Home crime 23 ਲੱਖ 15 ਹਜਾਰ ਰੁਪਏ ਨਗਦੀ ਦੀ ਖੋਹ ਕਰਨ ਵਾਲੇ 03 ਦੋਸ਼ੀ...

23 ਲੱਖ 15 ਹਜਾਰ ਰੁਪਏ ਨਗਦੀ ਦੀ ਖੋਹ ਕਰਨ ਵਾਲੇ 03 ਦੋਸ਼ੀ ਕਾਬੂ

37
0


ਫਤਿਹਗੜ੍ਹ ਸਾਹਿਬ, 14 ਅਕਤੂਬਰ ( ਜਗਰੂਪ ਸੋਹੀ, ਅਸ਼ਵਨੀ)-
ਫਤਿਹਗੜ੍ਹ ਸਾਹਿਬ ਪੁਲਿਸ ਵਲੋਂ 23 ਲੱਖ 15 ਹਜ਼ਾਰ ਰੁਪਏ ਦੀ ਲੁੱਟ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ। ਐਸਐਸਪੀ
ਡਾ: ਰਵਜੋਤ ਗਰੇਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੁਸ਼ੀਲ ਕੁਮਾਰ ਪੁੱਤਰ ਸ਼ੀਸਪਾਲ ਜੋਸ਼ੀ ਵਾਸੀ ਨੇੜੇ ਮਾਤਾ ਰਾਣੀ ਮੰਦਿਰ, ਆਦਰਸ਼ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਲੋਹੇ ਦੀ ਟ੍ਰੇਡਿੰਗ ਦਾ ਕੰਮ ਕਰਦਾ ਹੈ, ਜੋ ਸਤਿਆਰਥੀ ਸਟੀਲ ਅਤੇ ਜੋ ਮਾਂ ਅੱਗੇ ਫਰਮਾਂ ਦਾ ਮਾਲਕ ਹੈ। ਉਸ ਵਲੋਂ ਪੇਮੈਂਟਾਂ ਇਕੱਠੀਆਂ ਕਰਨ ਲਈ ਕਰੀਬ 01 ਮਹੀਨਾ ਪਹਿਲਾਂ ਹਾਹੁਲ ਪੁੱਤਰ ਤੂਫਾਨੀ ਦੌਰਾਨ ਵਾਸੀ ਰਾਮ ਨਗਰ ਮੰਥੀ ਗੋਬਿੰਦਗੜ੍ਹ ਨੂੰ ਰੱਖਿਆ ਸੀ, ਜੋ ਰੋਜਾਨਾ ਪੇਮੈਂਟਾਂ ਇਕੱਠੀਆਂ ਕਰਦਾ ਸੀ, ਤਾਂ ਮਿਤੀ 03.10.2023 ਨੂੰ ਰਾਹੁਲ ਨੇ ਰੋਜਾਨਾ ਦੀ ਤਰਾਂ ਮੰਡੀ ਗੋਬਿੰਦਗੜ ਵਿੱਚ ਪੇਮੈਂਟਾਂ ਇਕੱਠੀਆਂ ਕੀਤੀਆਂ । ਜੋ ਕੁੱਲ ਰਕਮ 23 ਲੱਖ 15 ਹਜਾਰ ਰੁਪਏ ਉਸ ਵੱਲੋਂ ਸੁਸ਼ੀਲ ਕੁਮਾਰ ਨੂੰ ਉਸ ਦੇ ਦਫਤਰ ਸਾਧਲੀ ਵਿਖੇ ਉਸ ਦੇ ਰਕਮ ਹਵਾਲੇ ਕਰਕੇ ਉਥੋਂ ਬਹਾਨਾ ਮਾਰ ਕੇ ਚਲਾ ਗਿਆ ਤਾਂ ਜਦੋਂ ਮੁਦੱਈ ਇਸ ਰਕਮ ਨੂੰ ਅਪਣੇ ਦਫਤਰ ਤੋਂ ਲੈ ਕੇ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਨਸਰਾਲੀ ਤੋਂ ਮੁੜਨ ਲੱਗਾ, ਤਾਂ ਵਕਤ ਕਰੀਬ 3,20 ਪੀ.