ਜਗਰਾਉਂ , 14 ਅਕਤੂਬਰ ( ਬਲਦੇਵ ਸਿੰਘ)-ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਪ੍ਰਿੰਸੀਪਲ ਵਿਨੋਦ ਕੁਮਾਰ ਦੀ ਅਗਵਾਈ ਹੇਠ, ਸਿਧਵਾਂ ਬੇਟ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਕਰਨੈਲ ਸਿੰਘ ਅਤੇ ਟੀਮ ਮੈਂਬਰ ਗੁਰਪਿੰਦਰ ਸਿੰਘ ਵੱਲੋਂ ਸਾਰੇ ਵਿਦਿਆਰਥੀਆਂ ਦੀ ਸਮੁੱਚੀ ਸਿਹਤ ਦਾ ਨਿਰੀਖਣ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਖਾਣਪੀਣ ਦੇ ਢੰਗਾਂ, ਹਰੀਆਂ ਸਬਜ਼ੀਆਂ ਆਦਿ ਖਾਣ, ਕਸਰਤ ਅਤੇ ਯੋਗਾ ਅਭਿਆਸ ਬਾਰੇ ਵੀ ਟਿੱਪਸ ਦਿੱਤੇ ।ਇਸ ਸਮੇਂ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ।
