ਸੀਸੀਟੀਵੀ ਕੈਮਰੇ ਵਿਚ ਸਾਮਾਨ ਲੈ ਕੇ ਜਾਂਦੇ ਚੋਰ ਸੀਸੀਟੀਵੀ ’ਚ ਕੈਦ
ਜਗਰਾਉਂ, 12 ਦਸੰਬਰ ( ਬੌਬੀ ਸਹਿਗਲ, ਧਰਮਿੰਦਰ )-ਇਲਾਕੇ ਵਿਚ ਚੋਰ ਲੁਟੇਰੇ ਲਗਾਤਾਰ ਸਰਗਰਮ ਹੋ ਰਹੇ ਹਨ। ਜਿਸ ਨਾਲ ਆਮ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਰਿਹਾ ਹੈ। ਬੀਤੀ ਰਾਤ ਸਥਾਨਕ ਨਵੀਂ ਦਾਣਾ ਮੰਡੀ ਦੇ ਪਿਛਲੇ ਪਾਸੇ ਲੰਡੇ ਫਾਟਕਾਂ ਦੇ ਨੇੜੇ ਸਥਿਤ ਲਵਲੀ ਕਰਿਆਨਾ ਸਟੋਰ ’ਤੇ ਤੜਕੇ ਤਿੰਨ ਵਜੇ ਦੇ ਕਰੀਬ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਪਿਆ 70-80 ਹਜਾਰ ਰੁਪਏ ਦੇ ਕਰੀਬ ਦਾ ਕਰਿਆਨਾ ਸਾਮਾਨ ਚੋਰੀ ਕਰ ਲਿਆ। ਦੁਕਾਨ ਦੇ ਮਾਵਕ ਕੇਵਲ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਰੋਜਾਨਾ ਵਾਂਗ ਆਪਣੀ ਦੁਕਾਨ ਖੋਲ੍ਹਣ ਲਈ ਆਇਆ ਤਾਂ ਦੇਖਿਆ ਕਿ ਉਸਦੀ ਦਜੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ। ਸੀਸੀਟੀਵੀ ਦੀ ਫੁਟੇਜ ਦੇਖਮ ਤੇ ਪਤਾ ਲੱਗਾ ਕਿ ਤੜਕੇ ਤਿੰਨ ਵਜੇ ਦੇ ਕਰੀਬ ਤਿੰਨ ਅਗਿਆਤ ਵਿਅਕਤੀਆਂ ਨੂੰ ਉਸਦੀ ਦੁਕਾਨ ਦੇ ਸ਼ਟਰ ਤੋੜ ਕੇ ਚੋਰੀ ਕੀਤੀ ਹੈ। ਦੁਕਾਨ ਅੰਗਪ ਪਿਆ ਕਰਿਆਨੇ ਦਾ ਸਾਮਾਨ ਉਹ ਬੋਰੀਆਂ ਵਿਚ ਭਰ ਕੇ ਚੁੱਕ ਕੇ ਲਿਜਾਂਦੇ ਹੋਏ ਨਜਰ ਆ ਰਹੇ ਹਨ। ਇਥੋਂ ਤਕ ਕਿ ਦੁਕਾਨ ’ਚ ਪਈ ਆਂਡਿਆਂ ਦੀਆਂ ਟਰੇਆਂ ਵੀ ਨਹੀਂ ਛੱਡੀਆਂ। ਸੀਸੀਟੀਵੀ ਫੁਟੇਜ ਵਿਚ ਚੋਰ ਸਾਰਾ ਸਾਮਾਨ ਪੈਦਲ ਲੈ ਕੇ ਜਾਂਦੇ ਦਿਖਾਈ ਦਿੰਦੇ ਹਨ। ਜਿਕਰਯੋਗ ਹੈ ਕਿ ਹਾਲੇ ਇਕ ਦਿਨ ਪਹਿਲਾਂ ਹੀ ਤਹਿਸੀਲ ਰੋਡ ਸਥਿਤ ਚਰਚ ’ਚ ਵੀ ਚੋਰੀ ਦੀ ਘਟਨਾ ਸਾਹਮਣੇ ਆਈ ਸੀ।