀਪਲ ਨੀਲਮ ਸ਼ਰਮਾ ਤੇ ਸਕੂਲ ਦੇ ਬੱਚਿਆਂ ਦੇ ਨਾਲ ਸਕੂਲ ਦੇ ਸਟਾਫ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਤੇ ਰਾਧੇ ਕ੍ਰਿਸ਼ਨਾ ਰਾਧੇ ਕ੍ਰਿਸ਼ਨਾ ਨਾਮ ਦੇ ਨਾਲ ਸਾਰਾ ਹਾਲ ਗੁੰਜਨ ਲੱਗ ਪਿਆ ਵਰਕਿੰਗ ਕਮੇਟੀ ਦੇ ਮੈਂਬਰ ਨਵੀਨ ਗੋਇਲ ਨੇ ਕਿਹਾ ਕੀ ਏਦਾਂ ਦਾ ਸੁਆਗਤ ਕਦੇ ਨਹੀਂ ਹੋਇਆ ਬੱਚਿਆਂ ਨੇ ਸਾਰੇ ਮੈਂਬਰਾਂ ਦਾ ਦਿਲ ਜਿੱਤ ਲਿਆ ਤੇ ਬੱਚਿਆਂ ਨੂੰ ਗਊਸ਼ਾਲਾ ਆਉਣ ਦਾ ਸੱਦਾ ਦਿੱਤਾ ਸਕੂਲ ਮੈਨੇਜਮੈਂਟ ਵੱਲੋਂ ਸਰਦਾਰ ਅਪਾਰ ਸਿੰਘ ਵੱਲੋਂ ਇਨ੍ਹਾਂ ਗਊ ਭਗਤਾਂ ਦੀ ਸੇਵਾ ਨੂੰ ਦੇਖਦੇ ਹੋਏ ਭਾਵੁਕ ਹੁੰਦੇ ਹੋਏ ਧੰਨਵਾਦ ਕੀਤਾ ਮੈਂਬਰਾਂ ਵਲੋਂ ਸਕੂਲ ਵਿੱਚ ਪਹਿਲੀ ਰੋਟੀ ਗਊ ਮਾਤਾ ਦੇ ਨਾਮ ਦੇ ਪਾਤਰ ਰੱਖੇ ਗਏ ਇਸ ਮੌਕੇ ਨਵੀਨ ਗੋਇਲ. ਅਜੇ ਗੋਇਲ. ਸੰਜੀਵ ਗੁਪਤਾ. ਬਲਵਿੰਦਰ ਬੰਸਲ(ਗੋਪੀ ) ਸੋਨੂ ਮਲਹੋਤਰਾ. ਧੀਰਜ ਵਰਮਾ. ਸੋਮ ਨਾਥ ਯੋਧਾ. ਵਿਸ਼ਾਲ ਗੋਇਲ. ਸੁਸ਼ੀਲ ਪੱਪੂ. ਵਿਪਨ ਬਾਂਸਲ. ਰਿੰਕੂ ਅਰੋੜਾ ਅਜੇ ਗਰਗ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ ।