Home crime ਫਿਰੋਜ਼ਪੁਰ ਪੁਲਿਸ ਨੇ 24 ਘੰਟਿਆਂ ਅੰਦਰ ਬਾਂਸੀ ਗੇਟ ਵਿਖੇ ਹੋਈ ਰੋਬਰੀ ਨੂੰ...

ਫਿਰੋਜ਼ਪੁਰ ਪੁਲਿਸ ਨੇ 24 ਘੰਟਿਆਂ ਅੰਦਰ ਬਾਂਸੀ ਗੇਟ ਵਿਖੇ ਹੋਈ ਰੋਬਰੀ ਨੂੰ ਕੀਤਾ ਟਰੇਸ

33
0

ਫਿਰੋਜ਼ਪੁਰ 05 ਜਨਵਰੀ 2024 (ਸੁਨੀਲ ਸੇਠੀ ) -ਵਿਵੇਕਸ਼ੀਲ ਸੋਨੀ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਫਿਰੋਜਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਅਤੇ ਸ਼੍ਰੀ ਰਣਜੀਤ ਸਿੰਘ ਢਿਲੋ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ ਫਿਰੋਜ਼ਪੁਰ ਰੇਂਜ, ਫਿਰੋਜ਼ਪੁਰ ਜੀ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਸੰਬਧੀ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੁਹ ਗਜਟਿਡ ਅਧਿਕਾਰੀਆ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।

ਪ੍ਰਿਕਸ਼ਤ ਜੈਸਵਾਲ ਪੁੱਤਰ ਰਾਮ ਸਨੇਹੀ ਜੈਸਵਾਲ ਵਾਸੀ ਹਾਉਸ ਨੰਬਰ 38/22 ਗੰਗਾਮੰਦਰ ਵਾਲੀ ਗਲੀ ਬਾਂਸੀ ਗੇਟ ਫਿਰੋਜਪੁਰ ਸ਼ਹਿਰ ਮਿਤੀ 03-01-2024 ਨੂੰ ਰਾਤ ਵਕਤ ਕਰੀਬ 10-30 ਵਜੇ ਆਪਣੀ ਪਤਨੀ ਖੁਸਬੂ ਸਮੇਤ ਆਪਣੀ ਦੁਕਾਨ ਤੇ ਹਾਜਰ ਸੀ ਤਾਂ ਤਿੰਨ ਅਣਪਛਾਤੇ ਵਿਅਕਤੀ ਮੋਟਰਸਾਇਕਲ ਤੇ ਇਹਨਾਂ ਦੀ ਦੁਕਾਨ ਤੇ ਆਏ, ਜਿੰਨਾਂ ਨੇ ਪਿਸਟਲ ਕੱਢ ਕੇ ਪੈਸੇ ਦੇਣ ਲਈ ਡਰਾਇਆ ਧਮਕਾਇਆ ਅਤੇ ਦੁਕਾਨ ਦੇ ਗੱਲੇ ਵਿੱਚੋ ਦਿਨ ਦੀ ਵਟਕ ਦੇ ਪੈਸੇ ਅਤੇ ਖੁਸ਼ਬੂ ਦੀਆਂ ਜੇਬਾ ਵਿੱਚੋ ਪੈਸੇ ਕੱਢਵਾ ਲਏ ਜੋ ਕੁੱਲ ਪੈਸੇ ਕਰੀਬ 25,000/- ਰੁਪਏ ਖੋਹ ਕਰਕੇ ਮੋਟਰਸਾਇਕਲ ਤੇ ਫਰਾਰ ਹੋ ਗਏ। ਜਿੰਨਾਂ ਵਿਚੋ ਇੱਕ ਵਿਅਕਤੀ ਦਾ ਨਾਮ ਵਿਸ਼ਾਲ ਉਰਫ ਭੋਲਾ ਪੁੱਤਰ ਛਿੰਦਾ ਵਾਸੀ ਬਸਤੀ ਆਵਾ ਫਿਰੋਜ਼ਪੁਰ ਸ਼ਹਿਰ ਥਾਣਾ ਸਿਟੀ ਫਿਰੋਜ਼ਪੁਰ ਸੀ ਜਿਸ ਤੇ ਵਿਸ਼ਾਲ ਅਤੇ 02 ਅਣਪਛਾਤੇ ਵਿਅਕਤੀਆ ਖਿਲਾਫ ਮੁਕਦਮਾ ਨੰਬਰ 04 ਮਿਤੀ 04-01-2024 ਅ/ਧ 392/506 ਆਈ ਪੀ ਸੀ , 25/54/59 ਅਸਲਾ ਐਕਟ ਥਾਣਾ ਸਿਟੀ ਫਿਰੋਜਪੁਰ ਦਰਜ ਰਜਿਸਟਰ ਕੀਤਾ ਗਿਆ ।

