Home crime ਪੁਲਿਸ ਦੇ ਕਾਸੋ ਅਪ੍ਰੇਸਨ ਦੌਰਾਨ 154 ਬੋਤਲਾਂ ਸ਼ਰਾਬ, 360 ਨਸ਼ੀਲੀਆਂ ਗੋਲੀਆਂ ਅਤੇ...

ਪੁਲਿਸ ਦੇ ਕਾਸੋ ਅਪ੍ਰੇਸਨ ਦੌਰਾਨ 154 ਬੋਤਲਾਂ ਸ਼ਰਾਬ, 360 ਨਸ਼ੀਲੀਆਂ ਗੋਲੀਆਂ ਅਤੇ 24 ਗ੍ਰਾਮ ਹੈਰੋਇਨ ਸਮੇਤ 9 ਕਾਬੂ

40
0


ਜਗਰਾਓਂ, 9 ਜਨਵਰੀ ( ਬੌਬੀ ਸਹਿਜਲ, ਧਰਮਿੰਦਰ )–ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਨਸ਼ਾ ਵਿਰੋਧੀ ਮੁਹਿਮ ਤਹਿਤ ਚਲਾਏ ਗਏ ਕਾਸੋ ਅਪ੍ਰੇਸ਼ਨ ਦੌਰਾਨ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ 9 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 154 ਬੋਤਲਾਂ ਸ਼ਰਾਬ, 360 ਨਸ਼ੀਲੀਆਂ ਗੋਲੀਆਂ ਅਤੇ 24 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ ਸੁਖਦੇਵ ਸਿੰਘ ਨੇ ਗੁਰੂਸਰ ਕਾਉਂਕੇ ਦੇ ਬੱਸ ਸਟੈਂਡ ’ਤੇ ਨਾਕਾਬੰਦੀ ਦੌਰਾਨ ਮਿਲੀ ਸੂਚਨਾ ਦੇ ਆਧਾਰ ਤੇ ਵੀਰਪਾਲ ਸਿੰਘ ਵਾਸੀ ਗਾਲਿਬ ਕਲਾਂ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਾਲਿਬ ਕਲਾਂ ਤੋਂ ਜਗਰਾਓਂ ਨੂੰ ਜਾਂਦੀ ਮੁੱਖ ਸੜਕ ’ਤੇ ਨਾਕਾਬੰਦੀ ਕਰ ਕੇ ਨਾਕਾਬੰਦੀ ਕਰਕੇ ਉਸ ਨੂੰ ਸਣੇ ਕਾਬੂ ਕਰਕੇ ਫਸ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਬੱਸ ਸਟੈਂਡ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਸੁਖਵਿੰਦਰ ਸਿੰਘ ਨੇ ਸੂਚਨਾ ਮਿਲਣ ’ਤੇ ਚੌਕ ਚੁੰਗੀ ਨੰਬਰ ਪੰਜ ’ਤੇ ਨਾਕਾਬੰਦੀ ਦੌਰਾਨ ਸ਼ਮਸ਼ਾਨਘਾਟ ਕੋਠੇ ਖੰਜੂਰਾਂ ਕੋਲ ਹੈਰੋਇਨ ਲੈ ਕੇ ਬੈਠੇ ਸੁਖਵਿੰਦਰ ਸਿੰਘ ਨੂੰ ਕਾਬੂ ਕਰ ਕੇ ਉਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਹਠੂਰ ਦੇ ਸਬ ਇੰਸਪੈਕਟਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਪਿੰਡ ਲੱਖਾ ਪਾਵਰ ਹਾਊਸ ਨੇੜੇ ਚੈਕਿੰਗ ਲਈ ਜਾ ਰਹੇ ਸਨ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਉਸ ਦੀ ਪਛਾਣ ਸੰਦੀਪ ਸਿੰਘ ਅਤੇ ਸੰਦੀਪ ਕੁਮਾਰ ਵਾਸੀ ਮੁਹੱਲਾ ਨਿਊ ਮੁਕੰਦਪੁਰੀ ਡਿਸਪੋਜ਼ਲ ਰੋਡ ਜਗਰਾਉਂ ਵਜੋਂ ਹੋਈ ਹੈ। ਥਾਣਾ ਸਿਟੀ ਜਗਰਾਉਂ ਤੋਂ ਸਬ-ਇੰਸਪੈਕਟਰ ਗੁਰਿੰਦਰ ਪਾਲ ਸਿੰਘ ਨੇ ਅੱਡਾ ਰਾਏਕੋਟ ਚੌਕ ’ਤੇ ਨਾਕਾਬੰਦੀ ਦੌਰਾਨ ਸੂਚਨਾ ਮਿਲਣ ’ਤੇ ਸੰਦੀਪ ਕੁਮਾਰ ਉਰਫ ਸੋਨੂੰ ਵਾਸੀ ਨੇੜੇ ਫਿਲੀਗੇਟ ਅਗਵਾੜ ਲਧਾਈ ਨੂੰ 70 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਅਤੇ 120 ਕੈਪਸੂਲਾਂ ਸਮੇਤ ਕਾਬੂ ਕੀਤਾ। ਥਾਣਾ ਸਿੱਧਵਾਂਬੇਟ ਦੇ ਏ.