ਐਮ. ਰਾਹੁਲ ਉਕਤ ਆਪਣੇ ਸਾਥੀਆਂ ਸਮੇਤ ਐਕਟਿਵਾ ਪਰ ਸਵਾਰ ਹੋ ਕੇ ਮੁਦਈ ਪਾਸੋਂ ਪਿਸਤੌਲ ਦੀ ਨੋਕ ਤੇ ਪੈਸਿਆ ਨਾਲ ਭਰੇ ਬੈਗ ਜਿਸ ਵਿੱਚ 23 ਲੱਖ 15 ਹਜਾਰ ਰੁਪਏ ਖੋਹ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸਤੇ ਮੁਦੱਈ ਬਹੁਤ ਜਿਆਦਾ ਘਬਰਾ ਗਿਆ ਅਤੇ ਉਸਨੇ ਇਹ ਸਾਰੀ ਕਹਾਣੀ ਆਪਣੇ ਦੋਸਤਾਂ ਨੂੰ ਦੱਸੀ ਅਤੇ ਆਪਣੇ ਤੌਰ ਪਰ ਰਾਹੁਲ ਤੇ ਉਸ ਦੇ ਸਾਥੀਆਂ ਬਾਰੇ ਪਤਾ ਕਰਦੇ ਰਹੇ। ਮੁਦਈ ਸੁਸ਼ੀਲ ਕੁਮਾਰ ਦੇ ਬਿਆਨ ਪਰ ਮੁਕੱਦਮਾ ਨੰਬਰ 204 ਮਿਤੀ 12.10.2023 ਅਧੀ 382,34 ਹਿੰਦੀ ਅਤੇ 25 ਅਸਲਾ ਐਕਟ ਥਾਣਾ ਗੋਬਿੰਦਗੜ੍ਹ ਬਰਖਿਲਾਫ ਰਾਹੁਲ ਪੁੱਤਰ ਤੂਫਾਨੀ ਚੋਹਾਨ ਵਾਸੀ ਨੇੜੇ ਦਾਣਾ ਮੰਡੀ ਰਾਮ ਨਗਰ ਗੋਬਿੰਦਗੜ੍ਹ, ਰਾਜਾ ਸਿੰਘ ਉਰਫ ਨੇਪਾਲੀ ਪੁੱਤਰ ਅਰਜਨ ਸਿੰਘ ਵਾਸੀ ਸੁੱਖਾ ਸਿੰਘ ਕਲੋਨੀ ਗੋਬਿੰਦਗੜ੍ਹ, ਗੁਰੂ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਦਾਣਾ ਮੰਡੀ ਗੋਬਿੰਦਗੜ੍ਹ ਅਤੇ 01 ਨਾ-ਮਾਲੂਮ ਵਿਅਕਤੀ ਦੇ ਦਰਜ ਕਰਵਾਇਆ ਹੈ।
ਇਸ ਕੇਸ ਸੰਬੰਧੀ ਰਾਕੇਸ਼ ਕੁਮਾਰ ਯਾਦਵ ਐਸ.ਪੀ (ਡੀ) ਅਤੇ ਹਰਪਿੰਦਰ ਕੌਰ ਗਿੱਲ, ਉਪ ਕਪਤਾਨ ਪੁਲਿਸ, ਸਬ-ਡਵੀਜ਼ਨ ਅਮਲੋਹ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-2 ਪੁਲਿਸ ਪਾਰਟੀਆਂ ਦਾ ਗਠਨ ਕਰਕੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਉਪਰਾਲੇ ਕੀਤੇ ਗਏ ਅਤੇ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰਕੇ ਵਾਚੀਆਂ ਗਈਆਂ। ਮੁੱਢਲੀ ਤਫਤੀਸ਼ ਤੋਂ ਬਾਅਦ ਰਾਹੁਲ ਪੁੱਤਰ ਤੂਫਾਨੀ ਚੌਹਾਨ, ਰਾਜਾ ਸਿੰਘ ਉਰਫ ਨੇਪਾਲੀ ਪੁੱਤਰ ਅਰਜਨ ਸਿੰਘ ਅਤੇ ਵੀਰ ਕੁਮਾਰ ਪੁੱਤਰ ਰਾਕੇਸ਼ ਕੁਮਾਰ ਉਕਤ ਨੂੰ ਮਿਤੀ 13.10.2023 ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਖੋਹ ਕੀਤੀ ਰਕਮ ਵਿਚੋਂ 14 ਲੱਖ ਰੁਪਏ ਬ੍ਰਾਮਦ ਕਰਵਾਏ ਗਏ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਦੇਸੀ ਪਿਸਤੌਲ ਅਤੇ ਇੱਕ ਸਕੂਟਰੀ ਬ੍ਰਾਮਦ ਕੀਤੀ ਗਈ ਹੈ। ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here