ਸੁਲਤਾਨਪੁਰ ਲੋਧੀ ਦੇ ਡੱਲਾ ਰੋਡ ਵਿਖੇ ਨਜ਼ਦੀਕ ਭਗਤਾ ਦੇ ਪੈਟਰੋਲ ਪੰਪ ਦੇ ਕੋਲ ਰਾਤ 8:00ਵਜੇ ਦੇ ਕਰੀਬ ਟਰਾਲਾ ਪਲਟਣ ਦੇ ਨਾਲ ਚਾਰ ਵਿਅਕਤੀ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਟਰਾਲੇ ਵਿੱਚ 25 ਸਵਾਰੀਆਂ ਸਵਾਰ ਦੱਸਿਆ ਜਾ ਰਿਹਾ ਹੈ।ਜਿਨ੍ਹਾਂ ਵਿੱਚੋਂ ਚਾਰ ਸਵਾਰੀਆਂ ਗੰਭੀਰ ਰੂਪ ਚ ਜ਼ਖ਼ਮੀ ਹੋਈਆਂ ਹਨ।ਟਰਾਲੇ ਨੂੰ ਡਰਾਈਵਰ ਕਸ਼ਮੀਰ ਸਿੰਘ ਵਾਸੀ ਬੱਲੜਵਾਲ ਤਹਿਸੀਲ ਅਜਨਾਲਾ ਅੰਮ੍ਰਿਤਸਰ ਚਲਾ ਰਿਹਾ ਸੀ।ਉਨ੍ਹਾਂ ਦੱਸਿਆ ਕਿ ਅਸੀਂ ਸਾਰੇ ਲੇਬਰ ਦਾ ਕੰਮ ਕਰਦੇ ਹਾਂ ਅਤੇ ਵਾਪਸ ਜਾ ਰਹੇ ਸੀ।ਜਦੋਂ ਉਹ ਡੱਲਾ ਰੋਡ ਤੇ ਨਜ਼ਦੀਕ ਭਗਤਾ ਦੇ ਪੈਟਰੋਲ ਪੰਪ ਦੇ ਕੋਲ ਪਹੁੰਚੇ ਤਾਂ ਟਰਾਲਾ ਕੰਟਰੋਲ ਤੋਂ ਬਾਹਰ ਹੁੰਦਿਆਂ ਹੋਇਆ ਪਲਟ ਗਿਆ।ਜਿਸ ਕਾਰਨ ਚਾਰ ਸਵਾਰੀਆਂ ਗੰਭੀਰ ਰੂਪ ਚ ਜ਼ਖ਼ਮੀ ਹੋਏ ਹਨ।ਜ਼ਖ਼ਮੀਆਂ ਚ ਇਕ ਬੱਚਾ ਵੀ ਹੈ।ਜਿਸ ਨੂੰ ਟਰਾਲੇ ਦੇ ਹੇਠਾਂ ਕੱਢਿਆ ਦੱਸਿਆ ਜਾ ਰਿਹਾ ਹੈ ।ਜ਼ਖ਼ਮੀਆਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।