ਐਸ.ਆਈ ਮਨਜੀਤ ਸਿੰਘ ਨੇ ਚੈਕਿੰਗ ਲਈ ਪਿੰਡ ਕੁਲਗਾਣਾ ਵੱਲ ਜਾਂਦੇ ਸਮੇਂ ਪੈਦਲ ਆ ਰਹੇ ਇੱਕ ਵਿਅਕਤੀ ਨੂੰ ਕਾਬੂ ਕੀਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਸੀ। ਉਸ ਪਾਸੋਂ 110 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਸ ਦੀ ਪਛਾਣ ਮਨਜਿੰਦਰ ਸਿੰਘ ਉਰਫ ਵਿੱਕੀ ਵਾਸੀ ਪਿੰਡ ਕੁਲ ਗਹਿਣਾ ਵਜੋਂ ਹੋਈ ਹੈ। ਸਿਧਵਾਂਬੇਟ ਥਾਣੇ ਦੇ ਏ.ਐਸ.ਆਈ ਬੇਅੰਤ ਸਿੰਘ ਨੇ ਪੁਲ ਡਰੇਨ ਬਾਹਦ ਪਿੰਡ ਅਬੂਪੁਰਾ ਕੋਲ ਕੀਤੀ ਨਾਕਾਬੰਦੀ ਦੌਰਾਨ ਮੋਟਰਸਾਈਕਲ ਦੀ ਟੈਂਕੀ ’ਤੇ ਪਲਾਸਟਿਕ ਦਾ ਥੈਲਾ ਲੈ ਕੇ ਜਾ ਰਹੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 30 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਉਸ ਦੀ ਪਛਾਣ ਮਲਕੀਤ ਸਿੰਘ ਉਰਫ਼ ਸਾਧੂ ਵਾਸੀ ਪਿੰਡ ਖੁਰਸ਼ੈਦਪੁਰਾ ਵਜੋਂ ਹੋਈ ਹੈ। ਥਾਣਾ ਸੁਧਾਰ ਤੋਂ ਏ.ਐਸ.ਆਈ ਰਾਜਵੀਰ ਸਿੰਘ ਨੇ ਘੁਮਾਣ ਚੌਕ ਸੁਧਾਰ ਵਿਖੇ ਨਾਕਾਬੰਦੀ ਦੌਰਾਨ ਮਿਲੀ ਸੂਚਨਾ ’ਤੇ ਕੁਲਵਿੰਦਰ ਸਿੰਘ ਵਾਸੀ ਪਿੰਡ ਛੋਕਰਾ ਥਾਣਾ ਜੋਧਾਂ ਨੂੰ ਮੋਹੀ ਤੋਂ ਘੁਮਾਣ ਨੂੰ ਜਾਣ ਵਾਲੀ ਸੜਕ ’ਤੇ ਕਾਬੂ ਕਰਕੇ ਉਸ ਕੋਲੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ ਪੰਜਾਬ ਬਿੰਨੀ ਰਸਭਰੀ ਨੂੰ ਕਾਬੂ ਕੀਤਾ। . ਏਐਸਆਈ ਸੁਖਵਿੰਦਰ ਸਿੰਘ ਨੇ ਸੂਚਨਾ ਮਿਲਣ ’ਤੇ ਕਿਸ਼ਨਪੁਰਾ ਚੌਕ ਸਿੱਧਵਾਂਬੇਟ ਵਿਖੇ ਨਾਕਾਬੰਦੀ ਦੌਰਾਨ ਦਰਸ਼ਨ ਸਿੰਘ ਵਾਸੀ ਖੁਰਸ਼ੈਦਪੁਰਾ ਨੂੰ ਅੱਠ ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਹੈ। ਥਾਣਾ ਸਿਟੀ ਜਗਰਾਉਂ ਤੋਂ ਏ.ਐਸ.ਆਈ ਜ਼ੋਰਾਵਰ ਸਿੰਘ ਨੇ ਕੋਠੇ ਖੰਜੂਰਾ ਸ਼ਮਸ਼ਾਨਘਾਟ ਨੇੜੇ ਨਾਕਾਬੰਦੀ ਦੌਰਾਨ ਸੁਖਚੈਨ ਸਿੰਘ ਵਾਸੀ ਨਜ਼ਦੀਕ ਨਾਥ ਸਟੋਰ ਚੁੰਗੀ ਨੰਬਰ 5 ਜਗਰਾਉਂ ਨੂੰ 96 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ।

LEAVE A REPLY

Please enter your comment!
Please enter your name here