ਜਗਰਾਓ, 9 ਅਕਤੂਬਰ ( ਅਨਿਲ ਕੁਮਾਰ)-ਖੇਡਾਂ ਵਤਨ ਪੰਜਾਬ ਦੀਆ ਬਲਾਕ ਲੈਵਲ ਦੀਆਂ ਖੇਡਾਂ ਵਿੱਚ ਇਲਾਕੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਪਬਲਿਕ ਸਕੂਲ, ਨਾਨਕਸਰ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆ। ਖੇਡ ਸਟੇਡੀਅਮ ਮੱਲ੍ਹਾ ਵਿੱਖੇ ਹੋਈਆ ਬਲਾਕ ਪੱਧਰ ਦੀਆ ਖੇਡਾਂ ਵਿੱਚ ਕ੍ਰਮਵਾਰ ਅਨੁਸਾਰ ਵਿਦਿਆਰਥੀਆਂ ਨੇ ਪੁਜੀਸ਼ਨਾ ਹਾਸਿਲ ਕੀਤੀਆ। ਐਥਲੈਟਿਕ ਈਵੈਂਟ ਵਿੱਚ ਲਾਂਗ ਜੰਪ ਵਿੱਚ ਗੁਰਪਾਲ ਸਿੰਘ ਪਹਿਲਾ ਸਥਾਨ, ਰੁਪਿੰਦਰਜੀਤ ਸਿੰਘ 1500 ਮੀਟਰ ਰੇਸ ਵਿੱਚੋ ਪਹਿਲਾ ਸਥਾਨ ਅਤੇ 400 ਮੀਟਰ ਵਿੱਚੋ ਤੀਜਾ ਸਥਾਨ, ਜਸ਼ਨਦੀਪ ਸਿੰਘ 1500 ਮੀਟਰ ਅਤੇ 300 ਮੀਟਰ ਵਿੱਚੋ ਤੀਜਾ ਸਥਾਨ, ਜਗਮੀਤ ਸਿੰਘ ਲਾਂਗ ਜੰਪ ਵਿੱਚੋ ਤੀਜਾ ਸਥਾਨ, ਤਨਵੀਰ ਕੌਰ ਲਾਂਗ ਜੰਪ ਵਿੱਚੋ ਪਹਿਲਾ ਅਤੇ 600 ਮੀਟਰ ਵਿੱਚੋ ਦੂਜਾ ਸਥਾਨ, ਨਿਯਾਸ਼ਾ 800 ਮੀਟਰ ਵਿੱਚੋ ਪਹਿਲਾ ਅਤੇ 400 ਮੀਟਰ ਵਿੱਚੋ ਤੀਜਾ ਸਥਾਨ, ਗੁਰਬੀਰ ਕੌਰ 1500 ਮੀਟਰ ਵਿੱਚੋ ਪਹਿਲਾ, ਅਵਨੀਤ ਕੌਰ 3000 ਮੀਟਰ ਵਿੱਚੋ ਪਹਿਲਾ, ਅਸ਼ਮੀਤ ਕੌਰ 300 ਮੀਟਰ ਵਿੱਚੋ ਤੀਜਾ ਸਥਾਨ ਹਾਸਿਲ ਕੀਤਾ। ਇਸੇ ਲੜੀ ਤਹਿਤ ਟੀਮ ਖੇਡਾਂ ਵਿੱਚੋ ਖੋ—ਖੋ ਅੰਡਰ 17 (ਲੜਕੀਆ) ਨੇ ਪਹਿਲਾ ਸਥਾਨ ਅਤੇ ਵਾਲੀਵਾਲ (ਸ਼ੂਟਿੰਗ) ਅੰਡਰ 21 (ਲੜਕੇ) ਨੇ ਪਹਿਲਾ ਸਥਾਨ ਹਾਸਿਲ ਕੀਤਾ।ਵਾਲੀਬਾਲ ਅੰਡਰ—14 (ਲੜਕੇ) ਪਹਿਲਾ ਸਥਾਨ ਬਲਾਕ ਪੱਧਰ ਤੇ ਅਤੇ ਅਗਲੀ ਲੜੀ ਵਿੱਚ ਜਿਲ੍ਹਾ ਪੱਧਰ ਦੇ ਈਵੈਂਟ ਵਿੱਚ ਤਨਵੀਰ ਕੌਰ ਨੇ ਹਾਈ ਜੰਪ ਵਿੱਚ ਪਹਿਲਾ ਸਥਾਨ ਅਤੇ ਲਾਂਗ ਜੰਪ ਵਿੱਚੋ ਤੀਜਾ ਸਥਾਨ, ਗੁਰਪਾਲ ਸਿੰਘ ਹਾਈ ਜੰਪ ਵਿੱਚੋ ਦੂਜਾ ਸਥਾਨ, ਪਰਮਵੀਰ ਸਿੰਘ ਹਾਈ ਜੰਪ ਵਿੱਚੋ ਤੀਜਾ ਸਥਾਨ ਅਤੇ ਨਿਯਾਸ਼ਾ ਹੈਮਰ ਥਰੋਅ ਵਿੱਚੋ ਦੂਜਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਨਵਨੀਤ ਚੌਹਾਨ ਨੇ ਸਟਾਫ ਅਤੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ। ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਦੱਸਿਆ ਕਿ ਸਕੂਲ ਪ੍ਰਬੰਧਕੀ ਕਮੇਟੀ ਦੀ ਦੂਰਦਰਸ਼ੀ ਸੋਚ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀ ਵਿਦਿੱਅਕ ਖੇਤਰ ਨਾਲ—ਨਾਲ ਖੇਡਾਂ ਵਿੱਚ ਵੀ ਵਧੀਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਸਦੇ ਨਾਲ ਹੀ ਜੇਤੂ ਟੀਮ ਨੂੰ ਸਕੂਲ ਪਹੁੰਚਣ ਤੇ ਵਧਾਈ ਦਿੱਤੀ ਗਈ।ਸਕੂਲ ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਵਲੋਂ ਸਾਰਿਆਂ ਨੂੰ ਵਧਾਈ ਦਿੱਤੀ ਗਈ।ਇਸ ਮੌਕੇ ਤੇ ਮੈਡਮ ਬਲਜੀਤ ਕੌਰ, ਕਰਮਜੀਤ ਸੰਗਰਾਉ, ਅਮਨਦੀਪ ਕੌਰ, ਅੰਜੂ ਬਾਲਾ ਅਤੇ ਜਗਸੀਰ ਸਿੰਘ ਆਦਿ ਹਾਜਿਰ ਸਨ।