Home crime ਇਨਸਾਫ ਲਈ ਔਰਤ ਆਪਣੀ ਲੜਕੀ ਸਣੇ ਟੈਂਕੀ ’ਤੇ ਚੜ੍ਹੀ

ਇਨਸਾਫ ਲਈ ਔਰਤ ਆਪਣੀ ਲੜਕੀ ਸਣੇ ਟੈਂਕੀ ’ਤੇ ਚੜ੍ਹੀ

51
0


ਤਪਾ, 8 ਅਕਤੂਬਰ (ਰਾਜੇਸ਼ ਜੈਨ – ਭਗਵਾਨ ਭੰਗੂ) : ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਥਾਣਾ ਸ਼ਹਿਣਾ ਦੇ ਪਿੰਡ ਈਸ਼ਰ ਸਿੰਘ ਵਾਲਾ ਵਿਖੇ ਇਕ ਔਰਤ ਆਪਣੀ ਸੱਤ ਸਾਲ ਦੀ ਲੜਕੀ ਸਣੇ ਘਰੇਲੂ ਝਗੜੇ ਕਾਰਨ ਪਿੰਡ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ। ਪੀੜਤ ਔਰਤ ਸੁਖਪ੍ਰੀਤ ਕੌਰ (33) ਪੁੱਤਰੀ ਗੁਰਮੇਲ ਸਿੰਘ ਵਾਸੀ ਮੋਗਾ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2015 ’ਚ ਮਨਦੀਪ ਸਿੰਘ ਪੁੱਤਰ ਹਰਪਾਲ ਸਿੰਘ ਕੌਮ ਵਾਸੀ ਈਸ਼ਰ ਸਿੰਘ ਵਾਲਾ ਨਾਲ ਵਿਆਹੀ ਸੀ ਤੇ ਉਸ ਦੀ ਸੱਤ ਸਾਲ ਦੀ ਇਕ ਲੜਕੀ ਹੈ।ਉਸ ਨੇ ਦੱਸਿਆ ਕਿ ਸਹੁਰਾ ਪਰਿਵਾਰ ਦਾਜ ਦੀ ਮੰਗ ਕਰਨ ਕਰਕੇ ਤੰਗ ਕਰਦਾ ਆ ਰਿਹਾ ਸੀ ਤੇ ਉਹ ਆਪਣੇ ਪੇਕੇ ਘਰ ਰਹਿਣ ਲੱਗ ਪਈ ਸੀ। ਉਸ ਨੇ ਦੱਸਿਆ ਕਿ ਜਿਸ ਦਾ ਕੇਸ ਅਦਾਲਤ ’ਚ ਚੱਲ ਰਿਹਾ ਹੈ। ਪੀੜ੍ਹਤ ਔਰਤ ਨੇ ਦੱਸਿਆ ਕਿ ਉਸ ਨੂੰ ਹੁਣ ਪਤਾ ਲੱਗਾ ਕਿ ਉਸ ਦਾ ਪਤੀ ਰਮਨਦੀਪ ਸਿੰਘ ਕਿਸੇ ਹੋਰ ਨਾਲ ਵਿਆਹ ਕਰਵਾ ਕੇ ਇਕ ਹੋਰ ਘਰ ਬਰਬਾਦ ਕਰਨ ’ਚ ਲੱਗਾ ਹੋਇਆ ਹੈ ਤਾਂ ਉਹ ਲੰਘੇ ਕੱਲ ਪਿੰਡ ਈਸ਼ਰ ਸਿੰਘ ਵਾਲਾ ਵਿਖੇ ਪੁੱਜੀ। ਪਰ ਸਹੁਰੇ ਪਰਿਵਾਰ ਨੇ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ, ਜਿਸ ਤੋਂ ਉਹ ਦੁੱਖੀ ਹੋ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਈ। ਉਸ ਨੇ ਦੱਸਿਆ ਕਿ ਘਰ ‘’ਚੋਂ ਬਣਦਾ ਹਿੱਸਾ ਦਿੱਤਾ ਜਾਵੇ ਤਾਂ ਕਿ ਉਹ ਇੱਥੇ ਹੀ ਰਹਿ ਕੇ ਆਪਣੀ ਲੜਕੀ ਨਾਲ ਗੁਜਾਰਾ ਕਰ ਸਕੇ। ਉਸ ਨੇ ਕਿਹਾ ਕਿ ਉਹ ਇਨਸਾਫ ਮਿਲਣ ਤੱਕ ਟੈਂਕੀ ਉੱਪਰ ਹੀ ਰਹੇਗੀ, ਜੇਕਰ ਉਸ ਨੂੰ ਜਲਦ ਹੀ ਕੋਈ ਇਨਸਾਫ ਨਾ ਮਿਲਿਆ ਤਾਂ ਟੈਂਕੀ ਤੋਂ ਆਪਣੀ ਲੜਕੀ ਸਣੇ ਖੁਦਕੁਸ਼ੀ ਕਰ ਲਵੇਗੀ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਲੋਕ ਪੁੱਜਣੇ ਸ਼ੁਰੂ ਹੋ ਗਏ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਸ਼ਹਿਣਾ ਦੇ ਐੱਸਐੱਚਓ ਅਮ੍ਰਿਤ ਸਿੰਘ ਮਹਿਲਾ ਪੁਲਿਸ ਪਾਰਟੀ ਨਾਲ ਪੁੱਜੇ, ਜਿੰਨ੍ਹਾਂ ਨੇ ਜਦੋ ਜਹਿਦ ਕਰਦਿਆਂ ਪੀੜਤ ਔਰਤ ਸੁਖਪ੍ਰੀਤ ਕੌਰ ਨੂੰ ਸਮਝਾਉਣ ਉਪਰੰਤ ਟੈਂਕੀ ਤੋਂ ਉਤਾਰਣ ’ਚ ਸਫਲ ਰਹੇ। ਉਨ੍ਹਾਂ ਦੱਸਿਆ ਕਿ ਪੀੜ੍ਹਤ ਔਰਤ ਤੇ ਸਹੁਰਾ ਪਰਿਵਾਰ ਦਾ ਆਪਸੀ ਗੱਲ ਚੱਲ ਰਹੀ ਹੈ। ਜੇਕਰ ਪੀੜ੍ਹਤ ਔਰਤ ਨੇ ਬਿਆਨ ਦਰਜ ਕਰਵਾਉਣ ਉਪਰੰਤ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here