Home Education *ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਵਿੱਚ ਕੀਤੀ ਗਈ ਇਨਵੈਸਚਰ ਸਰਮਨੀ

*ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਵਿੱਚ ਕੀਤੀ ਗਈ ਇਨਵੈਸਚਰ ਸਰਮਨੀ

31
0


ਜਗਰਾਓ, 14 ਅਕਤੂਬਰ ( ਲਿਕੇਸ਼ ਸ਼ਰਮਾਂ)-ਡੀ .ਏ.ਵੀ.ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਵਿੱਚ 12 ਅਕਤੂਬਰ ਨੂੰ ਇਨਵੈਸਚਰ ਸਰਮਨੀ ਆਯੋਜਿਤ ਕੀਤੀ ਗਈ। ਇਸ ਸਰਮਨੀ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ.ਵੇਦ ਵ੍ਰਤ ਪਲਾਹ ਜੀ ਨੇ ਦੱਸਿਆ ਕਿ ਅੱਜ ਸਕੂਲ ਵਿੱਚ ਇਨਵੈਸਚਰ ਸਰਮਨੀ ਕੀਤੀ ਗਈ। ਜਿਸ ਵਿੱਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਹਨਾਂ ਦੇ ਯੋਗਤਾ ਅਨੁਸਾਰ ਵੱਖ-ਵੱਖ ਟਾਈਟਲ ਦੇ ਕੇ ਸਨਮਾਨਿਆ ਗਿਆ। ਸਕੂਲ ਦੇ ਸੀਨੀਅਰ ਅਤੇ ਜੂਨੀਅਰ ਦੋਨਾਂ ਵਿਭਾਗਾਂ ਦੀ ਅਲੱਗ- ਅਲੱਗ ਸਟੂਡੈਂਟ ਕੌਂਸਲਰ ਬਣਾਈ ਗਈ । ਜਿਸ ਵਿੱਚ ਜੂਨੀਅਰ ਵਿੰਗ ਵਿੱਚੋਂ ਹਰਅਸੀਸ ਸਿੰਘ ਜਮਾਤ ਪੰਜਵੀਂ ਦਾ ਵਿਦਿਆਰਥੀ ਹੈੱਡ ਬੁਆਏ, ਸ਼ਨਾਇਆ ਜਮਾਤ ਪੰਜਵੀਂ ਦੀ ਵਿਦਿਆਰਥਣ ਹੈੱਡ ਗਰਲ਼ ਚੁਣੀ ਗਈ।
ਇਸ ਤੋਂ ਇਲਾਵਾ ਜੂਨੀਅਰ ਵਿੰਗ ਵਿੱਚ ਵਾਈਸ ਹੈੱਡ ਬੁਆਏ , ਗਰਲ਼ , ਸਪੋਕਨ ਵਾਈਸ ਅਤੇ ਹੈੱਡ ਬੁਆਏ -ਗਰਲ਼,ਇਸ ਤੋਂ ਇਲਾਵਾ ਕਲੀਨਲੀਨੈੱਸ, ਯੂਨੀਫ਼ਾਰਮ, ਸਪੋਰਟਸ ,ਡਿਸਪਲਿਨ ਅਤੇ ਐਕਟੀਵਿਟੀ
ਹੈੱਡ ਅਤੇ ਵਾਈਸ ਬੋਆਏ ਅਤੇ ਗਰਲ਼ ਚੁਣੇ ਗਏ। ਇਸੇ ਤਰ੍ਹਾਂ ਹੀ ਸੀਨੀਅਰ ਵਿੰਗ ਵਿੱਚੋਂ ਨਿਮਿਸ਼ ਗਰਗ ਜਮਾਤ ਬਾਰਵੀਂ ਦਾ ਵਿਦਿਆਰਥੀ ਹੈੱਡ ਬੋਆਏ ਅਤੇ ਨੂਰ ਖੰਨਾ ਜਮਾਤ ਬਾਰਵੀਂ ਦੀ ਵਿਦਿਆਰਥਣ ਹੈੱਡ ਗਰਲ਼ ਚੁਣੀ ਗਈ। ਵਾਈਸ ਹੈੱਡ ਬੋਆਏ ਅਤੇ ਗਰਲ਼ ਵੀ ਨਿਯੁਕਤ ਕੀਤੇ ਗਏ ।ਇਸੇ ਤਰ੍ਹਾਂ ਸਕੂਲ ਦੇ ਵੱਖ-ਵੱਖ ਹਾਊਸ ਦੇ ਕਪਤਾਨ ਅਤੇ ਉਪ -ਕਪਤਾਨ ਚੁਣੇ ਗਏ। ਇਸ ਤੋਂ ਇਲਾਵਾ ਆਰਟ ਇੰਚਾਰਜ, ਲਿਟਰੇਸੀ ਇੰਚਾਰਜ, ਕਲਚਰਲ ਕੈਪਟਨ ਬੋਆਏ ਅਤੇ ਗਰਲ਼,ਸਪੋਰਟਸ ਕੈਪਟਨ ਬੋਆਏ ਅਤੇ ਗਰਲ਼ ,ਐਕਟੀਵਿਟੀ ਇੰਚਾਰਜ, ਡਿਸਪਲਨਰੀ ਇੰਚਾਰਜ ਬਣਾਏ ਗਏ।
ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਗਣੇਸ਼ ਵੰਦਨਾ ਕੀਤੀ ਗਈ ‌। ਉਸ ਤੋਂ ਬਾਅਦ ਚੌਥੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਅੱਜ ਦੇ ਝੂਠੇ ਤੇ ਪਾਖੰਡੀ ਸਾਧੂ- ਸੰਤਾਂ ਬਾਰੇ ਲੋਕਾਂ ਨੂੰ ਜਾਗਰੁਕ ਕਰਦੇ ਹੋਏ ਇੱਕ ਨਾਟਕ ਪੇਸ਼ ਕੀਤਾ ਗਿਆ। ਪਹਿਲੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਇੱਕ ਅੰਗਰੇਜ਼ੀ ਗਾਣੇ ਤੇ ਨਾਚ ਪੇਸ਼ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਵੇਦ ਵ੍ਰਤ ਪਲਾਹ ਵੱਲੋਂ ਵੱਖ-ਵੱਖ ਅਹੁਦਿਆਂ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਸ਼ੈਸ਼ੇ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਦੀ ਬਣੀ ਇਸ ਜੂਨੀਅਰ ਅਤੇ ਸੀਨੀਅਰ ਸਟੂਡੈਂਟ ਕੌਂਸਲਰ ਵੱਲੋਂ ਪ੍ਰਿੰਸੀਪਲ ਦੇ ਨਾਲ ਸੰਹੁ ਚੁੱਕਣ ਦੀ ਰਸਮ ਇੰਦਰਪ੍ਰੀਤ ਕੌਰ ਵੱਲੋਂ ਕਰਵਾਈ। ਇਸ ਤੋਂ ਬਾਅਦ ਪ੍ਰਿੰਸੀਪਲ ਡਾ.ਵੇਦ ਵ੍ਰਤ ਪਲਾਹ ਵੱਲੋਂ ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਦੀਆਂ ਜਿੰਮੇਵਾਰੀਆਂ ਤੋਂ ਜਾਣੂ ਕਰਵਾਇਆ ਗਿਆ ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀ ਅਤੇ ਸਮੂਹ ਸਟਾਫ਼ ਹਾਜ਼ਰ ਸਨ ।

LEAVE A REPLY

Please enter your comment!
Please enter your name here