ਲਹਿਰਾਗਾਗਾ (ਬਲਵਿੰਦਰ ਬਿੰਦੀ)ਅਤੀ ਨੇੜਲੇ ਪਿੰਡ ਲੇਹਲ ਖੁਰਦ ਦੇ ਕਿਸਾਨ ਦੀ ਤੂੜੀ ਬਣਾਉਣ ਸਮੇਂ ਰੀਪਰ ਦੀ ਲਪੇਟ ਵਿਚ ਆਉਣ ਕਰਕੇ ਦਰਦਨਾਕ ਮੌਤ ਹੋ ਜਾਣ ਦੀ ਜਾਨਕਾਰੀ ਪ੍ਰਾਪਤ ਹੋਈ ਹੈ।ਪਿੰਡ ਲੇਹਲ ਖੁਰਦ ਦੇ ਸਰਪੰਚ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਸਤਿਗੁਰ ਸਿੰਘ (40) ਪੁੱਤਰ ਚੰਦ ਸਿੰਘ ਪਿੰਡ ਲੇਹਲ ਖੁਰਦ ਜੋ ਆਪਣੇ ਸਹੁਰੇ ਅਦਲੀ ਨੇੜੇ ਕੈਥਲ, ਹਰਿਆਣਾ ਵਿਖੇ ਰੀਪਰ ਨਾਲ ਤੂੜੀ ਕਰਨ ਗਿਆ ਹੋਇਆ ਸੀ। ਤੂੜੀ ਕਰਦੇ ਹੋਏ ਅਚਾਨਕ ਟਰੈਕਟਰ ਤੋਂ ਡਿੱਗ ਪਿਆ ਤੇ ਰੀਪਰ ਦੀ ਲਪੇਟ ਵਿੱਚ ਆ ਗਿਆ।ਜਿਸ ਕਾਰਨ ਉਸ ਦੀ ਇਕ ਬਾਂਹ ਤੇ ਇੱਕ ਲੱਤ ਕੱਟੀ ਗਈ,ਇਸ ਉਪਰੰਤ ਉਸ ਦੀ ਮੌਤ ਹੋ ਗਈ।ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਦੇਹ ਉਸ ਦੇ ਵਾਰਸ ਵਾਰਸਾਂ ਨੂੰ ਸੌਂਪ ਦਿੱਤੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮ੍ਰਿਤਕ ਦੋ ਨਾਬਾਲਗ ਬੱਚਿਆਂ ਦਾ ਪਿਤਾ ਹੈ।ਪਿੰਡ ਦੇ ਸਰਪੰਚ ਰਾਜ ਸਿੰਘ, ਗੁਰਬਿੰਦਰ ਸਿੰਘ,ਗੁਰਮੇਲ ਸਿੰਘ ਸਾਬਕਾ ਪੰਚ,ਰਣਜੀਤ ਸਿੰਘ ਪੰਚ, ਬਲਜੀਤ ਸਿੰਘ ਫ਼ੌਜੀ,ਮਨੋਹਰ ਸਿੰਘ ਤੇ ਮਹਿੰਦਰ ਸਿੰਘ ਨੇ ਪਰਿਵਾਰ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।