ਸ੍ਰੀ ਰਣਧੀਰ ਕੁਮਾਰ ਆਈ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਿਰੋਜਪੁਰ ਅਤੇ ਸ੍ਰੀ ਬਲਕਾਰ ਸਿੰਘ, ਪੀ.ਪੀ.ਐਸ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਿਰੋਜਪੁਰ ਦੀ ਨਿਗਰਾਨੀ ਹੇਠ ਬਣੀ ਸਪੈਸ਼ਲ ਟੀਮ ਨੂੰ ਉਸ ਸਮੇ ਸਫਲਤਾ ਹਾਸਿਲ ਹੋਈ ਜਦੋ ਉਕਤ ਰੋਬਰੀ ਦੀ ਵਾਰਦਾਤ ਨੂੰ 24 ਘੰਟੇ ਦੇ ਅੰਦਰ ਟਰੇਸ ਕੀਤਾ ਗਿਆ। ਐਸ.ਆਈ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਫਿਰੋਜ਼ਪੁਰ ਵੱਲੋਂ ਸਮੇਤ ਸਾਥੀ ਕ੍ਰਮਚਾਰੀਆ ਮੁਖਬਰੀ ਦੇ ਅਧਾਰ ਵਿਸ਼ਾਲ ਉਰਫ ਭੋਲਾ ਉਕਤ ਨੂੰ ਅੱਜ ਮਿਤੀ 05-01-2024 ਨੂੰ ਗੋਲ ਬਾਗ ਸਿਟੀ ਫਿਰੋਜ਼ਪੁਰ ਤੋ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋ ਵਕੂਆ ਸਮੇਂ ਵਰਤਿਆ ਗਿਆ ਮੋਟਰਸਾਇਕਲ ਸਪੈਲਡਰ ਪਲਸ ਬਿਨਾਂ ਨੰਬਰੀ, 01 ਸਟਾਰ ਪਿਸਟਲ, 02 ਜਿੰਦਾ ਰੌਂਦ ਅਤੇ 8550/- ਰੁਪਏ ਬਰਾਮਦ ਕੀਤੇ। ਪੜਤਾਲ ਕਰਨ ਤੋਂ ਬਾਦ ਪਤਾ ਚਲਿਆ ਕਿ ਵਿਸ਼ਾਲ ਉਰਫ ਭੋਲਾ ਤੇ ਪਹਿਲਾ ਵੀ 4 ਤੋਂ ਵੱਧ ਮੁਕਦਮੇ ਵੱਖ ਵੱਖ ਧਾਰਾਵਾਂ ਦੇ ਤਹਿਤ ਦਰਜ ਹਨ । ਆਰੋਪੀ ਦਾ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ, ਇਨ੍ਹਾਂ ਵੱਲੋ ਕੀਤੀਆ ਹੋਰ ਵਾਰਦਾਤਾ ਦਾ ਪਤਾ ਲਗਾਇਆ ਜਾਵੇਗਾ ਅਤੇ ਬਾਕੀ ਰਹਿੰਦੇ ਦੋਸ਼ੀਆ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here